ਦੇਸ਼ ਦਾ ਭਵਿੱਖ ਹਨ ਪੰਜਾਬ ਦੀਆਂ ਹੋਣਹਾਰ ਧੀਆਂ : ਧੀਮਾਨ
ਪੰਜਾਬ ਦੀਆਂ ਹੋਣਹਾਰ ਧੀਆਂ ਦੇਸ਼ ਦਾ ਆਉਣ ਵਾਲਾ ਭਵਿੱਖ- ਧੀਮਾਨ
Publish Date: Sun, 17 May 2026 07:25 PM (IST)
Updated Date: Mon, 18 May 2026 04:13 AM (IST)
- ਸੁਹਾਨੀ ਚੌਹਾਨ ਦੇ ਸਨਮਾਨ ਵਿੱਚ ’ਚ ਲੱਡੂ ਵੰਡੇ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਦੇਸ਼ ਦਾ ਭਵਿੱਖ ਮਜ਼ਬੂਤ ਕਰ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸ਼ੇਰਪੁਰ ਮੰਡਲ ਤੇ ਸਰਕਲ ਦੇ ਪ੍ਰਧਾਨ ਰਿਤੇਸ਼ ਜੈਸਵਾਲ ਦੀ ਅਗਵਾਈ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 12ਵੀਂ ਜਮਾਤ ਦੇ ਨਤੀਜਿਆਂ ਹਿਊਮੈਨੇਟੀਜ਼ ਗਰੁੱਪ ਵਿੱਚੋਂ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਹਾਨੀ ਚੌਹਾਨ ਦੀ ਖੁਸ਼ੀ ਵਿੱਚ ਕੀਤੇ ਗਏ ਪ੍ਰੋਗਰਾਮ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਸਮਾਜ ਲਈ ਪ੍ਰੇਰਣਾ ਸਰੋਤ ਹਨ। ਧੀਮਾਨ ਨੇ ਸੁਹਾਨੀ ਚੌਹਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਰਿਤੇਸ਼ ਜੈਸਵਾਲ ਨੇ ਕਿਹਾ ਕਿ ਸੁਹਾਨੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਸਿਰਫ ਆਪਣੇ ਮਾਤਾ-ਪਿਤਾ, ਸਗੋਂ ਪੂਰੇ ਇਲਾਕੇ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਸੁਹਾਨੀ ਦੀ ਮਾਤਾ ਪੂਜਾ ਚੌਹਾਨ ਅਤੇ ਪਿਤਾ ਲਲਿਤ ਚੌਹਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਦੇ ਪਿੱਛੇ ਮਾਪਿਆਂ ਦੀ ਮਿਹਨਤ ਅਤੇ ਸਹਿਯੋਗ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ।
ਇਸ ਮੌਕੇ ਡਾ. ਨਿਰਮਲ ਨਈਅਰ, ਉੱਤਰੀ ਚੰਦ, ਰਾਜੀਵ ਭਾਈ ਪਟੇਲ, ਰਮਾਕਾਂਤ ਤਿਵਾਰੀ, ਓਮੀ ਮਿਸ਼ਰਾ, ਸੁਰਿੰਦਰ ਵਰਮਾ, ਰੋਹਿਤ ਮਿਸ਼ਰਾ, ਮਯੰਕ ਠਾਕੁਰ, ਸੋਨੂ ਵਰਮਾ, ਸ਼ਿਵ ਸਰਵਣ, ਮੁੰਨਾ ਕੁਮਾਰ, ਰਾਮ ਤਿਵਾਰੀ, ਸੰਜੇ ਜੈਸਵਾਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ, ਸਥਾਨਕ ਨਿਵਾਸੀ ਵੀ ਹਾਜ਼ਰ ਸਨ।