ਵਿਦਿਆਰਥੀਆਂ ਨੇ ਆਪਣੀ ਜ਼ਿੰਮੇਵਾਰੀ ਅਨੁਸ਼ਾਸਨ ਨਾਲ ਨਿਭਾਉਣ ਦੀ ਚੁੱਕੀ ਸਹੁੰ
ਵਿਦਿਆਰਥੀਆਂ ਨੇ ਆਪਣੀ ਜਿੰਮੇਵਾਰੀ ਨੂੰ ਅਨੁਸ਼ਾਸਨ ਨਾਲ ਨਿਭਾਉਣ ਦੀ ਚੁੱਕੀ ਸਹੁੰ
Publish Date: Tue, 19 May 2026 06:29 PM (IST)
Updated Date: Wed, 20 May 2026 04:05 AM (IST)
ਡੀਜੀਐੱਸਜੀ ਪਬਲਿਕ ਸਕੂਲ ਵਿੱਚ ਹੈੱਡ ਬੁਆਏ ਅਤੇ ਹੈੱਡ ਗਰਲ ਲਈ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ। ਇਸ ਦਿਨ ਦੀ ਉਡੀਕ ਵਿਦਿਆਰਥੀ ਬੜੀ ਹੀ ਉਤਸੁਕਤਾ ਦੇ ਨਾਲ ਕਰਦੇ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਸਹੁੰ ਚੁੱਕ ਸਮਾਰੋਹ ਵਿੱਚ ਸਕੂਲ ਦੇ ਸਾਰੇ ਵਿਦਿਆਰਥੀ ਸ਼ਾਮਿਲ ਹੋਏ। ਸਵੇਰ ਦੀ ਸਭਾ ਵਿੱਚ ਸ਼ਬਦ ਗਾਇਨ ਹੋਣ ਉਪਰੰਤ ਹਰੇਕ ਹਾਊਸ ਵਿੱਚੋਂ ਕੈਪਟਨ ਤੇ ਵਾਈਸ ਕੈਪਟਨ ਦੀ ਚੋਣ ਕੀਤੀ ਗਈ।
ਬਾਬਾ ਅਜੀਤ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਅਕਸ਼ਦੀਪ ਸਿੰਘ (ਜਮਾਤ ਦਸਵੀਂ) ਵਾਇਸ ਕੈਪਟਨ ਜਸ਼ਨਦੀਪ ਸਿੰਘ (ਜਮਾਤ ਨੌਵੀਂ) ਬਾਬਾ ਜੁਝਾਰ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਅਮਨਦੀਪ ਸਿੰਘ (ਜਮਾਤ ਦਸਵੀਂ) ਵਾਈਸ ਕੈਪਟਨ ਜਸ਼ਨਪ੍ਰੀਤ ਕੌਰ (ਜਮਾਤ ਨੌਵੀਂ) ਬਾਬਾ ਜੋਰਾਵਰ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਜਾਨਵੀ (ਜਮਾਤ ਦਸਵੀਂ) ਵਾਇਸ ਕੈਪਟਨ ਰਸਦੀਪ ਸਿੰਘ (ਜਮਾਤ ਨੌਵੀਂ) ਬਾਬਾ ਫਤਿਹ ਸਿੰਘ ਜੀ ਹਾਊਸ ਵਿੱਚੋਂ ਕੈਪਟਨ ਪੀਓਸ਼ (ਜਮਾਤ ਦਸਵੀਂ) ਵਾਇਸ ਕੈਪਟਨ ਏਕਮਵੀਰ ਕੌਰ (ਜਮਾਤ ਨੌਵੀਂ) ਨੂੰ ਚੁਣਿਆ ਗਿਆ। ਸਕੂਲ ਦਾ ਹੈੱਡ ਬੁਆਏ ਦਸਵੀਂ ਜਮਾਤ ਦਾ ਵਿਦਿਆਰਥੀ ਵਨੀਤ ਕੁਮਾਰ ਅਤੇ ਹੈੱਡ ਗਰਲ ਦਸਵੀਂ ਜਮਾਤ ਦੀ ਵਿਦਿਆਰਥਣ ਦਮਨਪ੍ਰੀਤ ਕੌਰ ਰਹੀ। ਸਕੂਲ ਦੇ ਪ੍ਰਿੰਸੀਪਲ ਡਾ. ਰਜਨੀ ਐਗਰੀਸ਼ ਅਤੇ ਹੈੱਡਮਿਸਟ੍ਰੈਸ ਹਰਪ੍ਰੀਤ ਕੌਰ ਨੇ ਇਹਨਾਂ ਵਿਦਿਆਰਥੀਆਂ ਨੂੰ ਸੈਸੇ ਪਾ ਕੇ ਹੈੱਡ ਬੁਆਏ ਅਤੇ ਹੈੱਡ ਗਰਲ ਦਾ ਖਿਤਾਬ ਦਿੱਤਾ। ਸਕੂਲ ਦੇ ਚੁਣੇ ਗਏ ਹੈੱਡ ਬੁਆਏ ਅਤੇ ਹੈੱਡ ਗਰਲ ਨੇ ਆਪਣੇ ਅਹੁਦਿਆਂ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਵਫ਼ਾਦਾਰੀ ਨਾਲ ਨਿਭਾਉਣ ਦੀ ਸੌਂਹ ਚੁੱਕੀ। ਉਨ੍ਹਾਂ ਨੇ ਵਚਨ ਦਿੱਤਾ ਕਿ ਉਹ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ।
ਸਕੂਲ ਦੇ ਪ੍ਰਿੰਸੀਪਲ ਮੈਡਮ ਡਾ.ਰਜਨੀ ਐਂਗਰੀਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੇ ਆਗੂ ਵਿਦਿਆਰਥੀ ਹੋਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਬਣਦੇ ਹਨ ਅਤੇ ਅਨੁਸ਼ਾਸਨ, ਮਿਹਨਤ ਅਤੇ ਨੇਤ੍ਰਿਤਵ ਦੇ ਗੁਣਾਂ ਨਾਲ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ। ਉਹਨਾਂ ਨੇ ਨਵੇਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।