-ਪਾਰਥ, ਦਿਵਯਮ ਤੇ ਤਕਸ਼ ਬਣੇ ਚੈਂਪੀਅਨ
ਵਿਦਿਆਰਥੀਆਂ ਨੇ 19ਵੀਂ ਯੂਸੀਮਾਸ ਐਬਾਕਸ ਰਾਜ ਪੱਧਰੀ ਮੁਕਾਬਲਾ 2026 ਵਿੱਚ ਹਿੱਸਾ ਲਿਆ
Publish Date: Mon, 18 May 2026 07:19 PM (IST)
Updated Date: Tue, 19 May 2026 04:10 AM (IST)

ਵਿਦਿਆਰਥੀਆਂ ਨੇ 19ਵੀਂ ਯੂਸੀਮਾਸ ਐਬਾਕਸ ਰਾਜ ਪੱਧਰੀ ਮੁਕਾਬਲਾ 2026 ਵਿੱਚ ਹਿੱਸਾ ਲਿਆ --- ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਐਲਪੀਯੂ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਜਲੰਧਰ ਵਿੱਚ 19ਵੀਂ ਯੂਸੀਮਾਸ ਐਬਾਕਸ ਰਾਜ ਪੱਧਰੀ ਮੁਕਾਬਲਾ 2026 ਕਰਵਾਇਆ ਗਿਆ। ਜਿਸ ਵਿੱਚ ਯੂਸੀਮਾਸ ਹੈਬੋਵਾਲ ਸੈਂਟਰ ਲੁਧਿਆਣਾ ਦੇ 31 ਵਿਦਿਆਰਥੀਆਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲਗਭਗ 2500 ਵਿਦਿਆਰਥੀਆਂ ਨੇ ਭਾਗ ਲਿਆ। ਯੂਸੀਮਾਸ ਐਬਾਕਸ ਦੀ ਫ੍ਰੈਂਚਾਈਜ਼ੀ ਡਾਇਰੈਕਟਰ ਪ੍ਰਿਆ ਬਾਂਸਲ ਨੇ ਦੱਸਿਆ ਕਿ ਸੈਂਟਰ ਦੇ ਸਾਰੇ ਵਿਦਿਆਰਥੀਆਂ ਨੇ ਆਪਣੀਆਂ-ਆਪਣੀਆਂ ਸ੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਨਾਮ ਹਾਸਲ ਕੀਤੇ। ਡਾਇਰੈਕਟਰ ਪ੍ਰਿਆ ਬਾਂਸਲ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਵਧਾਈ ਦਿੱਤੀ, ਜਿਨ੍ਹਾਂ ਵਿੱਚ ਪਾਰਥ ਚੌਧਰੀ, ਦਿਵਯਮ ਅਰੋੜਾ ਤੇ ਤਕਸ਼ ਬੇਰੀ ਨੇ ਚੈਂਪੀਅਨ ਬਣ ਕੇ ਸੈਂਟਰ ਅਤੇ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਪ੍ਰਜਵਲ, ਆਨੰਦੀ ਤੇ ਮਨਵੀਰ ਨੇ ਪਹਿਲੀ ਰਨਰ-ਅੱਪ ਟਰਾਫੀ ਜਿੱਤੀ। ਤਵਿਸ਼ ਤੇ ਆਹਾਨ ਨੇ ਦੂਜੀ ਰਨਰ-ਅੱਪ ਟਰਾਫੀ ਹਾਸਲ ਕੀਤੀ। ਮੁਦਿਤ ਤੇ ਅਰਜ਼ੋਈ ਨੇ ਤੀਜੀ ਰਨਰ-ਅੱਪ ਟਰਾਫੀ ਜਿੱਤੀ। ਅਮੈਰਾ, ਆਰਵ, ਸਨਾ, ਕਵਿਸ਼ ਤੇ ਨਿਹਾਨ ਨੇ ਚੌਥੀ ਰਨਰ-ਅੱਪ ਟਰਾਫੀਆਂ ਪ੍ਰਾਪਤ ਕੀਤੀਆਂ। ਖੁਸ਼ੀ, ਲਕਸ਼ਿਤਾ, ਅਨੁਸ਼ਰੀ, ਸੈਵਿਓ, ਦਿਵਿਆਂਸ਼ੀ ਤੇ ਨੈਸ਼ਾ ਨੇ ਪੰਜਵੀਂ ਰਨਰ-ਅੱਪ ਟਰਾਫੀਆਂ ਜਿੱਤੀਆਂ। ਸੀਰਤ, ਨਇਆ, ਅਕਸ਼ੈਨ, ਅਨਵੀ, ਵਾਹਿਨ ਤੇ ਸੀਰਤ ਕੌਰ ਨੇ ਛੇਵੀਂ ਰਨਰ-ਅੱਪ ਟਰਾਫੀਆਂ ਹਾਸਲ ਕੀਤੀਆਂ, ਜਦਕਿ ਆਕਰਸ਼ਾ, ਸੋਨਾਕਸ਼ੀ, ਭਾਵਿਸ਼ਾ ਤੇ ਭਾਵਿਕਾ ਨੇ ਸੱਤਵੀਂ ਰਨਰ-ਅੱਪ ਟਰਾਫੀਆਂ ਜਿੱਤ ਕੇ ਸੈਂਟਰ ਦਾ ਮਾਣ ਵਧਾਇਆ। ਹੁਣ ਇਹ ਸਾਰੇ ਵਿਦਿਆਰਥੀ ਸਤੰਬਰ ਮਹੀਨੇ ਵਿੱਚ ਮੁੰਬਈ ਵਿੱਚ ਹੋਣ ਵਾਲੇ ਯੂਸੀਮਾਸ ਕੌਮੀ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ।