ਵਿਦਿਆਰਥਣਾਂ ਨੇ ਵਿਸ਼ਵ ਹੱਥ ਸਫਾਈ ਦਿਵਸ ’ਤੇ ਦਿੱਤਾ ਭਾਸ਼ਣ
ਵਿਦਿਆਰਥਣਾਂ ਨੇ ਵਿਸ਼ਵ ਹੱਥ ਸਫਾਈ ਦਿਵਸ ’ਤੇ ਦਿੱਤਾ ਭਾਸ਼ਣ
Publish Date: Wed, 06 May 2026 06:56 PM (IST)
Updated Date: Thu, 07 May 2026 04:09 AM (IST)
ਪੀ2: ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਦੀਆਂ ਵਿਦਿਆਰਥਣਾਂ ਭਾਸ਼ਣ ਦਿੰਦੀਆਂ ਹੋਈਆਂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਜਾ : ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਵਿਦਿਆਰਥਣਾਂ ਵੱਲੋਂ ‘ਵਿਸ਼ਵ ਹੱਥ ਸਫਾਈ ਦਿਵਸ’ ’ਤੇ ਭਾਸ਼ਣ ਦਿੱਤਾ ਗਿਆ। ਵਿਦਿਆਰਥਣਾਂ ਨੇ ਦੱਸਿਆ ਕਿ ਬਿਮਾਰੀਆਂ ਤੋਂ ਬੱਚਣ ਲਈ ਸਾਨੂੰ ਦਿਨ ’ਚ ਕਈ ਵਾਰ ਸਾਬਣ ਤੇ ਪਾਣੀ ਨਾਲ ਆਪਣੇ ਹੱਥ ਧੋਣੇ ਚਾਹੀਦੇ ਹਨ। ਜੇਕਰ ਸਾਬਣ ਉਪਲਬਧ ਨਾ ਹੋਵੇ ਤਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਕੇ ਹੱਥਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਚੰਗੀ ਸਿਹਤ ਬਣਾਈ ਰੱਖਣ ਲਈ ਹੱਥਾਂ ਦੀ ਸਫਾਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਹੱਥ ਨਾ ਧੋਣ ਕਾਰਨ ਫੈਲਣ ਵਾਲੀਆ ਬੀਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।