ਗੁੱਡਅਰਥ ਕਾਨਵੈਂਟ ਸਕੂਲ ’ਚ ਸਟੂਡੈਂਟ ਕੌਂਸਲ ਦਾ ਗਠਨ
ਗੁੱਡਅਰਥ ਕਾਨਵੈਂਟ ਸਕੂਲ ਚ ‘ਸਟੂਡੈਂਟ ਕੌਂਸਲ ਦਾ ਗਠਨ’
Publish Date: Sat, 25 Apr 2026 07:16 PM (IST)
Updated Date: Sun, 26 Apr 2026 04:16 AM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਵਿਦਿਆਰਥੀਆਂ ਵਿੱਚ ਅਜੋਕੇ ਸਮੇਂ ਅਗਾਂਹਵਧੂ ਅਤੇ ਲੀਡਰਸ਼ਿਪ ਪ੍ਰਫੁੱਲਿਤ ਕਰਨ ਹਿੱਤ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਦੇ ਉਦੇਸ਼ ਲਈ ‘ਇਨਵੈਸਚਰ ਸੈਰੇਮਨੀ’ ਦਾ ਆਯੋਜਨ ਕੀਤਾ ਗਿਆ। ਸਮਾਗਮ ’ਚ ਸਕੂਲ ਜੀਵਨ ਦੌਰਾਨ ਪੜ੍ਹਾਈ, ਅਨੁਸ਼ਾਸਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ’ਚ ਯੋਗਤਾ ਵਿਕਸਿਤ ਕਰਨ ਲਈ ਇਹ ਵਿਦਿਆਰਥੀ ਕੌਂਸਲ ਗਠਿਤ ਕੀਤੀ ਗਈ, ਜਿਸ ’ਚ ਸਮੁੱਚੀ ਵਿਵਸਥਾ ਦੀ ਅਗਵਾਈ ਹਿੱਤ ਸ਼ਬਨਮਪ੍ਰੀਤ ਕੌਰ ਅਤੇ ਮਨਤੇਜਪ੍ਰਤਾਪ ਸਿੰਘ (12ਵੀਂ) ਨੂੰ ਸਕੂਲ ਕੈਪਟਨ ਅਤੇ ਬਲਰਾਜ ਸਿੰਘ (12ਵੀਂ) ਨੂੰ ਡਿਪਟੀ ਸਕੂਲ ਕੈਪਟਨ ਚੁਣਿਆ ਗਿਆ। ਤੇਜਿੰਦਰਜੋਤ ਕੌਰ ਨੂੰ ਸਪੋਰਟਸ ਕੈਪਟਨ ਅਤੇ ਅਰੁਣਪ੍ਰੀਤ ਸਿੰਘ (12ਵੀਂ) ਨੂੰ ਡਿਪਟੀ ਸਪੋਰਟਸ ਕੈਪਟਨ ਚੁਣਿਆ ਗਿਆ। ਜਸਕਰਨਪ੍ਰੀਤ ਸਿੰਘ (12ਵੀਂ) ਨੂੰ ਹੈੱਡ ਬੁਆਏ ਅਤੇ ਮਨਿੰਦਰਪ੍ਰੀਤ ਕੌਰ (12ਵੀਂ) ਨੂੰ ਹੈੱਡ ਗਰਲ ਚੁਣਿਆ ਗਿਆ। ਸਕੂਲ ਦੇ ਚਾਰ ਹਾਊਸ ਸਿਸਟਮ ਨਾਲ ਸੰਬੰਧਿਤ ਚਾਰ ਹਾਊਸਸ ਦੇ ਹਾਊਸ ਕੈਪਟਨ ਕ੍ਰਮਵਾਰ ਸਤਲੁਜ ਹਾਊਸ ਦੀ ਸੁਖਪ੍ਰੀਤ ਕੌਰ ਗਿੱਲ, ਕਾਵੇਰੀ ਹਾਊਸ ਦੀ ਹਰਲੀਨ ਕੌਰ ਪੰਨੂੰ, ਬ੍ਰਹਮਪੁੱਤਰਾ ਹਾਊੁਸ ਦੀ ਹਰਸ਼ਦੀਪ ਕੌਰ ਅਤੇ ਗੋਦਾਵਰੀ ਹਾਉੂਸ ਦੀ ਰਜਨਦੀਪ ਕੌਰ ਨੂੰ ਹਾਉੂਸ ਕੈਪਟਨ ਚੁਣਿਆ ਗਿਆ। ਇਸ ਲੜੀ ਤਹਿਤ ਚਾਰ ਡਿਪਟੀ ਹਾਊਸ ਕੈਪਟਨ, 20 ਸਕੂਲ ਪ੍ਰੀਫੈਕਟ ਤੇ ਤੀਸਰੀ ਤੋਂ 12ਵੀਂ ਤੱਕ ਦੇ ਕਲਾਸ ਰੀਪ੍ਰਜੈਂਟੇਟਿਵ ਵੀ ਨਿਯੁਕਤ ਕੀਤੇ ਗਏ। ਇਸ ਸਮਾਗਮ ਵਿੱਚ ਮਾਰਚ ਪਾਸਟ ਉਪਰੰਤ ਪਿ੍ਰੰਸੀਪਲ ਨਵੀਨ ਬਾਂਸਲ ਵੱਲੋਂ ਸਮੁੱਚੀ ਵਿਦਿਆਰਥੀ ਕੌਂਸਲ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਨੇ ਕੌਂਸਲ ਮੈਬਰਾਂ ਨੂੰ ਉਨ੍ਹਾਂ ਦੀ ਭੂਮਿਕਾ ਤੇ ਸਕੂਲ ਜੀਵਨ ਅਤੇ ਸਮੁੱਚੀ ਜ਼ਿੰਦਗੀ ’ਚ ਵਿਆਪਕ ਮਹੱਤਤਾ ਬਾਰੇ ਦੱਸਦਿਆਂ ਵਧਾਈ ਦਿੱਤੀ ਤੇ ਸਫਲਤਾ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਵਾਈਸ ਪਿ੍ਰੰਸੀਪਲ ਗੁਰਪ੍ਰੀਤ ਸਿੰਘ, ਮਨਦੀਪ ਕੌਰ ਪੰਧੇਰ, ਰਮਨਪ੍ਰੀਤ ਗਰੇਵਾਲ, ਡੀਪੀ ਜਸਵੰਤ ਸਿੰਘ ਪੰਨੂੰ, ਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਬਰ ਮੌਜ਼ੂਦ ਸਨ।