ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ’ਚ ਖੋਜ ਵਿਧੀ ’ਤੇ ਹੋਈ ਰਾਜ ਪੱਧਰੀ ਕਾਰਜਸ਼ਾਲਾ
ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ’ਚ ਖੋਜ ਵਿਧੀ ਤੇ ਹੋਈ ਰਾਜ ਪੱਧਰੀ ਕਾਰਜਸ਼ਾਲਾ
Publish Date: Fri, 17 Apr 2026 06:15 PM (IST)
Updated Date: Fri, 17 Apr 2026 06:18 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦੁਰ ਸਾਹਿਬ ਚੈਰੀਟੇਬਲ ਹਸਪਤਾਲ, ਲੁਧਿਆਣਾ ਵਿੱਚ ਖੋਜ ਵਿਧੀ ਵਿਸ਼ੇ ‘ਤੇ ਇਕ ਰਾਜ-ਪੱਧਰੀ ਕਾਰਜ਼ਸ਼ਾਲਾ ਟ੍ਰੇਨਡ ਨਰਸਿਜ਼ ਐਸੋਸੀਏਸ਼ਨ ਆਫ ਇੰਡੀਆ ਪੰਜਾਬ ਰਾਜ ਸ਼ਾਖਾ ਦੇ ਸਹਿਯੋਗ ਨਾਲ ਕਾਰਵਾਈ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਡਾ ਹਰਮੀਤ ਕੌਰ ਕੰਗ ਪ੍ਰਧਾਨ ਟੀਐਨਏਆਈ ਪੰਜਾਬ ਅਤੇ ਨਿਰਦੇਸ਼ਕਾ ਅਤੇ ਪ੍ਰਿੰਸੀਪਲ ਚਿਤਕਾਰਾ ਯੂਨੀਵਰਸਿਟੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਨਰਸਿੰਗ ਕਾਲਜ/ਹਸਪਤਾਲ ਦੀ ਮੈਨੇਜਮੈਂਟ ਦੇ ਪ੍ਰਧਾਨ ਅਮਰਦੀਪ ਸਿੰਘ ਬਖ਼ਸ਼ੀ, ਉਪ-ਪ੍ਰਧਾਨ ਬਲਜੀਤ ਸਿੰਘ ਮੱਕੜ, ਸਕੱਤਰ ਜੋਗਿੰਦਰ ਸਿੰਘ ਇਰੋਜ਼, ਡਾਇਰੈਕਟਰ ਇਨ ਚੀਫ ਡਾ. ਦਲਜੀਤ ਸਿੰਘ, ਮੈਡੀਕਲ ਸੁਪਰੀਡੈਂਟ ਨੀਰਜ ਸਿੰਗਲਾ ਅਤੇ ਨਰਸਿੰਗ ਸੁਪਰਿੰਟੈਂਡੈਂਟ ਅਮਰਜੀਤ ਕੌਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ ਅਤੇ ਸ਼ਮਾ ਰੌਸ਼ਨ ਕੀਤੀ। ਇਸ ਮੌਕੇ ਇੰਸਟੀਚਿਊਟ ਦੀ ਨਿਰਦੇਸ਼ਕਾ ਡਾ. ਜਸਬੀਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਇੰਸਟੀਚਿਊਟ ਦੀ ਨਿਰਦੇਸ਼ਕਾ ਡਾ. ਜਸਬੀਰ ਕੌਰ ਦੁਆਰਾ ਲਿਖੀ ‘ਮਾਨਸਿਕ ਸਿਹਤ’ ਸੰਬੰਧੀ ਕਿਤਾਬ ਉਕਤ ਸ਼ਖ਼ਸੀਅਤਾਂ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ ਜਸਬੀਰ ਕੌਰ ਦੁਆਰਾ ਲਿਖੀ ਕਿਤਾਬ ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਸਿਖਿਆਰਥੀਆਂ ਲਈ ਨਰਸਿੰਗ ਕਿੱਤੇ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਹਾਈ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਅਤੇ ਸੈਮੀਨਾਰ ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਸਿਖਿਆਰਥੀਆਂ ਲਈ ਨਰਸਿੰਗ ਕਿੱਤੇ ਦੀ ਕਾਰਜਕੁਸ਼ਲਤਾ ਵਧਾਉਣ ਲਈ ਸਹਾਈ ਹੁੰਦੇ ਹਨ। ਇਸ ਮੌਕੇ ਵਿਗਿਆਨਕ ਸੈਸ਼ਨਾਂ ਦੌਰਾਨ ਮਾਹਿਰਾਂ ਵੱਲੋਂ ਗਿਆਨਪੂਰਨ ਵਿਚਾਰ ਪੇਸ਼ ਕੀਤੇ ਗਏ। ਪ੍ਰੋ. ਅਮਨਦੀਪ ਕੌਰ, ਵਾਈਸ ਪ੍ਰਿੰਸੀਪਲ ਵੱਲੋਂ ਰਿਸਰਚ ਅਤੇ ਮੈਥਡੋਲੋਜੀ ਦੇ ਵੱਖ-ਵੱਖ ਪੜਾਅ ਬਾਰੇ ਸੰਖੇਪ ਤੇ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਤੋਂ ਬਾਅਦ ਡਾ. ਪ੍ਰਭਜੋਤ ਕੌਰ ਸੈਣੀ ਨੇ ਰਿਸਰਚ ਦੇ ਖੇਤਰ ਵਿੱਚ ਕੁਆਲਿਟੇਟਿਵ ਰਿਸਰਚ ਬਾਰੇ ਮਹੱਤਵਪੂਰਨ ਵਰਣਨ ਦਿੰਦਿਆਂ ਕਿਸੇ ਵੀ ਬਿਮਾਰੀ ਦੇ ਕਾਰਨਾਂ ਅਤੇ ਪ੍ਰਭਾਵਾਂ ਦੇ ਆਪਸੀ ਸਬੰਧ ਨੂੰ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ। ਡਾ. ਭਾਰਤ ਪਰੀਕ ਵੱਲੋਂ ਪ੍ਰਯੋਗਾਤਮਕ ਰਿਸਰਚ ਡਿਜ਼ਾਈਨ ਬਾਰੇ ਵਿਸਥਾਰਪੂਰਵਕ ਵਰਣਨ ਕੀਤਾ ਗਿਆ, ਜਿਸ ਨਾਲ ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਸਿਖਿਆਰਥੀਆਂ ਨੂੰ ਰਿਸਰਚ ਡਿਜ਼ਾਈਨਾਂ ਦੀ ਗਹਿਰਾਈ ਨਾਲ ਸਮਝ ਪ੍ਰਾਪਤ ਹੋਈ। ਅਗਲੇ ਸੈਸ਼ਨ ਵਿੱਚ ਡਾ. ਹਰਮੀਤ ਕੌਰ ਕੰਗ ਵੱਲੋਂ ‘ਮਿਕਸਡ ਮੈਥਡ ਰਿਸਰਚ ਡਿਜ਼ਾਈਨ’ ਬਾਰੇ ਵਿਦਵਤਪੂਰਨ ਅਤੇ ਗਹਿਰਾਈ ਭਰਪੂਰ ਪ੍ਰਸਤੁਤੀ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੇ ਪ੍ਰਭਾਵਸ਼ਾਲੀ ਰਿਸਰਚ ਕਰਨ ਦੇ ਤਰੀਕਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ। ਉਨ੍ਹਾਂ ਆਧੁਨਿਕ ਖੋਜ ਪ੍ਰਣਾਲੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋ. ਹਰਪ੍ਰੀਤ ਕੌਰ ਵੱਲੋਂ ‘ਖੋਜ ਸਮੱਸਿਆਵਾਂ ‘ਤੇ ਪ੍ਰਯੋਗਾਤਮਕ ਅਭਿਆਸ’ ਸੈਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਵਿਹਾਰਕ ਤੌਰ ‘ਤੇ ਰਿਸਰਚ ਸਮੱਸਿਆਵਾਂ ਦੀ ਪਛਾਣ ਅਤੇ ਉਨ੍ਹਾਂ ਦੀ ਵਿਗਿਆਨਕ ਰਚਨਾ ਕਰਨ ਦੇ ਤਰੀਕਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਅੰਤ ਵਿੱਚ ਪੋਸਟ-ਟੈਸਟ ਕਰਵਾਇਆ ਗਿਆ ਜਿਸ ਦਾ ਕਾਰਜਸ਼ਾਲਾ ਵਿੱਚ ਸ਼ਾਮਲ ਸਮੂਹ ਵੱਲੋਂ ਸਿੱਖਿਆ ਦਾ ਮੁਲਾਂਕਣ ਕੀਤਾ। ਇਸ ਮੌਕੇ ਕਾਰਜਸ਼ਾਲਾ ਵਿਚ ਪੰਜਾਬ ਦੇ ਵੱਖ ਵੱਖ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਸਮੇਤ ਲਗਭਗ 150 ਨਰਸਿੰਗ ਸਿਖਿਆਰਥੀਆਂ ਨੇ ਹਿੱਸਾ ਲਿਆ।