ਐੱਸਐੱਸਪੀ ਡਾ. ਅੰਕੁੁਰ ਗੁੁਪਤਾ ਨੂੰ ਕੀਤਾ ਸਨਮਾਨਿਤ
ਐੱਸਐੱਸਪੀ ਡਾ. ਅੰਕੁੁਰ ਗੁੁਪਤਾ ਨੂੰ ਕੀਤਾ ਸਨਮਾਨਿਤ
Publish Date: Fri, 21 Mar 2025 06:41 PM (IST)
Updated Date: Fri, 21 Mar 2025 06:46 PM (IST)
ਐੱਸਐੱਸਪੀ ਡਾ. ਅੰਕੁੁਰ ਗੁੁਪਤਾ ਨੂੰ ਕੀਤਾ ਸਨਮਾਨਿਤ
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਸੂਬੇ ’ਚ ਪੰਜਾਬ ਸਰਕਾਰ ਤੇ ਪੁੁਲਿਸ ਵੱਲੋਂ ਚਲਾਈ ਨਸ਼ਆਂ ਵਿਰੁੱਧ ਮੁੁਹਿੰਮ ਦੀ ਹਰ ਵਪਾਰੀ ਵਰਗ ਅਤੇ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਮੁੁਹਿੰਮ ਨਾਲ ਨਸ਼ਿਆਂ ਨੂੰ ਠੱਲ੍ਹ ਜ਼ਰੂਰ ਪਵੇਗੀ। ਜਗਰਾਓਂ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਕਾਰਵਾਈ ’ਤੇ ਖੁੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਪਾਰੀਆਂ ਦਾ ਇਕ ਵਫ਼ਦ ਸਿੱਖ ਯੂਥ ਵੈਲੱਫੇਅਰ ਸੁੁਸਾਇਟੀ ਦੀ ਅਗਵਾਈ ਹੇਠ ਪੁੁਲਿਸ ਜ਼ਿਲ੍ਹਾ ਲੁੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਡਾ. ਅੰਕੁੁਰ ਗੁੁਪਤਾ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਵੱਲੋਂ ਐੱਸਐੱਸਪੀ ਡਾਕਟਰ ਅੰਕੁੁਰ ਗੁੁਪਤਾ ਨੂੰ ਸਨਮਾਨਿਤ ਕੀਤਾ ਗਿਆ, ਉਥੇ ਜਗਰਾਓਂ ਪੁੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁੁਹਿੰਮ ਦੀ ਸ਼ਲਾਘਾ ਕਰਦਿਆਂ ਐੱਸਐੱਸਪੀ ਨੂੰ ਵਧਾਈ ਦਿੱਤੀ। ਇਸ ਮੌਕੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਵਪਾਰੀਆਂ ਅਤੇ ਦੁੁਕਾਨਦਾਰਾਂ ਤੋਂ ਸ਼ਹਿਰ ਵਿੱਚ ਆ ਰਹੀਆਂ ਮੁੁਸ਼ਕਿਲਾਂ ਬਾਰੇ ਪੁੱਛਿਆ ਅਤੇ ਸੁੁਝਾਅ ਮੰਗੇ। ਇਸ ਮੌਕੇ ਐੱਸਐੱਸੀ ਡਾ. ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਧਿਆਨ ਨਾਲ ਸੁੁਣਿਆ ਅਤੇ ਉਨਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖ ਯੂਥ ਵੈਲਫੇਅਰ ਸੁੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਸਰਪ੍ਰਸਤ ਗੁੁਰਸ਼ਰਨ ਸਿੰਘ ਮਿਗਲਾਨੀ, ਜਗਦੀਪ ਸਿੰਘ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਰਮਨ ਅਰੋੜਾ, ਸਮਾਜ ਸੇਵੀ ਕੁੁਲਦੀਪ ਸਿੰਘ ਬੋਪਾਰਾਏ, ਜਨਰਲ ਸਕੱਤਰ ਗੁੁਰਮੀਤ ਸਿੰਘ ਮਿਗਲਾਨੀ, ਪਿੰਸ ਮਸੌਣ, ਲਵਿੰਦਰ ਸਿੰਘ ਰਾਣਾ ਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ।