12ਵੀਂ ਦੇ ਨਤੀਜਿਆਂ ’ਚ ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ਦੀ ਝੰਡੀ
12ਵੀਂ ਦੇ ਸੀਬੀਐਸਈ ਨਤੀਜਿਆਂ ’ਚ ਸ੍ਰੀ ਹਰਕ੍ਰਿਸ਼ਨ ਸਾਹਿਬ ਸਕੂਲ ਦੀ ਝੰਡੀ
Publish Date: Wed, 13 May 2026 08:21 PM (IST)
Updated Date: Thu, 14 May 2026 04:15 AM (IST)
- ਬੱਚਿਆਂ ਦੀ ਸਫ਼ਲਤਾ ਵਿੱਚ ਮਾਪਿਆਂ ਅਤੇ ਅਧਿਆਪਕਾਂ ਵੱਡਾ ਯੋਗਦਾਨ-ਡਾਇਰੈਕਟਰ ਰਮਨਦੀਪ ਸਿੰਘ ਸਹਿਗਲ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ.ਸੈਕੰਡਰੀ ਸਕੂਲ ਡਾਬਾ ਰੋਡ ਦੇ ਵਿਦਿਆਰਥੀਆਂ ਨੇ ਸੀਬੀਐਸਸੀ ਦੇ ਸਲਾਨਾ ਨਤੀਜਿਆਂ ਵਿੱਚ ਜ਼ਿਕਰਯੋਗ ਕਾਮਯਾਬੀ ਪ੍ਰਾਪਤ ਕੀਤੀ ਹੈ l ਆਰਟਸ ਗਰੁੱਪ ਦੇ ਹੋਣਹਾਰ ਵਿਦਿਆਰਥੀਆਂ ਵਿੱਚੋਂ ਕ੍ਰਮਵਾਰ ਇਸ਼ਮੀਤ ਸਿੰਘ ਨੇ 98 ਫੀਸਦ, ਧਰੂਵੀ 96.6 ਫੀਸਦ , ਦਿਵਿਆ ਜੋਰਾ 95.2 ਫੀਸਦ ਅਤੇ ਕਾਮਰਸ ਦੀ ਵਿਦਿਆਰਥਣ ਨਵਦੀਪ ਕੌਰ ਨੇ 95 ਫੀਸਦ ਅਤੇ ਇਸ ਦੇ ਨਾਲ ਹੀ ਸਾਇੰਸ ਗਰੁੱਪ ਦੀ ਵਿਦਿਆਰਥਣ ਤੇਜਸਵੀ ਸਿੰਘ ਨੇ 94.2 ਫੀਸਦ ਅੰਕ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਚਮਕਾਇਆ।
ਬਾਰਵੀਂ ਜਮਾਤ ਦੇ 253 ਵਿਦਿਆਰਥੀਆਂ ਵਿਚੋਂ 90 ਫੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੀ ਗਿਣਤੀ 38 ਅਤੇ 80 ਫੀਸਦ ਅੰਕ ਹਾਸਲ ਕਰਨ ਵਾਲਿਆਂ ਦੀ ਗਿਣਤੀ 50 ਰਹੀ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੀ ਸਫ਼ਲਤਾ ਵਿੱਚ ਮਾਪਿਆਂ ਅਤੇ ਅਧਿਆਪਕਾਂ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਬੱਚਿਆਂ ਨੂੰ ਸਹੀ ਸੇਧ ਨਾ ਮਿਲੀ ਹੋਵੇ ਤਾਂ ਬੱਚੇ ਜੀਵਨ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਬੱਚਿਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਉਸੇ ਤਰ੍ਹਾਂ ਅਸੀਂ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਅਗਲੇਰੀ ਪੜ੍ਹਾਈ ਵਿੱਚ ਵੀ ਇਨ੍ਹਾਂ ਨੂੰ ਕਾਮਯਾਬੀ ਬਖ਼ਸ਼ੇ ਅਤੇ ਇਹ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਕੇ ਆਪਣਾ ਅਤੇ ਮਾਪਿਆਂ ਦਾ ਨਾਅ ਰੌਸ਼ਨ ਕਰਨ।