ਕਰਾਟੇ ਚੈਂਪੀਅਨਸ਼ਿਪ ’ਚ ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ਦੀ ਝੰਡੀ
ਕਰਾਟੇ ਚੈਂਪੀਅਨਸ਼ਿਪ ’ਚ ਫਿਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ਦੀ ਝੰਡੀ
Publish Date: Wed, 29 Apr 2026 07:08 PM (IST)
Updated Date: Wed, 29 Apr 2026 07:10 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਕਰਾਟੇ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2026 ਜੋ ਕਿ ਸ਼੍ਰੀ ਰਾਮ ਗਲੋਬਲ ਸਕੂਲ ਸਾਊਥ ਸਿਟੀ ਵਿਖੇ ਕਰਵਾਈ ਗਈ, ਵਿੱਚ ਸਕੂਲ ਦੇ 11 ਵਿਦਿਆਰਥੀਆਂ ਵੱਲੋਂ ਗੋਲਡ, ਇੱਕ ਸਿਲਵਰ ਅਤੇ ਸੱਤ ਬਰੋਂਜ ਮੈਡਲ ਜਿੱਤੇ ਗਏ। ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾਂ ਨੇ ਬੱਚਿਆਂ ਨੂੰ ਜੇਤੂ ਰਹਿਣ ਤੇ ਕਿਹਾ ਕਿ ਮਾਰਸ਼ਲ ਆਰਟ ਅੱਜ ਦੇ ਸਮੇਂ ਦੀ ਮੰਗ ਹੈ ਤਾਂ ਕਿ ਬੱਚੇ ਆਪਣੀ ਸੁਰੱਖਿਆ ਆਪ ਕਰ ਸਕਣ, ਨਾਲ ਹੀ ਉਨ੍ਹਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਜੇਤੂ ਰਹਿਣ ਲਈ ਪ੍ਰੇਰਿਆ।