ਨੂਰਪੁਰ ਬੇਟ ’ਚ ਭੌਂ ਪਰਖ ਤੇ ਕਿਸਾਨ ਜਾਗਰੂਕਤਾ ਕੈਂਪ ਲੱਗਾ
ਨੂਰਪੁਰ ਬੇਟ ‘ਚ ਭੌਂ ਪਰਖ ਅਤੇ ਕਿਸਾਨ ਜਾਗਰੂਕਤਾ ਕੈਂਪ ਲੱਗਾ
Publish Date: Sun, 10 May 2026 06:42 PM (IST)
Updated Date: Mon, 11 May 2026 04:09 AM (IST)
ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਕਿਸਾਨਾਂ ਦੀ ਬੇਹਤਰੀ ਲਈ ਸਮੇਂ ਸਮੇਂ ‘ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਇਸੇ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲਾ ਲੁਧਿਆਣਾ ਅਤੇ ਪੀਏਯੂ ਦੇ ਮਾਹਿਰਾਂ ਨਾਲ ਮਿਲ ਕੇ ਮਿੱਟੀ ਪਰਖ ਅਤੇ ਕਿਸਾਨ ਜਾਗਰੂਕਤਾ ਕੈਂਪ ਸਹਿਕਾਰੀ ਸਭਾ ਨੂਰਪੁਰ ਬੇਟ ਵਿਖੇ ਲਗਾਇਆ ਗਿਆ।
ਇਸ ਮੌਕੇ ਖੇਤੀਬਾੜੀ ਵਿਗਿਆਨੀ ਡਾ.ਪੂਜਾ ਸ਼ਰਮਾ, ਡਾ. ਰਣਜੀਤ ਸਿੰਘ ਧਾਲੀਵਾਲ, ਡਾ. ਰਾਹੁਲ ਕੁਮਾਰ, ਡਾ. ਰਣਜੀਤ ਸਿੰਘ, ਡਾ. ਰਿਤੀਕਾ ਸ਼ਰਮਾ ਏਡੀਓ ਇਯਾਲੀ ਖੁਰਦ, ਡਾ. ਰਜੀਵ ਸਿੱਕਾ ਮੁਖੀ ਮਿੱਟੀ ਪਰਖ ਵਿਭਾਗ, ਡਾ. ਵਿਵੇਕ ਸ਼ਰਮਾ, ਡਾ. ਵਿੱਕੀ ਸਿੰਘ, ਬਾਲ ਕਿਸ਼ਨ ਸਮੇਤ ਸੇਵਾ ਮੁਕਤ ਖੇਤੀਬਾੜੀ ਅਧਿਕਾਰੀ ਡਾ. ਸੁਖਪਾਲ ਸਿੰਘ ਸੇਖੋ ਈਸੇਵਾਲ ਅਤੇ ਹੋਰ ਵਿਗਿਆਨੀਆਂ ਨੇ ਕੈਪ ਦੌਰਾਨ ਦੱਸਿਆ ਕਿ ਮਿੱਟੀ ਪਰਖ ਰਾਹੀ ਖਾਦਾਂ ਦੀ ਸਮੁੱਚੀ ਵਰਤੋ ਕੀਤੀ ਜਾ ਸਕਦੀ ਹੈ।ਬੇਲੋੜੀਆਂ ਖਾਦਾਂ ਦੀ ਵਰਤੋ ਕਰਨ ਨਾਲ ਫਸਲਾਂ ਅਤੇ ਮਿੱਟੀ ‘ਤੇ ਮਾੜਾ ਅਸਰ ਪੈਦਾ ਹੈ। ਇਸ ਮੌਕੇ ਵਿਗਿਆਨੀਆਂ ਨੇ ਦੱਸਿਆ ਕਿ ਮਿੱਟੀ ਦੀ ਸ਼ਕਤੀ ਵਧਾਉਣ ਲਈ ਹਰੀਆਂ ਖਾਦਾਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਧਰਤੀ ਵਿੱਚ ਹੀ ਬਹਾਈ ਕਰਨ ਨਾਲ ਧਰਤੀ ਨੂੰ ਨਸ਼ਟ ਹੋਏ ਤੱਤ ਮਿਲ ਜਾਂਦੇ ਹਨ।ਵਿਗਿਆਨੀਆਂ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ‘ਤੇ ਭਾਰੀ ਨੁਕਸਾਨ ਹੋਣ ਬਾਰੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ, ਸਕੱਤਰ ਬਲਵੀਰ ਸਿੰਘ ਸਮੇਤ ਇਲਾਕਾ ਭਰ ਦੇ ਪੰਚ ਸਰਪੰਚ ਪਤਵੰਤੇ ਅਤੇ ਵੱਡੀ ਗਿਣਤੀ ‘ਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਲਾਹਾ ਲਿਆ। ਇਸ ਮੌਕੇ ਸੇਵਾ ਮੁਕਤ ਮੁਲਾਜ਼ਮ ਆਗੂ ਬਾਲ ਕਿਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਜਦੋਂ ਤੱਕ ਕਿਸਾਨ ਖੇਤੀ ਮਾਹਿਰਾਂ ਨਾਲ ਮਿਲ ਕੇ ਫਸਲਾਂ ਦੀ ਬਿਜਾਈ ਅਤੇ ਸਾਂਭ ਸੰਭਾਲ ਨਹੀਂ ਕਰਦੇ ਉਦੋਂ ਤੱਕ ਕਿਸਾਨੀ ਲਾਹੇਵੰਦ ਧੰਦਾ ਨਹੀਂ ਬਣ ਸਕਦੀ, ਇਸ ਲਈ ਖੇਤੀ ਮਾਹਿਰਾਂ ਦੁਆਰਾ ਦੱਸੇ ਢੰਗ ਤਰੀਕਿਆਂ ਨਾਲ ਹੀ ਖੇਤੀ ਕਰਨੀ ਚਾਹੀਦੀ ਹੈ।