ਲੁਧਿਆਣਾ ਤੋਂ ਜੰਮੂ ਜਾਣ ਵਾਲੀ ਟਰੇਨ ’ਚੋਂ ਛੇ ਬੱਚੇ ਬਰਾਮਦ
ਲੁਧਿਆਣਾ ਤੋਂ ਜੰਮੂ ਜਾਣ ਵਾਲੀ ਰੇਲ ਗੱਡੀ ਵਿੱਚੋਂ ਛੇ ਬੱਚੇ ਬਰਾਮਦ
Publish Date: Wed, 06 May 2026 10:25 PM (IST)
Updated Date: Thu, 07 May 2026 04:15 AM (IST)
-ਮਾਪਿਆਂ ਦੀ ਜਾਣਕਾਰੀ ਤੋਂ ਬਗੈਰ ਬਿਨ੍ਹਾਂ ਟਿਕਟ ਕਰ ਰਹੇ ਸਨ ਸਫਰ
-ਟਿਕਟ ਚੈਕਿੰਗ ਅਧਿਕਾਰੀ ਰਾਜਵੀਰ ਦੇ ਚੱਲਦੇ ਸਮੇਂ ਸਿਰ ਬੱਚਿਆਂ ਨੂੰ ਕੀਤਾ ਚਾਇਲਡ ਕੇਅਰ ਸਟਾਫ ਦੇ ਹਵਾਲੇ
---
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਤੋਂ ਜੰਮੂ ਤਵੀ ਜਾਣ ਵਾਲੀ ਜੰਮੂ ਤਵੀ ਹਮਸਫਰ ਐਕਸਪ੍ਰੈਸ ਰੇਲ ਗੱਡੀ ਵਿੱਚੋਂ ਛੇ ਨਾਬਾਲਿਗ ਬੱਚੇ ਰੇਲਵੇ ਸਟਾਫ ਦੀ ਚੌਕਸੀ ਦੇ ਚਲਦੇ ਬਰਾਮਦ ਕਰ ਲਏ ਗਏ ਹਨ। ਜਾਣਕਾਰੀ ਮੁਤਾਬਕ ਟਿਕਟ ਚੈਕਿੰਗ ਸਟਾਫ ਅਧਿਕਾਰੀ ਰਾਜਵੀਰ ਸਿੰਘ ਨੇ ਚੈਕਿੰਗ ਡਿਊਟੀ ਦੌਰਾਨ ਰੇਲ ਗੱਡੀ ਦੇ ਐਸ ਦੋ ਕੋਚ ਵਿੱਚ ਛੇ ਬੱਚਿਆਂ ਨੂੰ ਬਿਨਾਂ ਮਾਪਿਆਂ ਤੋਂ ਇਕੱਲੇ ਸਫਰ ਕਰਦੇ ਵੇਖਿਆ। ਉਹਨਾਂ ਬੱਚਿਆਂ ਤੋਂ ਸ਼ੁਰੂਆਤੀ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਬੱਚੇ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੇ ਬਿਨ੍ਹਾਂ ਘਰੋ ਨਿਕਲੇ ਅਤੇ ਟ੍ਰੇਨ ਦੇ ਇਸ ਡੱਬੇ ਵਿੱਚ ਬਿਨ੍ਹਾਂ ਟਿਕਟ ਤੋਂ ਆ ਬੈਠੇ। ਉਨ੍ਹਾਂ ਸਟਾਫ ਦੇ ਬਾਕੀ ਅਧਿਕਾਰੀਆਂ ਨੂੰ ਵੀ ਮੌਕੇ ਤੇ ਸੱਦ ਲਿਆ ਅਤੇ ਬੱਚਿਆਂ ਕੋਲੋਂ ਪੁੱਛ ਪੜਤਾਲ ਕਰਕੇ ਉਨ੍ਹਾਂ ਦੇ ਮਾਪਿਆਂ ਬਾਰੇ ਜਾਣਕਾਰੀ ਲੈ ਕੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਰਸਤੇ ਵਿੱਚ ਜਾਂਚ ਪੜਤਾਲ ਮੁਕੰਮਲ ਕਰਨ ਮਗਰੋਂ ਰੇਲ ਗੱਡੀ ਜੰਮੂ ਤਵੀ ਸਟੇਸ਼ਨ ਤੇ ਪੁੱਜੀ ਤਾਂ ਬੱਚਿਆਂ ਨੂੰ ਸੁਰੱਖਿਆ ਦੇ ਚੱਲਦੇ ਚਾਇਲਡ ਕੇਅਰ ਸਟਾਫ ਦੀ ਨਿਗਰਾਨੀ ਵਿੱਚ ਸੌਂਪ ਦਿੱਤਾ ਗਿਆ। ਇਹਨਾਂ ਛੇ ਬੱਚਿਆਂ ਦੇ ਮਾਪਿਆਂ ਦਾ ਜੰਮੂ ਤਵੀ ਪੁੱਜਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਬੱਚਿਆਂ ਨੂੰ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤਾ ਜਾਵੇਗਾ।। ਚੈਕਿੰਗ ਸਟਾਫ ਵੱਲੋਂ ਸਮਾਂ ਰਹਿੰਦੇ ਬੱਚਿਆਂ ਨੂੰ ਇਕੱਲੇ ਸਫਰ ਕਰਦੇ ਵੇਖ ਚੁੱਕੇ ਅਹਤਿਆਤੀ ਕਦਮਾਂ ਕਾਰਨ ਬੱਚੇ ਗਲਤ ਹੱਥਾਂ ਵਿੱਚ ਜਾਣ ਦੀ ਥਾਂ ਪਰਿਵਾਰ ਹਵਾਲੇ ਕੀਤੇ ਜਾਣ ਲਈ ਸਟਾਫ ਵੱਲੋਂ ਕੀਤੇ ਉਦਮ ਹੋਰਾਂ ਲਈ ਉਦਾਹਰਣ ਪੇਸ਼ ਕਰਨ ਵਾਲਾ ਕੰਮ ਹੈ।