ਸੰਗੀਤ ਜਗਤ 'ਤੇ ਕਰੋਨਾ ਸੰਕਟ, ਨਾਮੀ ਕਲਾਕਾਰ ਮਿਲੇ ਵਜ਼ੀਰ ਚੰਨੀ ਨੂੰ
ਸੰਗੀਤ ਜਗਤ ਨੂੰ ਕਰੋਨਾ ਮਹਾਂਕਾਰੀ ਨੇ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਕਲਾਕਾਰ ਵਰਗ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਪੰਜਾਬ ਦੇ ਨਾਮੀ ਕਲਾਕਾਰਾਂ ਦੀ ਵੀ ਆਰਥਿਕ ਸਥਿਤੀ ਵਿਗੜਨ ਲੱਗੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਕਲਾਕਾਰ ਮੰਚ ਦਾ ਵਫ਼ਦ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਸੁਖਵਿੰਦਰ ਸੁੱਖੀ ਤੇ ਬਿੱਟੂ ਖੰਨੇਵਾਲਾ ਦੀ ਅਗਵਾਈ 'ਚ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਵਿਖੇ ਮਿਲਿਆ। ਵਫ਼ਦ 'ਚ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਤੇ ਸੁਰਿੰਦਰ ਿਛੰਦਾ ਵੀ ਸ਼ਾਮਲ ਸਨ।
Publish Date: Sat, 27 Jun 2020 08:52 PM (IST)
Updated Date: Sat, 27 Jun 2020 08:52 PM (IST)
ਸੰਗੀਤ ਜਗਤ ਨੂੰ ਕਰੋਨਾ ਮਹਾਂਕਾਰੀ ਨੇ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਨਾਲ ਕਲਾਕਾਰ ਵਰਗ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।ਪੰਜਾਬ ਦੇ ਨਾਮੀ ਕਲਾਕਾਰਾਂ ਦੀ ਵੀ ਆਰਥਿਕ ਸਥਿਤੀ ਵਿਗੜਨ ਲੱਗੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਕਲਾਕਾਰ ਮੰਚ ਦਾ ਵਫ਼ਦ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਸੁਖਵਿੰਦਰ ਸੁੱਖੀ ਤੇ ਬਿੱਟੂ ਖੰਨੇਵਾਲਾ ਦੀ ਅਗਵਾਈ 'ਚ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਵਿਖੇ ਮਿਲਿਆ। ਵਫ਼ਦ 'ਚ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਤੇ ਸੁਰਿੰਦਰ ਿਛੰਦਾ ਵੀ ਸ਼ਾਮਲ ਸਨ।
ਵਫ਼ਦ ਨੇ ਸਰਕਾਰ ਨੂੰ ਲਿਖੇ ਪੱਤਰ 'ਚ ਮੰਗ ਕੀਤੀ ਕਿ ਕਲਾਕਾਰਾਂ ਨੂੰ ਸੱਭਿਆਚਾਰਕ ਪ੍ਰਰੋਗਰਾਮ ਕਰਨ ਦੀ ਆਗਿਆ ਦਿੱਤੀ ਜਾਵੇ, ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ, ਕਲਾਕਾਰ ਵਰਗ ਲਈ ਆਰਥਿਕ ਨੀਤੀ ਬਣਾਉਣ, 60 ਸਾਲ ਤੋਂ ਵੱਧ ਉਮਰ ਦੇ ਕਲਾਕਾਰਾਂ ਲਈ 5000 ਰੁਪਏ ਪੈਨਸ਼ਨ, ਮਹਾਂਮਾਰੀ ਦੌਰਾਨ ਲੋੜਵੰਦ ਕਲਾਕਾਰਾਂ, ਸਾਜ਼ੀਆਂ ਤੇ ਹੋਰ ਮੈਂਬਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਤੇ ਸਾਰੇ ਕਲਾਕਾਰਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ। ਚੰਨੀ ਨੇ ਕਲਾਕਾਰਾਂ ਨੂੰ ਭਰੋਸਾ ਦਿੱਤਾ ਕਿ ਇਕ ਦੋ ਦਿਨਾਂ 'ਚ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਫਿਰੋਜ਼ ਖ਼ਾਨ, ਮਾਸਟਰ ਸਲੀਮ, ਆਤਮਾ ਬੁੱਢੇਵਾਲੀਆ, ਸੁਰਿੰਦਰ ਫ਼ਰਿਸ਼ਤਾ, ਬਲਰਾਜ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ, ਭੱਟ ਭੜੀ ਵਾਲਾ, ਭੁਪਿੰਦਰ ਗਿੱਲ, ਗੋਰਾ ਚੱਕਵਾਲਾ, ਬਲਕਾਰ ਅਣਖੀਲਾ, ਸ਼ਰੀਫ਼ ਦਿਲਦਾਰ, ਨਿਰਮਲ ਸਿੱਧੂ, ਪਿ੍ਰੰਸ ਰੰਧਾਵਾ, ਸ਼ੇਰਾ ਬੋਹੜਵਾਲੀਆ, ਹੁਸ਼ਿਆਰ ਮਾਹੀ, ਬਲਵੀਰ ਰਾਏ, ਜੱਸੀ ਲੌਂਗੋਵਾਲੀਆ, ਭੁਪਿੰਦਰ ਬਿੱਲਾ, ਲਵਜੀਤ, ਹੁਸਨ ਅਲੀ, ਅਲੀ ਬ੍ਦਰਜ਼, ਹਰਪਾਲ ਠੱਠੇਵਾਲ, ਕੁਲਦੀਪ ਰੰਧਾਵਾ, ਭੁਪਿੰਦਰ ਬੱਬਲ, ਲਲਿਤ, ਹਸਲ ਅਲੀ, ਗੈਰੀ ਿਢੱਲੋਂ ਹਾਜ਼ਰ ਸਨ।