ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ਵਿਖੇ ਮਦਰਜ਼ ਡੇਅ ਮਨਾਇਆ
ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ਵਿਖੇ ਮਦਰਜ਼ ਡੇਅ ਮਨਾਇਆ
Publish Date: Sat, 09 May 2026 06:37 PM (IST)
Updated Date: Sun, 10 May 2026 04:09 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਵਿਖੇ ਮਦਰਜ਼ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਬੱਚਿਆਂ ਵੱਲੋਂ ਆਪਣੀ ਮਾਂ ਨੂੰ ਸਮਰਪਿਤ ਭਾਸ਼ਣ ਅਤੇ ਕਵਿਤਾ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਸਕੂਲ ਵਿੱਚ ਪ੍ਰਾਇਮਰੀ ਸੈਕਸ਼ਨ ਦੀਆਂ ਸਾਰੀਆਂ ਮਾਤਾਵਾਂ ਨੂੰ ਬੁਲਾ ਕੇ ਸਮਾਰੋਹ ਵਿਸ਼ੇਸ਼ ਸਮਾਗਮ ਗਿਆ। ਪ੍ਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ।ਇਸ ਤੋਂ ਇਲਾਵਾ ਸਾਰੀਆਂ ਹੀ ਮਾਤਾਵਾਂ ਵੱਲੋਂ ਮਾਡਲਿੰਗ ਕਰਕੇ ਪ੍ਰੋਗਰਾਮ ਨੂੰ ਆਕਰਸ਼ਿਤ ਬਣਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਖੇਡਾਂ ਵੀ ਕਰਵਾਈਆਂ ਗਈਆਂ। ਸਾਰਿਆਂ ਨੇ ਸਟੇਜ ਉੱਪਰ ਸੋਲੋ ਡਾਂਸ ਅਤੇ ਗਿੱਧੇ ਵਿੱਚ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂ ਮਾਤਾਵਾਂ ਨੂੰ ਇਨਾਮ ਵੰਡੇ ਗਏ ਅਤੇ ਸੁਪਰਮੌਮ ਦੀ ਜੇਤੂ ਨੂੰ ਸਿਰ ਤੇ ਤਿਆਰਾ ਪਾ ਕੇ ਸਤਿਕਾਰ ਦਿੱਤਾ ਗਿਆ। ਵੱਖ ਵੱਖ ਤਰ੍ਹਾਂ ਦੇ ਟੈਗ ਅਤੇ ਸੈਸ਼ੇ ਦੇ ਕੇ ਸਨਮਾਨਿਆ ਗਿਆ। ਮਾਤਾਵਾਂ ਦੀ ਪੇਸ਼ਕਾਰੀ ਅਤੇ ਟੇਲੇਂਟ ਨੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ।ਸਕੂਲ ਦੇ ਡਾਇਰੈਕਟਰ ਰਮਨਦੀਪ ਸਿੰਘ ਸਹਿਗਲ ਅਤੇ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮਾਂ ਰੱਬ ਦਾ ਦੂਜਾ ਰੂਪ ਹੈ ਅਤੇ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਸਕੂਲ ਵਿੱਚ ਹਮੇਸ਼ਾਂ ਇਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ,ਆਪਣੇ ਤੋਂ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਦੇ ਨਾਲ ਨਾਲ ਇੱਕ ਸੂਝਵਾਨ ਇਨਸਾਨ ਬਣਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰਿਆਂ ਲਈ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ। ਸਾਰੀਆਂ ਹੀ ਮਾਵਾਂ ਦੇ ਚਿਹਰੇ ਤੇ ਇੱਕ ਅਲੱਗ ਤਰ੍ਹਾਂ ਦਾ ਸਰੂਰ ਨਜ਼ਰ ਆ ਰਿਹਾ ਸੀ।