ਸ਼ਿਵ ਸੈਨਾ (ਬਾਲ ਠਾਕਰੇ) ਪਾਰਟੀ ਨੇ ਕੀਤੀਆਂ ਨਵੀਆਂ ਨਿਯੁਕਤੀਆਂ
ਸ਼ਿਵ ਸੈਨਾ (ਬਾਲ ਠਾਕਰੇ) ਪਾਰਟੀ ਨੇ ਕੀਤੀਆਂ ਨਵੀਆ ਨਿਯੁਕਤੀਆਂ ਸਥਾਨਕ ਇੰਦਰਾ ਕਾਲੋਨੀ ਵਿਖੇ ਹੋਇਆ ਇਕ ਪ੍ਰਭਸਾਲੀ ਸਮਾਗਮ
Publish Date: Wed, 06 May 2026 07:43 PM (IST)
Updated Date: Thu, 07 May 2026 04:12 AM (IST)

* ਸਥਾਨਕ ਇੰਦਰਾ ਕਾਲੋਨੀ ਵਿਖੇ ਹੋਇਆ ਇਕ ਪ੍ਰਭਸਾਲੀ ਸਮਾਗਮ * ਆਰਜ਼ੂ ਕਰੂ ਨੂੰ ਜ਼ਿਲ੍ਹਾ ਪ੍ਰਧਾਨ ਤੇ ਪਾਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਪੀ 11 :ਇੰਦਰਾ ਕਾਲੋਨੀ ਵਿਖੇ ਨਵੇ ਬਣੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੇ ਨਾਲ ਪਾਰਟੀ ਦੇ ਪੰਜਾਬ ਦੇ ਅਸ਼ਵਨੀ ਸ਼ਰਮਾ,ਮੁਖੀ ਯੋਗ ਰਾਜ ਸ਼ਰਮਾ ਤੇ ਹੋਰ ਆਗੂ। ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਅੱਜ ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਮਹੱਤਵਪੂਰਨ ਮੀਟਿੰਗ ਵਾਰਡ ਨੰਬਰ 15, ਇੰਦਰਾ ਕਾਲੋਨੀ ਵਿਖੇ ਪੰਜਾਬ ਦੇ ਬੁਲਾਰੇ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਰਾਜ ਮੁਖੀ ਯੋਗ ਰਾਜ ਸ਼ਰਮਾ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਸ ’ਚ ਜਨਰਲ ਸਕੱਤਰ ਰੁਤੇਸ਼, ਸਕੱਤਰ ਨਰਿੰਦਰ ਰਾਠੌਰ ਤੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਨਿਤਿਨ ਦੇ ਨਾਲ-ਨਾਲ ਨੀਰਜ ਗੁਪਤਾ, ਵਰੁਣ ਖੰਨਾ, ਪੀਯੂਸ਼ ਜੋਸ਼ੀ, ਨਿਤੀਸ਼ ਅਤੇ ਹੋਰ ਸ਼ਾਮਲ ਸਨ। ਮੋਰਿੰਡਾ ਦੇ ਊਂਚੀ ਘਾਟੀ ਦੇ ਮਹਿਕ ਮਹੰਤ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਕਾਰਵਾਈ ਦੌਰਾਨ ਆਰਜ਼ੂ ਕਰੂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਾਲਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਆਏ 31 ਮੈਂਬਰਾਂ ਨੂੰ ਭਗਵਾ ਸਕਾਰਫ਼ ਅਤੇ ਫੁੱਲਾਂ ਨਾਲ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਸੂਬਾ ਪ੍ਰਧਾਨ ਯੋਗ ਰਾਜ ਸ਼ਰਮਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਤ-ਪਾਤ ਦੀਆਂ ਜ਼ੰਜੀਰਾਂ ਤੋੜੋ ਸ਼ਿਵ ਸੈਨਾ ਨਾਲ ਇੱਕ ਸਾਂਝ ਬਣਾਓ ਦੇ ਨਾਅਰੇ ਨਾਲ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਬੋਲਦਿਆਂ ਯੋਗ ਰਾਜ ਸ਼ਰਮਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮੀ ਤੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਖ਼ਤਰੇ ਵਿਰੁੱਧ ਉੱਠਣ ਤੇ ਇੱਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਕਰਨ ਗੁਪਤਾ, ਸਿਆਲੂ ਸਾਈਂ, ਮੇਵਾ ਸਿੰਘ, ਬਾਲਮ, ਟੋਨੀ, ਸ਼ਾਕਾ, ਸੁਭਾਸ਼, ਕਾਲਾ, ਸੰਜੇ, ਕਾਸ਼ ਅਤੇ ਹੋਰ ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ, ਪ੍ਰਧਾਨ ਯੋਗ ਰਾਜ ਸ਼ਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਨਵ-ਨਿਯੁਕਤ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ।