ਨੁਕਸਾਨੀਆਂ ਫ਼ਸਲਾਂ ਲਈ ਘੱਟੋ-ਘੱਟ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਮਿਲੇ
ਸ਼ੇਰੇ ਪੰਜਾਬ ਯੂਨੀਅਨ ਵੱਲੋਂ ਏਡੀਸੀ ਖੰਨਾ ਲੁਧਿਆਣਾ ਨੂੰ ਹੜਾਂ ਦੇ ਮਸਲੇ ’ਤੇ ਮੰਗ ਪੱਤਰ ਦਿੱਤਾ
Publish Date: Mon, 15 Sep 2025 08:02 PM (IST)
Updated Date: Mon, 15 Sep 2025 08:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਅੱਜ ਖੰਨਾ ਦੇ ਏਡੀਸੀ ਦਫਤਰ ਵਿਖੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਹੜ੍ਹ ਪੀੜਤ ਕਿਸਾਨਾਂ ਮਜਦੂਰਾਂ ਦਾ ਬਣਦਾ ਮੁਆਵਜਾ ਦੇਣ ਲਈ ਜਿਲ੍ਹਾ ਪ੍ਰਧਾਨ ਮਨਵੀਰ ਸਿੰਘ ਗਿੱਲ ਦੀ ਅਗਵਾਈ ’ਚ ਮੰਗ ਪੱਤਰ ਦਿੱਤਾ ਗਿਆ। ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੰਗ ਪੱਤਰ ’ਚ ਨੁਕਸਾਨੀਆਂ ਫ਼ਸਲਾਂ ਲਈ ਘੱਟੋ-ਘੱਟ 70 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਇਸ ਨਾਲ ਰੇਤ ਹਟਾਉਣ ਲਈ ਡੀਜ਼ਲ, ਬੀਜਾਂ, ਖਾਦਾਂ ਤੇ ਦਵਾਈਆਂ ਦਾ ਪ੍ਰਬੰਧ ਕਰ ਸਕੇ। ਪਸ਼ੂਆਂ, ਮਸ਼ੀਨਰੀ ਤੇ ਘਰਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਸੰਪੂਰਨ ਕਰਜ਼ੇ ਮਾਫ਼ ਕੀਤੇ ਜਾਣ, ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦਰਿਆਵਾਂ ’ਚ ਗਵਾ ਦਿੱਤੀਆਂ, ਦੇ ਮੁੜ ਵਸੇਬੇ ਸਬੰਧੀ ਜ਼ਰੂਰੀ ਕਦਮ ਚੁੱਕੇ ਜਾਣ, ਦੁਕਾਨਾਂ ਤੇ ਛੋਟੇ ਕਾਰਬਾਰੋ ਦੇ ਨੁਕਸਾਨ ਦੀ ਪੂਰਤੀ ਲਈ ਇੱਕ ਲੱਖ ਰੁਪਏ ਦਿੱਤੇ ਜਾਣ, ਇਸ ਦੇ ਨਾਲ ਹੀ ਹਰ ਅਨੇਕਾਂ ਮੰਗਾਂ ਦੇ ਨਾਲ ਡੈਮ ਸੇਫਟੀ ਐਕਟ ਖ਼ਤਮ ਕਰਕੇ ਡੈਮਾਂ ਦਾ ਕੰਟਰੋਲ ਸੂਬੇ ਸਰਕਾਰਾਂ ਕੋਲ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਇਸ ਸਮੇਂ ਲਖਵੀਰ ਸਿੰਘ ਗਿੱਲ, ਲਾਡੀ ਮਾਵੀ, ਜਗਦੇਵ ਸਿੰਘ ਚਾਹਲ, ਗੁਰਦੀਪ ਲਲਹੇੜੀ, ਸਵਰਨ ਸਿੰਘ ਗਿੱਲ, ਨਿਰਮਲ ਬਾਬਾ, ਜਗਪਾਲ ਸਿੰਘ ਗਿੱਲ, ਅਰਵਿੰਦਰ ਸਿੰਘ, ਹੈਪੀ ਅਲੌੜ, ਕੁਲਵਿੰਦਰ ਔਜਲਾ, ਜੈਪਾਂ ਮਾਨ, ਨਿਰਮਲ ਮਾਨ, ਗੁਰਦੀਪ ਚਾਹਲ ਤੇ ਸੋਨੀ ਭਮੀਆਂ ਹਾਜ਼ਰ ਸਨ।