ਸਕਰੈਪ ਕਾਰੋਬਾਰੀਆਂ ਨੇ ਜੀਐੱਸਟੀ ਘਟਾ ਕੇ 5 ਫੀਸਦੀ ਕਰਨ ਦੀ ਮੰਗ ਰੱਖੀ
ਸਕਰੈਪ ਕਾਰੋਬਾਰੀਆਂ ਵੱਲੋਂ ਮੀਟਿੰਗ ਦੌਰਾਨ ਜੀਐਸਟੀ ਘਟਾ ਕੇ 5 ਫੀਸਦੀ ਕਰਨ ਦੀ ਮੰਗ
Publish Date: Tue, 26 May 2026 07:08 PM (IST)
Updated Date: Wed, 27 May 2026 04:07 AM (IST)
-12,13,14 ਜੂਨ ਤਿੰਨ ਦਿਨ ਗਰਮੀ ਦੀਆਂ ਛੁੱਟੀਆਂ ਕਰਨ ਦਾ ਕੀਤਾ ਐਲਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਸਕਰੈਪ ਟਰੇਡਰਜ਼ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਅਤੇ ਚੇਅਰਮੈਨ ਜਰਨੈਲ ਸਿੰਘ ਖੇੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਨੇ ਹਾਜ਼ਰ ਹੋ ਕੇ ਇੱਕ ਸੁਰ ਵਿੱਚ ਜੀਐਸਟੀ ਦਰ ਘਟਾ ਕੇ 5 ਫ਼ੀਸਦੀ ਘਟਾਉਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਸਕਰੈਪ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਸਕਰੈਪ ਕਾਰੋਬਾਰ ਨਾਲ ਜੁੜੇ ਵਪਾਰੀ ਘਰੋਂ ਨਿਕਲਣ ਤੋਂ ਲੈ ਕੇ ਵਾਪਸ ਘਰ ਪਰਤਣ ਤੱਕ ਹਰ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਿੱਲ ਮਾਲਕਾਂ ਵੱਲੋਂ ਮਨਮਰਜ਼ੀ ਕੀਤੀ ਜਾ ਰਹੀ ਹੈ, ਜਿਸ ਕਾਰਨ ਛੋਟੇ ਤੇ ਦਰਮਿਆਨੇ ਵਪਾਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਉਧਾਰ ਵਿਚ ਕੰਮ ਕਰਨ ਅਤੇ ਪੈਸਿਆਂ ਦੀ ਸਮੇਂ ਵਿੱਚ ਵਾਪਸੀ ਨਾ ਆਉਣ ਤੇ ਵੱਡੀ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੌਰਾਨ ਟ੍ਰੈਫਿਕ ਅਤੇ ਜੀਐਸਟੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸਕਰੈਪ ਵਪਾਰੀਆਂ ਨਾਲ ਸਹਿਯੋਗ ਦੀ ਘਾਟ ’ਤੇ ਵੀ ਚਿੰਤਾ ਜਤਾਈ ਗਈ। ਆਗੂਆਂ ਨੇ ਕੇਂਦਰ ਤੇ ਸੂਬਾ ਸਰਕਾਰ ਕੋਲ ਮੰਗ ਰੱਖੀ ਕਿ ਸਕਰੈਪ ਕਾਰੋਬਾਰ ’ਤੇ ਲਾਗੂ 18 ਫੀਸਦੀ ਜੀਐਸਟੀ ਨੂੰ ਘਟਾ ਕੇ 5 ਫੀਸਦੀ ਕੀਤਾ ਜਾਵੇ , ਤਾਂ ਜੋ ਵਪਾਰੀ ਬਿਨਾਂ ਕਿਸੇ ਡਰ ਅਤੇ ਮੁਸ਼ਕਿਲ ਤੋਂ ਸਾਫ-ਸੁਥਰੇ ਢੰਗ ਨਾਲ ਆਪਣਾ ਕਾਰੋਬਾਰ ਚਲਾ ਸਕਣ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਏਕਤਾ ਸੱਭ ਤੋਂ ਵੱਡੀ ਤਾਕਤ ਹੈ। ਜਿਸ ਲਈ ਕਾਰੋਬਾਰੀਆਂ ਦਾ ਇਕੱਠੇ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਹਰ ਸਾਲ ਦੀ ਤਰ੍ਹਾਂ 12,13,14 ਜੂਨ ਨੂੰ ਤਿੰਨ ਦਿਨ ਗਰਮੀ ਦੀਆਂ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਬੌਬੀ, ਦਲੀਪ ਸਿੰਘ ਖੁਰਾਣਾ, ਪਰਮਜੀਤ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ ਡੰਗ, ਮਨਜਿੰਦਰ ਸਿੰਘ ਚਾਵਲਾ, ਇੰਦਰਜੀਤ ਸਿੰਘ ਮੱਕੜ, ਕੰਵਲਜੀਤ ਸਿੰਘ ਚੁੱਘ, ਤਰਨਦੀਪ ਸਿੰਘ ਅਰੋੜਾ, ਰਾਜ ਕੁਮਾਰ, ਅਰਵਿੰਦਰ ਸਿੰਘ ਲੱਕੀ, ਪ੍ਰਭਜੋਤ ਸਿੰਘ ਕਾਲੜਾ, ਟਿੰਕੂ ਮੱਕੜ, ਹਰਮੀਤ ਸਿੰਘ ਸੋਨੀ, ਗੁਰਪ੍ਰੀਤ ਸਿੰਘ ਚੁੱਗ, ਗੁਰਪ੍ਰੀਤ ਸਿੰਘ ਨੂਪੀ, ਮਨੋਜ ਕੁਮਾਰ, ਵਿੱਕੀ ਜੈਸਵਾਲ, ਰਜੇਸ਼ ਰਾਏ, ਸਰਬਜੀਤ ਸਿੰਘ ਰੂਬਲ, ਗੁਰਦੀਪ ਸਿੰਘ ਖੁਰਾਣਾ, ਪਰਮਵੀਰ ਸਿੰਘ ਰਿੰਕੂ ਵੀ ਹਾਜਰ ਸਨ।