ਸਰਪੰਚ ਸਿਰਥਲਾ ਨੇ ਗਊਸ਼ਾਲਾ ਨੂੰ 2 ਟਰੱਕ ਭੇਜੀ ਤੂੜੀ
ਸਰਪੰਚ ਸਿਰਥਲਾ ਨੇ ਗਊਸਾਲਾ ਨੂੰ 2 ਟਰੱਕ ਭੇਜੀ ਤੂੜੀ
Publish Date: Sat, 25 Apr 2026 07:58 PM (IST)
Updated Date: Sun, 26 Apr 2026 04:19 AM (IST)

ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਨਜ਼ਦੀਕੀ ਪਿੰਡ ਸਿਰਥਲਾ ਦੇ ਮੌਜੂਦਾ ਸਰਪੰਚ ਤੇ ਉੱਘੇ ਸਮਾਜ-ਸੇਵੀ ਸਰਪੰਚ ਸਤਵੰਤ ਸਿੰਘ ਗਿੱਲ ਸਿਰਥਲਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 2 ਟਰੱਕ ਤੂੜੀ ਦੇ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਮਸ਼ਤਾਨਪੁਰ ਗਊਸ਼ਾਲਾ ਨੂੰ ਭੇਜੇ ਗਏ। ਗਊਸਾਲਾ ਨੂੰ ਤੂੜੀ ਦੇ ਟਰੱਕ ਰਵਾਨਾ ਕਰਨ ਸਮੇ ਸਰਪੰਚ ਸਤਵੰਤ ਸਿੰਘ ਸਿਰਥਲਾ ਨੇ ਆਖਿਆ ਕਿ 2012 ਤੋਂ ਉਹ ਲਗਾਤਾਰ ਹਰ ਸਾਲ ਆਪਣੇ ਘਰੇਲੂ ਪਸ਼ੂਆਂ ਲਈ ਤੂੜੀ ਰੱਖਣ ਤੋਂ ਬਾਅਦ ਜੋ ਵੀ ਤੂੜੀ ਬਚਦੀ ਹੈ, ਉਹ ਗਊਸ਼ਾਲਾ ਨੂੰ ਭੇਜਦੇ ਹਨ ਅਤੇ ਬੇਸ਼ੱਕ ਸੌ ਡੇਢ ਸੌ ਕਿਲੇ ਦੀ ਤੂੜੀ ਬਚੇ, ਉਨ੍ਹਾਂ ਕਦੇ ਵੀ ਵੇਚੀ ਨਹੀਂ। ਉਹ ਬਚੀ ਸਾਰੀ ਤੂੜੀ ਗਊਆਂ ਦੀ ਸੇਵਾ ’ਚ ਹੀ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਚਾਰ ਟਰੱਕ ਤੂੜੀ ਦੇ ਆਪਣੇ ਜੌੜੇਪੁਲ ਨੇੜਲੇ ਖੇਤ ’ਚ ਗਊਆਂ ਲਈ ਕੁੱਪ ਬੰਨ੍ਹ ਕੇ ਰੱਖੀ ਸੀ ਪਰ ਅਚਾਨਕ ਆਈ ਹਨੇਰੀ ਕਾਰਨ ਤਿੰਨੇ ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ ਸਨ। ਜ਼ਿਕਰਯੋਗ ਹੈ ਕਿ ਸਰਪੰਚ ਸਤਵੰਤ ਸਿੰਘ ਸਿਰਥਲਾ ਵੱਲੋਂ ਪਿਛਲੇ ਸਾਲ ਗਊਆਂ ਲਈ ਰੱਖੇ 4 ਟਰੱਕ ਤੂੜੀ ਦੇ ਮਈ 2025 ’ਚ ਜੌੜੇਪੁਲ ਨੇੜਲੇ ਉਸ ਦੇ ਖੇਤ ’ਚ ਅਚਾਨਕ ਆਈ ਹਨੇਰੀ ਕਾਰਨ 3 ਕੁੱਪ ਸੜਕੇ ਸੁਆਹ ਹੋ ਗਏ ਸਨ। ਅੱਜ ਤੂੜੀ ਭੇਜਣ ਸਮੇ ਯੂਥ ਆਗੂ ਹਰਮਨ ਬਿਲਿੰਗ ਮਾਂਹਪੁਰ, ਦਿਲਜੋਤ ਸਿੰਘ ਗਿੱਲ, ਮਨਦੀਪ ਸਿੰਘ ਕਾਲਾ, ਕੁਲਵਿੰਦਰ ਸਿੰਘ ਤੋਤੀ, ਨਰਿੰਦਰ ਸਿੰਘ ਨਿੰਦੀ ਮਾਂਹਪੁਰ, ਪੰਚ ਸਵਰਨਜੀਤ ਸਿੰਘ ਜੱਗੀ ਸਿਰਥਲਾ ਸਮੇਤ ਹੋਰ ਹਾਜ਼ਰ ਸਨ।