ਸਰਬਜੀਤ ਕਡਿਆਣਾ ਸੂਬਾ ਸੈਕਟਰੀ ਨਿਯੁਕਤ
ਸਰਬਜੀਤ ਕਡਿਆਣਾ ਕਾਂਗਰਸ ਐੱਸਸੀ ਵਿੰਗ ਦੇ ਸੂਬਾ ਸੈਕਟਰੀ ਹੋਏ ਨਿਯੁਕਤ
Publish Date: Mon, 04 May 2026 07:20 PM (IST)
Updated Date: Tue, 05 May 2026 04:14 AM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਹਲਕਾ ਸਾਹਨੇਵਾਲ ਦੇ ਸਮਾਜਸੇਵੀ ਆਗੂ ਸਰਬਜੀਤ ਸਿੰਘ ਕਡਿਆਣਾ ਨੂੰ ਕਾਂਗਰਸ ਪਾਰਟੀ ਵੱਲੋਂ ਸੈਕਟਰੀ ਐੱਸਸੀ ਵਿੰਗ ਪੰਜਾਬ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ 'ਤੇ ਕਡਿਆਣਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ, ਮਲਕ ਅਰਜਨ ਖੜਗੇ,ਰਾਜਿੰਦਰ ਪਾਲ ਗੌਤਮ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਸੁਧੀਰ ਚੌਧਰੀ 'ਤੇ ਚਰਨਜੀਤ ਸਿੰਘ ਚੰਨੀ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਉਹ ਪਹਿਲਾਂ ਨਾਲੋਂ ਵੀ ਹੋਰ ਮਿਹਨਤ ਕਰਕੇ ਹਰ ਇੱਕ ਵਰਕਰ ਨੂੰ ਨਾਲ ਲੈਕੇ ਪਾਰਟੀ ਲਈ ਕੰਮ ਕਰਨਗੇ ਅਤੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਘਰ-ਘਰ ਜਾਕੇ ਦੱਸਣਗੇ ਤਾਂ ਕਿ ਲੋਕਾਂ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਤੋਂ ਜਾਣੂ ਹੋ ਸਕਣ ਅਤੇ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਇੱਕ-ਇੱਕ ਵੋਟ ਪਾਕੇ ਜਿਤਾ ਸਕਣ।