ਸੰਤ ਬਾਬਾ ਸੁਖਵਿੰਦਰ ਸਿੰਘ ਦਾ ਸਨਮਾਨ
ਸਲਾਨਾ ਸਮਾਗਮ ’ਚ ਸੰਤ ਬਾਬਾ ਸੁਖਵਿੰਦਰ ਸਿੰਘ ਦਾ ਸਨਮਾਨ
Publish Date: Wed, 29 Apr 2026 07:41 PM (IST)
Updated Date: Wed, 29 Apr 2026 07:43 PM (IST)
ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਿਲਾਪ ਨਗਰ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ’ਚ ਸੰਤ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਿੰਘਾ ਸ਼ਹੀਦਾ ਆਲੋਵਾਲ ਜਨਰਲ ਸਕੱਤਰ ਸੰਤ ਸਮਾਜ ਇੰਡੀਆ, ਕੋਰ ਕਮੇਟੀ ਮੈਂਬਰ ਆਲ ਇੰਡੀਆ ਕਿਸਾਨ ਯੂਨੀਅਨ ਦਾ ਸਮਾਗਮ ਵਿੱਚ ਪਹੁੰਚਣ ’ਤੇ ਪ੍ਰਬੰਧਕ ਵੱਲੋਂ ਸਿਰੋਪਾਓ ਭੇਟ ਕਰ ਕੇ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਓਂਕਾਰ ਦੀਪ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਹਰਵਿੰਦਰ ਸਿੰਘ, ਦਲਵੀਰ ਕੌਰ, ਕੁਲਦੀਪ ਸਿੰਘ, ਪ੍ਰਭਦੀਪ ਸਿੰਘ, ਰਣਜੋਧ ਪਾਲ ਸਿੰਘ, ਅਰਸ਼ਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਅਤੇ ਸ਼ਿੰਦਰਪਾਲ ਸਿੰਘ ਆਦਿ ਹਾਜ਼ਰ ਸਨ।