ਬੇਗਮਪੁਰਾ ਦਾ ਸੰਕਲਪ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ 16 ਨੂੰ
ਬੇਗਮਪੁਰਾ ਦਾ ਸੰਕਲਪ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ 16 ਨੂੰ
Publish Date: Tue, 05 May 2026 06:39 PM (IST)
Updated Date: Wed, 06 May 2026 04:11 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸ੍ਰੋਮਣੀ ਭਗਤ ਰਵਿਦਾਸ ਜੀ ਦੀ 650ਵੀਂ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਬੰਧ ਵਿੱਚ ਜਵੱਦੀ ਟਕਸਾਲ ਵੱਲੋਂ ਸ਼ਨਿੱਚਰਵਾਰ 16 ਮਈ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਬੇਗਮਪੁਰਾ ਦਾ ਸੰਕਲਪ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਨੇ ਆਪਣੇ ਯੁੱਗ ਦੀ ਲੋਕਾਈ ਲਈ ਉੱਚਾ-ਸੁੱਚਾ ਮਾਡਲ ਪੇਸ਼ ਕੀਤਾ। ਆਪ ਜੀ ਦੀ ਬਾਣੀ ਸਮਾਜ ਨੂੰ ਸਦਾਚਾਰਕ ਮੰਜਲਾਂ ਸਰ ਕਰਨ ਦੀ ਸਮਰੱਥਾ ਰੱਖਦੀ ਹੈ। ਭਗਤ ਜੀ ਨੇ ਆਪਣਾ ਸਮੁੱਚਾ ਜੀਵਨ ਲੋਕਾਈ ਲਈ ਨੈਤਿਕ ਅਤੇ ਰੂਹਾਨੀ ਜੀਵਨ ਮਾਰਗ ਤੇ ਚੱਲਣ ਵਾਸਤੇ ਪ੍ਰੇਰਿਆ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਜਵੱਦੀ ਟਕਸਾਲ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸੈਮੀਨਾਰ ਵਿੱਚ ਉਚੇਚੇ ਤੌਰ ਤੇ ਪੁੱਜਣ ਵਾਲੇ ਵਿਦਵਾਨ ਮਹਾਂਪੁਰਸ਼ਾਂ, ਡਾਕਟਰ-ਪ੍ਰੋਫੈਸਰ ਸਕਾਲਰ ਸਹਿਬਾਨਾਂ ਦੇ ਵਿਚਾਰ ਸਰਵਣ ਕਰਨ ਅਤੇ ਭਗਤ ਜੀ ਦੀ ਮਹਾਨ ਕਰਨੀ ਨੂੰ ਸਿਜਦਾ ਕਰਨ ਲਈ ਵਿਸ਼ੇਸ਼ ਸੈਮੀਨਾਰ ਚ ਸ਼ਮੂਲੀਅਤ ਕਰਨ।