ਜਗਰਾਓਂ ਦੇ ਬਾਲਾ ਜੀ ਮੰਦਰ ਦੀ ਦੂਜੀ ਵਰ੍ਹੇਗੰਢ ’ਤੇ ਸੰਕੀਰਤਨ ਉਤਸਵ 15 ਨੂੰ
ਜਗਰਾਓਂ ਦੇ ਬਾਲਾ ਜੀ ਮੰਦਰ ਦੀ ਦੂਜੀ ਵਰ੍ਹੇਗੰਢ ’ਤੇ ਸੰਕੀਰਤਨ ਉਤਸਵ 15 ਨੂੰ
Publish Date: Wed, 06 May 2026 06:23 PM (IST)
Updated Date: Thu, 07 May 2026 04:09 AM (IST)

-02 ਜਗਰਾਓਂ ਦੇ ਬਾਲਾ ਜੀ ਮੰਦਰ ਵਿਖੇ ਸੰਕੀਰਤਨ ਉਤਸਵ ਦੀ ਪ੍ਰਚਾਰ ਸਮੱਗਰੀ ਜਾਰੀ ਕਰਦੇ ਹੋਏ ਮੰਦਰ ਕਮੇਟੀ ਦੇ ਅਹੁਦੇਦਾਰ ਅਤੇ ਸ਼ਰਧਾਲੂ। -ਵਰਿੰਦਾਵਨ ਕਿਸ਼ਤੀ ਹਾਦਸੇ ਕਾਰਨ 17 ਅਪ੍ਰੈਲ ਦਾ ਸਮਾਗਮ ਕੀਤਾ ਸੀ ਮੁਲਤਵੀ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਸ਼੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੀ ਦੂਜੀ ਸਾਲਾਨਾ ਵਰ੍ਹੇਗੰਢ ਸ੍ਰੀ ਬਾਲਾ ਜੀ ਦਾ ਵਿਸ਼ਾਲ ਸੰਕੀਰਤਨ ਉਤਸਵ 15 ਮਈ ਦਿਨ ਸ਼ੁੱਕਰਵਾਰ ਨੂੰ ਰਾਤ 8 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਇਹ ਸੰਕੀਰਤਨ ਉਤਸਵ ਪਹਿਲਾਂ 17 ਅਪ੍ਰੈਲ ਦਾ ਰੱਖਿਆ ਗਿਆ ਸੀ ਪਰ ਵਰਿੰਦਾਵਨ ਵਿਚ ਵਾਪਰੇ ਕਿਸ਼ਤੀ ਹਾਦਸੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਹ ਸਮਾਗਮ 15 ਮਈ ਨੂੰ ਕਰਵਾਇਆ ਜਾ ਰਿਹਾ ਹੈ। ਬੀਤੀ ਰਾਤ ਮੰਦਰ ਵਿਖੇ ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂਆਂ ਦੀ ਹੋਈ ਮੀਟਿੰਗ ਵਿਚ ਜਿੱਥੇ ਸਮਾਗਮਾਂ ਦੀਆਂ ਤਿਆਰੀਆਂ ’ਤੇ ਵਿਚਾਰ ਚਰਚਾ ਹੋਈ, ਉਥੇ ਸਮਾਗਮ ਦੀ ਪ੍ਰਚਾਰ ਸਮੱਗਰੀ ਵੀ ਬਾਲਾ ਜੀ ਦੀ ਗੂੰਜ ਵਿਚ ਜਾਰੀ ਕੀਤੀ ਗਈ। ਇਸ ਸਬੰਧ ਵਿਚ ਬਾਲਾ ਜੀ ਧਾਮ ਦੇ ਪ੍ਰਧਾਨ ਮੁਕੇਸ਼ ਬਾਂਸਲ ਰਿਚੂ ਅਤੇ ਜਨਰਲ ਸਕੱਤਰ ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਸੰਕੀਰਤਨ ਉਤਸਵ 15 ਮਈ ਨੂੰ ਰਾਤ 8 ਵਜੇ ਸ਼ੁਰੂ ਹੋਵੇਗਾ। ਜਿਸ ਵਿਚ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਲਈ ਸਾਲਾਸਰ ਬਾਲਾ ਜੀ ਮੰਦਰ ਰਾਜਸਥਾਨ ਤੋਂ ਸ਼੍ਰੀ ਨਿਤਿਨ ਪੁਜਾਰੀ ਜੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਸੰਕੀਰਤਨ ਉਤਸਵ ਵਿਚ ਜੈਪੁਰ ਦੇ ਨਾਮੀ ਭਜਨ ਗਾਇਕ ਅਭਿਸ਼ੇਕ ਨਾਮਾ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਬਾਲਾ ਜੀ ਉਤਸਵ ਵਿਚ ਸ਼੍ਰੀ ਬਾਲਾ ਜੀ ਦਾ ਦਰਬਾਰ ਦੇਖਣਯੋਗ ਹੋਵੇਗਾ। ਅੱਧੀ ਰਾਤ 12 ਵਜੇ ਬਾਲਾ ਜੀ ਦੀ ਮਹਾ ਆਰਤੀ ਹੋਵੇਗੀ, ਤੜਕਸਾਰ 12:30 ਵਜੇ ਬਾਲਾ ਜੀ ਨੂੰ ਛੱਪਣ ਭੋਗ ਲਗਾਏ ਜਾਣਗੇ। ਇਸ ਸਮਾਗਮ ਵਿਚ ਸਮਾਜ ਸੇਵੀ ਰਾਸ਼ੀ ਅਗਰਵਾਲ ਜੋਤ ਜਗਾਉਣਗੇ, ਜਦਕਿ ਅਮਰਜੀਤ ਸਿੰਘ ਜਿੰਦਲ ਮੁੱਖ ਮਹਿਮਾਨ ਹੋਣਗੇ। ਜਗਰਾਓਂ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੰਕੀਰਤਨ ਉਤਸਵ ਨੂੰ ਲੈ ਕੇ ਮੈਂਬਰਾਂ ਵੱਲੋਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ਸਰਪ੍ਰਸਤ ਤਰਸੇਮ ਲਾਲ ਗੁਪਤਾ, ਚੇਅਰਮੈਨ ਧਰਮਵੀਰ ਗੋਇਲ, ਉਪ ਚੇਅਰਮੈਨ ਸੰਜੀਵ ਗਰਗ, ਕਾਰਜਕਾਰੀ ਪ੍ਰਧਾਨ ਪਿਊਸ਼ ਗਰਗ, ਕੈਸ਼ੀਅਰ ਅਸ਼ਵਨੀ ਗਰਗ, ਜਤਿੰਦਰ ਮਿੱਠੂ, ਅਮਨ ਜੈਨ, ਨਿਤਿਨ ਜੈਨ, ਅਮਿਤ ਸ਼ਰਮਾ, ਪ੍ਰਦੀਪ ਸ਼ਰਮਾ, ਨਰੇਸ਼ ਕਤਿਆਲ, ਭਜਨ ਗਾਇਕ ਨੀਰਜ ਚੱਢਾ, ਵਿਨੇ ਸ਼ਰਮਾ, ਰਾਹੁਲ ਸ਼ਰਮਾ, ਚੀਨੂੰ ਜ਼ਿੰਦਲ, ਵਿਕਰਮ ਵਰਮਾ, ਅੰਕੁਸ਼ ਮਿੱਤਲ ਆਦਿ ਹਾਜ਼ਰ ਸਨ।