ਸਫ਼ਾਈ ਸੇਵਕ ਸੰਗਠਨ ਵੱਲੋਂ ਹੜਤਾਲ ਦਾ ਬਾਈਕਾਟ
ਸਫ਼ਾਈ ਸੇਵਕ ਸੰਗਠਨ ਵੱਲੋਂ ਹੜਤਾਲ ਦਾ ਬਾਈਕਾਟ
Publish Date: Mon, 11 May 2026 08:15 PM (IST)
Updated Date: Tue, 12 May 2026 04:13 AM (IST)
ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਸਫ਼ਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਨਗਰ ਕੌਂਸਲ ਰਾਏਕੋਟ ਸਫ਼ਾਈ ਸੇਵਕ ਮੁਲਾਜ਼ਮਾ ਵੱਲੋਂ ਪਿਛਲੀ ਛੇ ਦਿਨਾਂ ਤੋਂ ਕੀਤੀ ਜਾ ਰਹੀ ‘ਕੰਮ ਛੱਡੋ’ ਹੜਤਾਲ ਦੌਰਾਨ ਅੱਜ ਸਫ਼ਾਈ ਸੇਵਕਾਂ ਦੀ ਇੱਕ ਹੋਰ ਜੱਥੇਬੰਦੀ ਡਾ. ਬੀ. ਆਰ ਅੰਬੇਡਕਰ ਸਫ਼ਾਈ ਸੇਵਕ ਸੰਗਠਨ ਵੱਲੋਂ ਇਸ ਹੜਤਾਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧ ਵਿੱਚ ਡਾ. ਬੀ. ਆਰ ਅੰਬੇਡਕਰ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਗਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਘ (ਭਾਰਤ) ਵੱਲੋਂ ਇਸ ਹੜਤਾਲ ਵਿੱਚ ਭਾਗ ਨਹੀਂ ਲਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਉਹਨਾਂ ਦੀ ਜੱਥੇਬੰਦੀ ਨੇ ਇਸ ਹੜਤਾਲ ਵਿੱਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਜਗਦੀਪ ਨਾਹਰ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਇੱਕ ਪੱਤਰ ਸਥਾਨਕ ਨਗਰ ਕੌਂਸਲ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਹ ਜਦ ਵੀ ਉਨ੍ਹਾਂ ਨੂੰ ਡਿਊਟੀ ਤੇ ਭੇਜਣਗੇ ਉਹ ਕੰਮ ਲਈ ਹਾਜ਼ਰ ਹੋਣਗੇ। ਇਸ ਮੌਕੇ ਸਕੱਤਰ ਸਤੀਸ਼ ਕੁਮਾਰ, ਅਜੇ ਕੁਮਾਰ, ਜਗਦੀਪ ਕੁਮਾਰ, ਸੋਨੂ ਕੁਮਾਰ, ਉਪ ਪ੍ਰਧਾਨ ਨੀਰਜ ਕੁਮਾਰ, ਕੁਲਵੰਤ ਕੁਮਾਰ, ਤਰਸੇਮ ਲਾਲ, ਮੰਜੂ ਰਾਣੀ, ਊਸ਼ਾ ਰਾਣੀ, ਰਜਿੰਦਰ ਕੁਮਾਰ ਨੀਰਜ ਕੁਮਾਰ, ਰਾਜੇਸ਼ ਕੁਮਾਰ ਮੌਜੂਦ ਸਨ।