ਪਿੰਡ ਇਕੋਲਾਹੀ ਤੋਂ ਸੰਗਤ ਗੁਰੂਘਰ ਦੇ ਦਰਸ਼ਨਾਂ ਲਈ ਰਵਾਨਾ
ਪਿੰਡ ਇਕੋਲਾਹੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਲਈ ਸੰਗਤ ਗੁਰੂ ਘਰ ਦੇ ਦਰਸ਼ਨਾਂ ਲਈ ਰਵਾਨਾ
Publish Date: Sat, 25 Apr 2026 08:09 PM (IST)
Updated Date: Sun, 26 Apr 2026 04:20 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ: ਪੰਜਾਬ ਸਰਕਾਰ ਵਲੋਂ ਸੂਬੇ ਦੇ ਸ਼ਰਧਾਲੂਆਂ ਨੂੰ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ’ ਪਿੰਡ ਇਕੋਲਾਹੀ ਤੋਂ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ। ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਹਰੇਕ ਖੇਤਰ ’ਚ ਲਾਜਵਾਬ ਕਾਰਜ ਕੀਤੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੀ ਜਨਤਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਤੀਰਥ ਯਾਤਰਾ’ ਰਾਹੀਂ ਹੁਣ ਤੱਕ ਹਜ਼ਾਰਾਂ ਸ਼ਰਧਾਲੂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰ ਚੁੱਕੇ ਹਨ। ਅੱਜ ਵੀ ਪਿੰਡ ਇਕੋਲਾਹੀ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਵਿਰਾਸਤ ਸੇਵਾ ਸੰਗਠਨ ਦੇ ਸੂਬਾ ਪ੍ਰਧਾਨ ਸ਼ਮਿੰਦਰ ਸਿੰਘ ਖਿੰਡਾ, ਜ਼ੋਨ ਇੰਚਾਰਜ ਤਰਸੇਮ ਸਿੰਘ ਭਿੰਡਰ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਪੀਏ ਮਹੇਸ਼ ਕੁਮਾਰ ਦੀ ਦੇਖਰੇਖ ਰਵਾਨਾ ਕੀਤੀ ਗਈ। ਗਰੇਵਾਲ ਨੇ ਦੱਸਿਆ ਕਿ ਇਹ ਯਾਤਰਾ ਦੀ ਸੁਪਰਵੀਜਨ ਮਨਪ੍ਰੀਤ ਸਿੰਘ ਦੀ ਟੀਮ ਵਲੋਂ ਕੀਤੀ ਜਾਵੇਗੀ ਅਤੇ ਸ਼ਰਧਾਲੂਆਂ ਨੂੰ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ ਕਰਵਾਵੇਗੀ। ਬੱਸ ਰਵਾਨਾ ਕਰਨ ਸਮੇਂ ਮਨਪ੍ਰੀਤ ਸਿੰਘ ਮਨੀ, ਮਨਰੀਤ ਸਿੰਘ ਨਾਗਰਾ, ਦਿਲਵਰ ਸਿੰਘ ਪੰਚ, ਸਤਪਾਲ ਸਿੰਘ ਪੰਚ, ਜਿਉਣ ਸਿੰਘ ਸਰਪੰਚ, ਮੋਹਣ ਸਿੰਘ ਪੰਚ, ਕਿਰਨਜੀਤ ਕੌਰ, ਜਸਵੀਰ ਕੌਰ, ਕਿਰਨਪਾਲ ਕੌਰ ਤੋਂ ਇਲਾਵਾ ਵਿਰਾਸਤ ਸੇਵਾ ਸੰਗਠਨ ਦੀ ਟੀਮ ਹਾਜ਼ਰ ਸੀ।