ਸਲੂਜਾ ਨੇ ਟ੍ਰੈਫਿਕ ਲਾਈਟਾਂ ਚੌਕਾਂ ’ਚੋਂ ਭਿਖਾਰੀਆਂ ਨੂੰ ਹਟਾਉਣ ਦੀ ਕੀਤੀ ਅਪੀਲ
ਸਲੂਜਾ ਨੇ ਪ੍ਰਸਾਸ਼ਨ ਨੂੰ ਟ੍ਰੈਫਿਕ ਲਾਈਟਾਂ ਚੌਂਕਾਂ ਵਿੱਚੋ ਮੰਗਤੇ ਤੇ ਅਪਾਹਜ ਭਿਖਾਰੀਆਂ ਨੂੰ ਹਟਾਉਣ ਦੀ ਅਪੀਲ
Publish Date: Sun, 26 Apr 2026 06:31 PM (IST)
Updated Date: Sun, 26 Apr 2026 06:34 PM (IST)
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਜ਼ਿਲਾ ਪ੍ਰਸਾਸ਼ਨ ਖਾਸ ਕਰਕੇ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਹਰ ਲਾਈਟਾਂ ਵਾਲੇ ਚੌਂਕਾਂ ਵਿੱਚ ਅਪਾਹਜ ਭਿਖਾਰੀ ਤੇ ਖੁਸਰੇ ਫੇਰ ਪਹਿਲਾਂ ਵਾਂਗੂ ਸਰਗਰਮ ਨਜ਼ਰ ਆ ਰਹੇ ਹਨ, ਜੋ ਰੇਡ ਲਾਈਟ ਹੋਣ ਤੇ ਕਾਰਾਂ ਦੇ ਸ਼ੀਸ਼ੇਆਂ ਤੇ ਹੱਥ ਮਾਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਅਪਾਹਜ ਭਿਖਾਰੀ ਵੀ ਕਾਰਾਂ ਵੱਲ ਆ ਜਾਂਦੇ ਹਨ, ਜਿਸ ਨਾਲ ਗ੍ਰੀਨ ਲਾਈਟ ਹੋਣ ਤੇ ਟ੍ਰੈਫਿਕ ਵਿਚ ਵੀ ਵਿਘਨ ਪੈਂਦਾ ਹੈ ਅਤੇ ਕੋਈ ਹਾਦਸੇ ਵਿਚ ਭਿਖਾਰੀ ਦੀ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹਨਾਂ ਭਿਖਾਰੀਆਂ ਨੂੰ ਟ੍ਰੈਫਿਕ ਲਾਈਟਾਂ ਤੋਂ ਹਟਾਇਆ ਜਾਵੇ। ਸਲੂਜਾ ਨੇ ਕਿਹਾ ਕਿ ਅੱਜ ਦੁੱਗਰੀ ਨਹਿਰ ਪੁੱਲ ਉੱਪਰ ਸਵੇਰੇ 10 ਵਜੇ ਭਿਖਾਰੀਆਂ ਦੀ ਭੀੜ ਦੇਖਣ ਨੂੰ ਮਿਲੀ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਦਮ ਨਾ ਚੁੱਕਿਆ ਗਿਆ, ਤਾਂ ਉਹ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਸਬੰਧੀ ਇੱਕ ਵਿੱਢਣਗੇ। --