Sad News : ‘ਬੱਚਿਓ ਕਰਿਓ ਮਾਫ਼’ ਆਖ਼ ਕੇ ਪਤੀ-ਪਤਨੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ, ਖ਼ੁਦਕੁਸ਼ੀ ਨੋਟ 'ਚ ਲਿਖਿਆ ਇਹ ਕਾਰਨ
ਲੁਧਿਆਣਾ ਜ਼ਿਲ੍ਹੇ ਦੇ ਥਾਣਾ ਜੋਧਾਂ ’ਚ ਪੈਂਦੇ ਪਿੰਡ ਪਮਾਲ ਵਿਚ ਪਤੀ-ਪਤਨੀ ਨੇ ਜਾਨ ਦੇ ਦਿੱਤੀ। ਸੁਸਾਇਡ ਨੋਟ ਵਿਚ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਫ਼ ਕਰ ਦੇਣਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਦੋਵਾਂ ਵੱਲੋਂ ਖੁਦਕੁਸ਼ੀ ਕਰਨ ਵਿਚ ਕਿਸੇ ਦਾ ਕੋਈ ਹੱਥ ਨਾ ਹੋਣ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਦਾ ਕੋਈ ਪੈਸਾ ਦੇਣਾ ਹੈ, ਨੂੰ ਵੀ ਸੁਸਾਇਡ ਨੋਟ ਵਿਚ ਸਾਫ਼ ਕੀਤਾ ਹੈ।
Publish Date: Wed, 06 May 2026 07:16 PM (IST)
Updated Date: Wed, 06 May 2026 07:20 PM (IST)
ਸੰਜੀਵ ਗੁਪਤਾ, ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਜੋਧਾਂ : ਲੁਧਿਆਣਾ ਜ਼ਿਲ੍ਹੇ ਦੇ ਥਾਣਾ ਜੋਧਾਂ ’ਚ ਪੈਂਦੇ ਪਿੰਡ ਪਮਾਲ ਵਿਚ ਪਤੀ-ਪਤਨੀ ਨੇ ਜਾਨ ਦੇ ਦਿੱਤੀ। ਸੁਸਾਇਡ ਨੋਟ ਵਿਚ ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਫ਼ ਕਰ ਦੇਣਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਦੋਵਾਂ ਵੱਲੋਂ ਖੁਦਕੁਸ਼ੀ ਕਰਨ ਵਿਚ ਕਿਸੇ ਦਾ ਕੋਈ ਹੱਥ ਨਾ ਹੋਣ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਦਾ ਕੋਈ ਪੈਸਾ ਦੇਣਾ ਹੈ, ਨੂੰ ਵੀ ਸੁਸਾਇਡ ਨੋਟ ਵਿਚ ਸਾਫ਼ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਮਾਲ ਵਾਸੀ ਗੁਰਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਨੇ ਆਪਣੀ ਜ਼ਿੰਦਗੀ ਦੀ ਕਮਾਈ 3 ਬੱਚਿਆਂ ਵਿਚੋਂ ਇੱਕ ਧੀ ਅਤੇ ਪੁੱਤ ਨੂੰ ਕੈਨੇਡਾ ਭੇਜਣ ਲਈ ਖਰਚ ਕਰ ਦਿੱਤੀ ਤਾਂ ਕਿ ਦੋਵਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਉਹ ਪਿੰਡ ਆਪਣੇ ਤੀਜੇ 22 ਸਾਲਾਂ ਪੁੱਤ ਸੁਖਮਿੰਦਰ ਸਿੰਘ ਨਾਲ ਰਹਿੰਦੇ ਸਨ। ਜੋ ਕਿ ਲੁਧਿਆਣਾ ਵਿਖੇ ਨੌਕਰੀ ਕਰਦਾ ਹੈ। ਅੱਜ ਸੁਖਮਿੰਦਰ ਵੱਲੋਂ ਆਪਣੇ ਮਾਪਿਆਂ ਨੂੰ ਫੋਨ ਕੀਤੇ ਤਾਂ ਉਸ ਦਾ ਕੋਈ ਫੋਨ ਉਨ੍ਹਾਂ ਨਾ ਚੁੱਕਿਆ।
ਇਸ ’ਤੇ ਸੁਖਮਿੰਦਰ ਲੁਧਿਆਣੇ ਤੋਂ ਪਿੰਡ ਪਮਾਲ ਆਪਣੇ ਘਰ ਪੁੱਜਾ ਤਾਂ ਘਰ ਦੇ ਕਮਰੇ ਵਿਚ ਬੈਡ ’ਤੇ ਮਾਂ-ਬਾਪ ਦੇ ਬੇਸੁੱਧ ਪਏ ਹੋਣ ’ਤੇ ਉਸ ਨੇ ਰੌਲਾ ਪਾਇਆ ਤਾਂ ਆਸ ਪਾਸ ਰਹਿੰਦੇ ਲੋਕ ਘਰ ਪੁੱਜੇ।
ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ 'ਤੇ ਥਾਣਾ ਜੋਧਾਂ ਦੀ ਪੁਲਿਸ ਪਿੰਡ ਪਮਾਲ ਪੁੱਜੀ ਅਤੇ ਇਸ ਦੌਰਾਨ ਜਾਂਚ ਵਿਚ ਮ੍ਰਿਤਕਾਂ ਦੇ ਕੋਲੋਂ ਇੱਕ ਸੁਸਾਇਡ ਨੋਟ ਲਿਖਿਆ ਮਿਲਿਆ। ਜਿਸ ਵਿਚ ਮ੍ਰਿਤਕ ਗੁਰਮੀਤ ਸਿੰਘ ਨੇ ਲਿਖਿਆ ਕਿ ਉਹ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕ ਰਹੇ ਹਨ। ਇਸ ਵਿਚ ਕਿਸੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਕਿਸੇ ਹੋਰ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਨਾਲ ਹੀ ਆਪਣੇ ਬੱਚਿਆਂ ਨੂੰ ਮਾਫ਼ ਕਰ ਦੇਣਾ ਲਿਖਦਿਆਂ ਸਾਫ਼ ਕੀਤਾ ਕਿ ਉਨ੍ਹਾਂ ਨੇ ਕਿਸੇ ਦਾ ਕੁਝ ਦੇਣਾ ਨਹੀਂ ਹੈ। ਉਹ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕ ਰਹੇ ਹਨ।