Sad News : ਪਿੰਡ ਘਣਗਸ ਦੇ ਨੌਜਵਾਨ ਦੀ ਅਮਰੀਕਾ ਵਿੱਚ ਹੋਈ ਮੌਤ, ਰੋਜ਼ੀ-ਰੋਟੀ ਲਈ ਦੋ ਸਾਲ ਪਹਿਲਾਂ ਗਿਆ ਸੀ ਵਿਦੇਸ਼
ਨੇੜਲੇ ਪਿੰਡ ਘਣਗਸ ਦੇ ਅਮਰੀਕਾ ਗਏ ਨੌਜਵਾਨ ਮਹਿਕਪ੍ਰੀਤ ਸਿੰਘ ਖੰਗੂੜਾ (29) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਉਦੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ੀ-ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ।
Publish Date: Thu, 30 Apr 2026 09:23 PM (IST)
Updated Date: Thu, 30 Apr 2026 09:25 PM (IST)
ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਨੇੜਲੇ ਪਿੰਡ ਘਣਗਸ ਦੇ ਅਮਰੀਕਾ ਗਏ ਨੌਜਵਾਨ ਮਹਿਕਪ੍ਰੀਤ ਸਿੰਘ ਖੰਗੂੜਾ (29) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਉਦੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰੋਜ਼ੀ-ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਨੇ ਰੋਜ਼ਾਨਾ ਵਾਂਗ ਲੰਮਾ ਸਮਾਂ ਫੋਨ ’ਤੇ ਗੱਲ ਕੀਤੀ। ਪਰ ਕੁਝ ਸਮਾਂ ਬਾਅਦ ਹੀ ਦਿਲ ਦੇ ਦੌਰੇ ਕਰਾਨ ਉਸ ਦੀ ਮੌਤ ਦਾ ਸੰਦੇਸ਼ ਮਿਲ ਗਿਆ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕੀ ਉਨ੍ਹਾਂ ਦੇ ਪੁੱਤਰ ਦੀ ਮਿ੍ਰਤਕ ਦੇਹ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।