ਸਚਦੇਵਾ ਪਬਲਿਕ ਸਕੂਲ 12ਵੀਂ ਦੇ ਨਤੀਜੇ ’ਚ ਗੱਡੇ ਝੰਡੇ
ਸਚਦੇਵਾ ਪਬਲਿਕ ਸਕੂਲ ਦਾ 12ਵੀਂ ਜਮਾਤ ਨਤੀਜਾ ਰਿਹਾ 100 ਫੀਸਦੀ
Publish Date: Fri, 15 May 2026 07:18 PM (IST)
Updated Date: Sat, 16 May 2026 04:10 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਕੁਲ 33 ਵਿੱਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ ਸਾਰੇ ਦੇ ਸਾਰੇ ਵਿਦਿਆਰਥੀਆਂ ਨੇ ਚੰਗੀ ਅੰਕ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਤੋਂ ਇਲਾਵਾ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਕਰਨ ਨਾਲ ਸਚਦੇਵਾ ਪਬਲਿਕ ਸਕੂਲ ਖੇਤਰ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ 17 ਸਕੂਲਾਂ ਵਿੱਚੋਂ ਇੱਕ ਬਣ ਗਿਆ ਹੈ। ਇਨ੍ਹਾਂ ਨਤੀਜਿਆਂ ਵਿੱਚੋਂ ਸਕੂਲ ਦੇ ਕਾਮਰਸ ਅਤੇ ਆਰਟਸ ਦੋਵਾਂ ਸਟ੍ਰੀਮਾਂ ਦੇ ਨਤੀਜੇ ਬਹੁਤ ਹੀ ਵਧੀਆ ਰਹੇ ਅਤੇ ਕਾਮਰਸ ਸਟ੍ਰੀਮ ਵਿੱਚੋਂ ਕੋਮਲਪ੍ਰੀਤ ਕੌਰ ਨੇ ਪ੍ਰਭਾਵਸ਼ਾਲੀ 88.02 ਫੀਸਦੀ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਵੰਸ਼ਿਕਾ ਨੇ 79.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਕ੍ਰਮਵਾਰ ਆਲੋਕ ਨੇ 78 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਆਰਟਸ ਸਟ੍ਰੀਮ ਵਿੱਚੋਂ ਅੰਸ਼ਿਕਾ ਨੇ 81 ਫੀਸਦੀ ਨੇ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਪ੍ਰੀਤ ਨੇ 80 ਫੀਸਦੀ ਨੇ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸ੍ਰਿਸਟੀ ਨੇ 79.5 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਅਤੇ ਆਰਟਸ ਦੋਵਾਂ ਸਟ੍ਰੀਮ ਦੇ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ, ਜਿਸ ਨਾਲ ਉਨ੍ਹਾਂ ਦੀ ਮਿਹਨਤ ਅਤੇ ਦ੍ਰਿੜਤਾ ਹੋਰ ਵੀ ਪ੍ਰਦਰਸ਼ਿਤ ਹੋਈ।ਸਕੂਲ ਦਾ ਸਮੁੱਚਾ ਨਤੀਜਾ ਸ਼ਾਨਦਾਰ ਰਿਹਾ, ਜੋ ਨਿਰੰਤਰ ਯਤਨਾਂ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਦਰਸਾਉਂਦਾ ਹੈ। ਇਸ ਮੌਕੇ ਸਕੂਲ ਡਾਇਰੈਕਟਰ ਪਰਵੀਨ ਸੇਠੀ ਅਤੇ ਚੇਅਰਮੈਨ ਰਾਜਿੰਦਰ ਸੇਠੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੀ ਸਮੂਹਿਕ ਸਫਲਤਾ ਲਈ ਦਿਲੋਂ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਮਰਪਣ ਲਈ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ।