ਲੁਟੇਰਿਆਂ ਨੇ ਨੌਜਵਾਨ ਅੱਧਮਰਾ ਕਰਕੇ ਸੁਟਿਆ
ਪਿੰਡ ਸਲੌਦੀ ਤੋਂ ਚੱਕ ਮਾਫੀ ਨੂੰ ਜਾਂਦੀ ਸੜਕ ਉੱਪਰ ਬੀਤੀ ਰਾਤ ਲੁਟੇਰਿਆਂ ਨੇ ਸਾਈਕਲ ਤੇ ਨਕਦੀ ਖੋਹਣ ਮਗਰੋਂ ਨੌਜਵਾਨ ਨੂੰ ਅੱਧਮਰਾ ਕਰਕੇ ਖੇਤਾਂ 'ਚ ਸੁੱਟ ਦਿੱਤਾ। ਰਾਤ ਤੱਕ ਜਦੋਂ ਨੌਜਵਾਨ ਘਰ ਨਹੀਂ ਆਇਆ ਤਾਂ ਉਸਦੀ ਭਾਲ ਕਰ ਰਹੇ ਪਰਿਵਾਰ ਵਾਲਿਆਂ ਨੇ ਉਸਨੂੰ ਗੁੰਮ ਹਾਲਤ 'ਚ ਸੜਕ ਕਿਨਾਰੇ ਦੇਖਿਆ, ਜਿੱਥੋਂ ਉਸਨੂੰ ਤੁਰੰਤ ਖੰਨਾ ਨਰਸਿੰਗ ਹੋਮ ਦਾਖ਼ਲ ਕਰਾਇਆ ਗਿਆ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
Publish Date: Mon, 10 Jun 2019 06:31 PM (IST)
Updated Date: Mon, 10 Jun 2019 06:34 PM (IST)

ਖੰਨਾ : ਪਿੰਡ ਸਲੌਦੀ ਤੋਂ ਚੱਕ ਮਾਫੀ ਨੂੰ ਜਾਂਦੀ ਸੜਕ ਉੱਪਰ ਬੀਤੀ ਰਾਤ ਲੁਟੇਰਿਆਂ ਨੇ ਸਾਈਕਲ ਤੇ ਨਕਦੀ ਖੋਹਣ ਮਗਰੋਂ ਨੌਜਵਾਨ ਨੂੰ ਅੱਧਮਰਾ ਕਰਕੇ ਖੇਤਾਂ 'ਚ ਸੁੱਟ ਦਿੱਤਾ। ਰਾਤ ਤੱਕ ਜਦੋਂ ਨੌਜਵਾਨ ਘਰ ਨਹੀਂ ਆਇਆ ਤਾਂ ਉਸਦੀ ਭਾਲ ਕਰ ਰਹੇ ਪਰਿਵਾਰ ਵਾਲਿਆਂ ਨੇ ਉਸਨੂੰ ਗੁੰਮ ਹਾਲਤ 'ਚ ਸੜਕ ਕਿਨਾਰੇ ਦੇਖਿਆ, ਜਿੱਥੋਂ ਉਸਨੂੰ ਤੁਰੰਤ ਖੰਨਾ ਨਰਸਿੰਗ ਹੋਮ ਦਾਖ਼ਲ ਕਰਾਇਆ ਗਿਆ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ (17) ਵਾਸੀ ਪਿੰਡ ਚੱਕ ਮਾਫੀ ਦਾ ਦਾਦਾ ਬਿੱਗ ਰਿਜੋਰਟਸ ਮੈਰਿਜ ਪੈਲੇਸ 'ਚ ਚੌਂਕੀਦਾਰ ਹੈ। ਅਮਨਦੀਪ ਦਾਦੇ ਨੂੰ ਰਾਤ ਦੀ ਰੋਟੀ ਦੇਣ ਲਈ ਘਰੋਂ ਸਾਈਕਲ 'ਤੇ ਗਿਆ ਸੀ। ਰੋਟੀ ਦੇਣ ਮਗਰੋਂ ਜਦੋਂ ਉਹ ਵਾਪਸ ਘਰ ਜਾ ਰਿਹਾ ਸੀ ਤਾਂ ਸਲੌਦੀ ਤੋਂ ਚੱਕ ਮਾਫੀ ਨੂੰ ਜਾਂਦੀ ਸੜਕ ਉੱਪਰ ਖੇਤਾਂ 'ਚ ਲੁਕ ਕੇ ਬੈਠੇ ਲੁਟੇਰਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਕੁੱਟਮਾਰ ਕਰਕੇ ਅਮਨਦੀਪ ਕੋਲੋਂ ਸਾਈਕਲ 'ਤੇ ਚਾਰ ਹਜ਼ਾਰ ਰੁਪਏ ਖੋਹ ਲਏ ਗਏ। ਲੁਟੇਰੇ ਅਮਨਦੀਪ ਨੂੰ ਅੱਧਮਰਾ ਕਰਕੇ ਖੇਤਾਂ 'ਚ ਸੁੱਟ ਗਏ। ਅਮਨਦੀਪ ਘਿਸਟ ਘਿਸਟ ਕੇ ਸੜਕ ਕਿਨਾਰੇ ਆ ਗਿਆ ਸੀ, ਜਿਸਦੀ ਭਾਲ ਕਰ ਰਹੇ ਪਰਿਵਾਰ ਦੇ ਲੋਕਾਂ ਨੇ ਉਸਨੂੰ ਉੱਥੋਂ ਚੁੱਕ ਕੇ ਹਸਪਤਾਲ ਦਾਖ਼ਲ ਕਰਾਇਆ। ਘਟਨਾ ਦੀ ਜਾਂਚ ਕਰ ਰਹੇ ਬਰਧਾਲਾਂ ਚੌਂਕੀ ਦੇ ਇੰਚਾਰਜ ਥਾਣੇਦਾਰ ਬਲਵੰਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਪੁਲਿਸ ਦੀ ਇਕ ਟੀਮ ਅਮਨਦੀਪ ਦੇ ਬਿਆਨ ਲੈਣ ਹਸਪਤਾਲ ਗਈ ਸੀ। ਡਾਕਟਰ ਵੱਲੋਂ ਅਨਫਿੱਟ ਕਰਾਰ ਦੇਣ ਕਾਰਨ ਉਸਦੇ ਬਿਆਨ ਨਹੀਂ ਲਿਖੇ ਜਾ ਸਕੇ। ਮੁੜ ਤੋਂ ਬਿਆਨ ਦਰਜ ਕਰਕੇ ਲੁਟੇਰਿਆਂ ਨੂੰ ਫੜਿਆ ਜਾਵੇਗਾ।