ਸੇਵਾ ਮੁਕਤ ਹੋਏ ਸੀਨੀਅਰ ਸਹਾਇਕ ਮੌਰੀਆ ਨੂੰ ਕੀਤਾ ਸਨਮਾਨਿਤ
ਸੇਵਾ ਮੁਕਤ ਹੋਏ ਸੀਨੀਅਰ ਸਹਾਇਕ ਮੌਰੀਆ ਨੂੰ ਕੀਤਾ ਸਨਮਾਨਿਤ
Publish Date: Mon, 11 May 2026 06:37 PM (IST)
Updated Date: Tue, 12 May 2026 04:07 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਪਿਛਲੇ ਦਿਨੀ ਸਰਕਾਰੀ ਸੇਵਾਵਾਂ ਤੋਂ ਸੇਵਾ ਮੁਕਤ ਹੋਏ ਸੀਨੀਅਰ ਸਹਾਇਕ ਏ ਪੀ ਮੌਰੀਆ ਦਾ ਸਨਮਾਨ ਕਰਨ ਲਈ ਪੈਨਸ਼ਨ ਭਵਨ ਲੁਧਿਆਣਾ ਵਿੱਚ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਭਵਨ ਦੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਪੈਨਸ਼ਨ ਭਵਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਏਪੀ ਮੌਰੀਆ ਦਾ ਨਿੱਘਾ ਸੁਆਗਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਏਪੀ ਮੌਰੀਆ ਮੁਲਾਜ਼ਮ ਜਥੇਬੰਦੀ ਵਿੱਚ ਸੰਘਰਸ਼ ਕਰਨ ਲਈ ਹਮੇਸ਼ਾ ਯਤਨਸ਼ੀਲ ਆਗੂ ਰਹੇ ਹਨ। ਉਨ੍ਹਾਂ ਕਿਹਾ ਕਿ ਮੌਰੀਆ ਲੋਕ ਨਿਰਮਾਣ ਵਿਭਾਗ ਵਿੱਚੋਂ ਬਤੌਰ ਸੀਨੀਅਰ ਸਹਾਇਕ ਸੇਵਾ ਮੁਕਤ ਹੋਏ ਹਨ। ਉਹ ਆਪਣੀ ਡਿਊਟੀ ਪ੍ਰਤੀ ਜਿਥੇ ਹਮੇਸ਼ਾ ਇਮਾਨਦਾਰ ਰਹੇ ਹਨ ਉਥੇ ਹੀ ਉਹ ਵਿਭਾਗ ਵਿਚ ਮਨਿਸਟੀਰੀਅਲ ਕੇਡਰ ਦੀ ਜਥੇਬੰਦੀ ਵਿੱਚ ਬਤੌਰ ਜ਼ਿਲਾ ਪ੍ਰਧਾਨ ਅਤੇ ਪੀਐਸਐਮਐਸਯੂ ਦੇ ਵੀ ਜਿਲਾ ਜਨਰਲ ਸਕੱਤਰ ਦੇ ਅਹੁਦੇ ‘ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਰੀਆ ਇਕ ਉਮਦਾ ਸ਼ਾਇਰ ਹਨ ਤੇ ਕਈ ਸਾਹਿਤਕ ਸੰਸਥਾਵਾਂ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਰਿਟਾਇਰਮੈਂਟ ਤੋਂ ਬਾਅਦ ਵੀ ਉਹ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਨਿਊਰੋਥੈਰੇਪੀ ਦਾ ਗਿਆਨ ਵੀ ਲੈ ਰਹੇ ਹਨ ਤੇ ਜਲਦੀ ਹੀ ਲੋਕਾਂ ਨੂੰ ਸਿਹਤ ਸੇਵਾਵਾਂ ਵੀ ਉਪਲਬਧ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੈਨਸ਼ਨ ਭਵਨ ਕਮੇਟੀ ਏ ਪੀ ਮੌਰੀਆ ਦੀ ਸਿਹਤਮੰਦੀ ਲਈ ਕਾਮਨਾ ਕਰਦੀ ਹੈ। ਇਸ ਮੌਕੇ ਮੌਰੀਆ ਨੇ ਕਿਹਾ ਕਿ ਉਹ ਹੁਣ ਪੈਨਸ਼ਨ ਭਵਨ ਨਾਲ ਜੁੜਕੇ ਪੈਨਸ਼ਨਰਾਂ ਦੇ ਹਿੱਤਾਂ ਅਤੇ ਮੰਗਾਂ ਲਈ ਸੰਘਰਸ਼ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਮੌਰੀਆ ਨੂੰ ਫੁੱਲਾਂ ਦੇ ਗੁਲਦਸਤਾ ਅਤੇ ਹੋਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।