ਜੌਹਲਾਂ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਲੋਕ ਪਰੇਸ਼ਾਨ
ਪਿੰਡ ਜੌਹਲਾਂ ਵਿਖੇ ਕੁਤਬਾ-ਸਹਿਬਾਜਪੁਰਾ ਰੋਡ 'ਤੇ ਸਥਿਤ ਗੰਦੇ ਪਾਣੀ ਦੀ ਨਿਕਾਸੀ ਵਾਲਾ ਨਾਲਾ ਨਾ ਬਣਨ ਕਾਰਨ ਆਲੇ-ਦੁਆਲੇ ਦੇ ਵਸਨੀਕ ਡਾਹਢੇ ਪਰੇਸ਼ਾਨ ਹਨ। ਇਸ ਤੋਂ ਇਲਾਵਾ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਗ੍ਰਾਮ ਪੰਚਾਇਤ ਹੱਥ 'ਤੇ ਹੱਥ ਧਰੀ ਬੈਠੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਤ ਸਿੰਘ, ਜਗਸੀਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਕੌਰ ਨੰਬਰਦਾਰ, ਚਰਨਜੀਤ ਕੌਰ ਆਦਿ ਨੇ ਦੱਸਿਆ ਪਿਛਲੇ ਸਾਲ-ਡੇਢ ਸਾਲ ਤੋਂ ਇਹ ਨਾਲਾ ਨਾ ਬਣਨ ਕਾਰਨ ਉਨ੍ਹਾਂ ਦੇ ਘਰਾਂ ਅੱਗੇ ਤੇ ਸੜਕ 'ਤੇ ਗੰਦੇ ਪਾਣੀ ਖੜ੍ਹਾ ਰਹਿੰਦਾ ਹੈ, ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਕੁਤਬਾ ਰੋਡ 'ਤੇ ਕਿਲੋਮੀਟਰ ਤਕ ਗੰਦੇ ਪਾਣੀ ਦਾ ਛੱਪੜ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਗੰਦੇ ਪਾਣੀ ਤੇ ਬਦਬੂ ਕਾਰਨ ਉਨ੍ਹਾਂ ਦਾ ਜਿਉਣਾ ਮੁਹਾਲ ਹੋਇਆ ਹੈ। ਗ੍ਰਾਮ ਪੰਚਾਇਤ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਇਸ ਨਾਲੇ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਨਾਲਾ ਬਣਾਇਆ ਜਾਵੇ। ਇਸ ਸਬੰਧੀ ਸਰਪੰਚ ਰਣਜੀਤ ਕੌਰ ਦੇ ਪਤੀ ਕੇਵਲ ਸਿੰਘ ਨੇ ਕਿਹਾ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਦਾ ਕੰਮ ਚਲਦਾ ਹੋਣ ਕਾਰਨ ਕੰਬਾਈਨ ਤੇ ਟਰੈਕਟਰ-ਟਰਾਲੀ ਕਾਫ਼ੀ ਲੰਘਦੇ ਹਨ। ਇਸ ਲਈ ਵਾਢੀ ਤੇ ਬਿਜਾਈ ਦਾ ਕੰਮ ਖਤਮ ਹੋਣ ਤੋਂ ਬਾਅਦ ਇਸ ਨਾਲੇ 'ਤੇ ਵਧੀਆ ਪੁਲੀ ਬਣਾਈ ਜਾਵੇਗੀ।
Publish Date: Sun, 27 Nov 2022 09:46 PM (IST)
Updated Date: Sun, 27 Nov 2022 09:46 PM (IST)
ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪਿੰਡ ਜੌਹਲਾਂ ਵਿਖੇ ਕੁਤਬਾ-ਸਹਿਬਾਜਪੁਰਾ ਰੋਡ 'ਤੇ ਸਥਿਤ ਗੰਦੇ ਪਾਣੀ ਦੀ ਨਿਕਾਸੀ ਵਾਲਾ ਨਾਲਾ ਨਾ ਬਣਨ ਕਾਰਨ ਆਲੇ-ਦੁਆਲੇ ਦੇ ਵਸਨੀਕ ਡਾਹਢੇ ਪਰੇਸ਼ਾਨ ਹਨ।
ਇਸ ਤੋਂ ਇਲਾਵਾ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਗ੍ਰਾਮ ਪੰਚਾਇਤ ਹੱਥ 'ਤੇ ਹੱਥ ਧਰੀ ਬੈਠੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੰਤ ਸਿੰਘ, ਜਗਸੀਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਕੌਰ ਨੰਬਰਦਾਰ, ਚਰਨਜੀਤ ਕੌਰ ਆਦਿ ਨੇ ਦੱਸਿਆ ਪਿਛਲੇ ਸਾਲ-ਡੇਢ ਸਾਲ ਤੋਂ ਇਹ ਨਾਲਾ ਨਾ ਬਣਨ ਕਾਰਨ ਉਨ੍ਹਾਂ ਦੇ ਘਰਾਂ ਅੱਗੇ ਤੇ ਸੜਕ 'ਤੇ ਗੰਦੇ ਪਾਣੀ ਖੜ੍ਹਾ ਰਹਿੰਦਾ ਹੈ, ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਕੁਤਬਾ ਰੋਡ 'ਤੇ ਕਿਲੋਮੀਟਰ ਤਕ ਗੰਦੇ ਪਾਣੀ ਦਾ ਛੱਪੜ ਲੱਗਿਆ ਹੋਇਆ ਹੈ।
ਉਨ੍ਹਾਂ ਦੱਸਿਆ ਗੰਦੇ ਪਾਣੀ ਤੇ ਬਦਬੂ ਕਾਰਨ ਉਨ੍ਹਾਂ ਦਾ ਜਿਉਣਾ ਮੁਹਾਲ ਹੋਇਆ ਹੈ। ਗ੍ਰਾਮ ਪੰਚਾਇਤ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਇਸ ਨਾਲੇ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਨਾਲਾ ਬਣਾਇਆ ਜਾਵੇ। ਇਸ ਸਬੰਧੀ ਸਰਪੰਚ ਰਣਜੀਤ ਕੌਰ ਦੇ ਪਤੀ ਕੇਵਲ ਸਿੰਘ ਨੇ ਕਿਹਾ ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਦਾ ਕੰਮ ਚਲਦਾ ਹੋਣ ਕਾਰਨ ਕੰਬਾਈਨ ਤੇ ਟਰੈਕਟਰ-ਟਰਾਲੀ ਕਾਫ਼ੀ ਲੰਘਦੇ ਹਨ। ਇਸ ਲਈ ਵਾਢੀ ਤੇ ਬਿਜਾਈ ਦਾ ਕੰਮ ਖਤਮ ਹੋਣ ਤੋਂ ਬਾਅਦ ਇਸ ਨਾਲੇ 'ਤੇ ਵਧੀਆ ਪੁਲੀ ਬਣਾਈ ਜਾਵੇਗੀ।