ਗੁਰਮਤਿ ਸਮਾਗਮ ’ਚ ਸੰਗਤਾਂ ਨੇ ਮਾਣਿਆ ਕੀਰਤਨ ਦਾ ਅਨੰਦ
ਗੁਰਮਤਿ ਸਮਾਗਮ ’ਚ ਸੰਗਤਾਂ ਨੇ ਮਾਣਿਆ ਕੀਰਤਨ ਦਾ ਅਨੰਦ
Publish Date: Sun, 03 May 2026 06:18 PM (IST)
Updated Date: Mon, 04 May 2026 04:11 AM (IST)
ਰਾਣਾ ਮੱਲ ਤੇਜੀ,ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਹਫਤਾਵਾਰੀ ਧਾਰਮਿਕ ਗੁਰਮਿਤ ਸਮਾਗਮ ਗੁਰਦੁਆਰਾ ਪ੍ਰਬੰਧਕਾਂ ਤੇ ਗੁਰੂ ਨਾਮਲੇਵਾ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਨਲ ਕਰਵਾਇਆਗਿਆ। ਇਸ ਮੌਕੇ ਸਮਾਗ਼ਮ ਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਰਨੈਲ ਸਿੰਘ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਗੁਰਬਾਣੀ ਦੇ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਲ ਜੋੜਿਆ। ਅਤੇ ਉਨ੍ਹਾਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆ ਗੁਰੂ ਸਿੱਖ ਅਸੂਲਾਂ ਨੂੰ ਅਪਣਾਉਣ ਤੇ ਗੁਰੂਆਂ ਵਲੋਂ ਪੂਰੀ ਮਨੁੱਖਤਾ ਨੂੰ ਦਿਖਾਏ ਸੱਚੇ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ।