ਜਾਇਦਾਦ ਦੀ ਕੀਮਤ ਵਸੂਲ ਕੇ ਵੀ ਨਹੀਂ ਕਰਵਾਈ ਰਜਿਸਟਰੀ
ਜਾਇਦਾਦ ਦੀ ਕੀਮਤ ਵਸੂਲ ਕੇ ਵੀ ਨਹੀਂ ਕਰਵਾਈ ਰਜਿਸਟਰੀ
Publish Date: Sat, 09 May 2026 09:06 PM (IST)
Updated Date: Sun, 10 May 2026 04:13 AM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਇੱਕ ਜਾਇਦਾਦ ਦਾ ਸੌਦਾ ਕਰਕੇ ਕੀਮਤ ਵਸੂਲਣ ਦੇ ਬਾਵਜੂਦ ਖਰੀਦਦਾਰ ਦੇ ਹੱਕ ਵਿੱਚ ਰਜਿਸਟਰੀ ਨਾ ਕਰਵਾਉਣ ਵਾਲੇ ਮੁਲਜਮ ਖਿਲਾਫ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਵੱਲੋਂ ਧੋਖਾਧੜੀ ਦੇ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਬਿਆਨ ਉੱਪਰ ਮਾਡਲ ਟਾਊਨ ਐਕਸਟੈਨਸ਼ਨ ਦੇ ਹੀ ਵਾਸੀ ਇੰਦਰਜੀਤ ਸਿੰਘ ਮੱਕੜ ਦੇ ਖਿਲਾਫ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪਰਮਜੀਤ ਸਿੰਘ ਮੁਤਾਬਕ ਉਸ ਨੇ ਇੰਦਰਜੀਤ ਸਿੰਘ ਮੱਕੜ ਦੇ ਕਰੀਬ 67 ਵਰਗ ਗਜ ਜਾਇਦਾਦ ਖਰੀਦਣ ਦਾ ਸੌਦਾ ਕੀਤਾ ਸੀ। ਸੌਦੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਉਸ ਨੇ ਇੰਦਰਜੀਤ ਨੂੰ ਉਕਤ ਜਾਇਦਾਦ ਦੀ ਬਣਦੀ। ਇਹ ਪੈਸਾ ਵਸੂਲ ਲੈਣ ਦੇ ਬਾਵਜੂਦ ਇੰਦਰਜੀਤ ਸਿੰਘ ਨੇ ਉਸ ਦੇ ਹੱਕ ਵਿੱਚ ਉਕਤ ਜਾਇਦਾਦ ਦੀ ਰਜਿਸਟਰੀ ਨਹੀਂ ਕਰਵਾਈ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਮੁਲਜਮ ਨੇ ਕੋਈ ਹੱਥ ਪੱਲਾ ਨਾ ਫੜਾਇਆ, ਤਾਂ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।