ਰਾਜਾ ਜਗਦੇਵ ਸਕੂਲ ਜਰਗ ਦੀ ਕਬੱਡੀ ਟੀਮ ਨੇ ਮੱਲੀ ਦੂਜੀ ਥਾਂ
ਰਾਜਾ ਜਗਦੇਵ ਸਕੂਲ ਜਰਗ ਦੀ ਲੜਕੀਆਂ ਦੀ ਕਬੱਡੀ ਟੀਮ ਦਾ ਜਿਲ੍ਹੇ ਚੋਂ ਦੂਸਰਾ ਸਥਾਨ
Publish Date: Mon, 15 Sep 2025 08:05 PM (IST)
Updated Date: Mon, 15 Sep 2025 08:05 PM (IST)

ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ ਜੌੜੇਪੁਲ ਜਰਗ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਰਾਜਾ ਜਗਦੇਵ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਰਗ ਦੀ ਕਬੱਡੀ ਸਰਕਲ ਸਟਾਈਲ ਅੰਡਰ-19 ਲੜਕੀਆਂ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ ’ਚੋਂ ਦੂਸਰਾ ਸਥਾਨ ਹਾਸਲ ਕਰਕੇ ਆਪਣਾ, ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਤੇ ਪੂਰੇ ਜ਼ਿਲ੍ਹੇ ’ਚ ਖੇਡ ਦਾ ਸਿੱਕਾ ਜਮਾਇਆ। ਪੰਜਾਬ ਖੇਡਣ ਲਈ ਇਸ ਟੀਮ ਦੀਆਂ ਚਾਰ ਵਿਦਿਆਰਥਣਾਂ ਲਭਪ੍ਰੀਤ ਕੋਰ ਪੁੱਤਰੀ ਜਗਤਾਰ ਸਿੰਘ ਪਿੰਡ ਨਸਰਾਲੀ, ਰੌਜਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਪਿੰਡ ਜਰਗੜ੍ਹੀ, ਅੰਜਲੀ ਪੁੱਤਰੀ ਬਲਵਿੰਦਰ ਸਿੰਘ ਪਿੰਡ ਕਪੂਰਗੜ੍ਹ, ਸਿਮਰਨਜੀਤ ਕੌਰ ਪੁੱਤਰੀ ਗੁਰਜੰਟ ਸਿੰਘ ਪਿੰਡ ਜਰਗ ਨੂੰ ਉਚੇਚੇ ਤੌਰ ’ਤੇ ਚੁਣਿਆ ਗਿਆ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਲੁਧਿਆਣਾ ਵੱਲੋਂ ਇਸ ਪੂਰੀ ਟੀਮ ਨੂੰ ਸਿਲਵਰ ਮੈਡਲ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਫਲਤਾ ਦਾ ਸਿਹਰਾ ਜਸਵੀਰ ਕੌਰ ਮੰਡੇਰ ਦੀ ਰਹਿਨੁਮਾਈ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਸਿਰ ਬੱਝਦਾ ਹੈ। ਖਿਡਾਰਣਾਂ ਦਾ ਸਕੂਲ ਪੁੱਜਣ ’ਤੇ ਸਮੂਹ ਪ੍ਰਬੰਧਕ ਕਮੇਟੀ, ਸਮੁੱਚੇ ਸਟਾਫ ਤੇ ਵਿਦਿਆਰਥੀਆਂ ਤੇ ਜਸਵੀਰ ਕੌਰ ਵੱਲੋਂ ਜਿੱਤਣ ਵਾਲੀ ਟੀਮ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੰਡੇਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਤੇ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਦਿਆ ਅੱਗੇ ਲਈ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਵੀਰ ਕੌਰ ਮੰਡੇਰ, ਜਗਜੀਤ ਸਿੰਘ ਸਿਰਥਲਾ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਰੁਚਿਕਾ ਰਾਣੀ ਆਦਿ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।