ਦੂਸ਼ਿਤ ਹੋ ਰਹੀ ਸਿੱਧਵਾਂ ਨਹਿਰ ਨਗਰ ਨਿਗਮ ਦੀ ਕਾਰਗੁਜਾਰੀ ਤੇ ਸਵਾਲੀਆਂ ਨਿਸ਼ਾਨ

-ਦੂਸ਼ਿਤ ਹੋ ਰਹੀ ਸਿੱਧਵਾਂ ਨਹਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲੀਆਂ ਨਿਸ਼ਾਨ
-ਇਸੇ ਨਹਿਰ ਦਾ ਪਾਣੀ ਪੀਣ ਯੋਗ ਬਣਾ ਕੇ ਕੀਤਾ ਜਾਣਾ ਸ਼ਹਿਰ ਵਾਸੀਆਂ ਨੂੰ ਸਪਲਾਈ
---
ਬਰਾੜ, ਪੰਜਾਬੀ ਜਾਗਰਣ ਲੁਧਿਆਣਾ
ਇੱਕ ਸਮਾਂ ਸੀ ਜਦੋਂ ਸ਼ਹਿਰ ਵਿੱਚ ਬੁੱਢਾ ਦਰਿਆ ਅਤੇ ਸਿੱਧਵਾਂ ਨਹਿਰ ਵਿੱਚ ਸਾਫ ਪਾਣੀ ਵਹਿੰਦਾ ਹੁੰਦਾ, ਪਰ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਕੋਰੋਨਾ ਕਾਲ ਦੌਰਾਨ ਸਾਫ ਹੋਇਆ ਪਾਣੀ ਲਾਕ ਡਾਊਨ ਖਤਮ ਹੋਣ ਤੋਂ ਬਾਅਦ ਬੁੱਢਾ ਦਰਿਆ ਮੁੜ ਤੋਂ ਕਾਲੇ ਤੇ ਕੈਮੀਕਲ ਵਾਲੇ ਪਾਣੀ ਵਿੱਚ ਤਬਦੀਲ ਹੋ ਗਿਆ। ਹੁਣ ਜੇਕਰ ਸਿੱਧਵਾਂ ਨਹਿਰ ਦੀ ਗੱਲ ਕਰੀਏ ਤਾਂ ਨਗਰ ਨਿਗਮ ਵੱਲੋਂ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਸ਼ਹਿਰ ਵਾਸੀਆਂ ਨੂੰ ਨਹਿਰ ਪਾਣੀ ਸਾਫ ਕਰ ਮੁਹੱਈਆ ਕਰਵਾਉਣ ਵਾਲੇ ਪ੍ਰਜੈਕਟ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ। ਜਦਕਿ ਜੇਕਰ ਕੁਝ ਲੋਕਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਘਰਾਂ ਵਿੱਚ ਕੀਤ ਗਏ ਪਾਠ ਪੂਜਾ ਦੀ ਸਮੱਗਰੀ ਸਮੇਤ ਹੋਰ ਸਮਾਨ ਇਸੇ ਨਹਿਰ ਵਿੱਚ ਸੁੱਟਕੇ ਇਸ ਨੂੰ ਗੰਦਲਾ ਤਾਂ ਕੀਤਾ ਹੀ ਜਾ ਰਿਹਾ, ਪਰ ਇਸ ਦੇ ਬਾਵਜੂਦ ਬਹੁੰ ਸਾਰੇ ਲੋਕ ਆਪਣੇ ਘਰਾਂ ਟਤੇ ਦੁਕਾਨਾਂ ਦਾ ਕੂੜਾ ਵੀ ਨਹਿਰ ਵਿੱਚ ਸੁੱਟਕੇ ਇਸ ਨੂੰ ਪਲੀਤ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਅਜਿਹੇ ਲੋਕਾਂ ਖਿਲਾਫ ਕਈ ਵਾਰ ਨਗਰ ਨਿਗਮ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਲੋਕ ਕੁਦਰਤੀ ਪਾਣੀ ਦੇ ਇਨ੍ਹਾਂ ਅਹਿਮ ਸਰੋਤਾਂ ਨੂੰ ਖਰਾਬ ਕਰ ਰਹੇ ਹਨ।
ਜੇਕਰ ਪੇਂਡੂ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਨਹਿਰ ਦੇ ਪਾਣੀ ਨੂੰ ਸਾਫ-ਸੁਥਰਾ ਮੰਨ ਕਿਸਾਨ ਆਪਣੀਆਂ ਫਸਲਾਂ ਨੂੰ ਲਗਾਉਣ ਦੇ ਨਾਲ-ਨਾਲ ਪੀਣ ਲਈ ਵੀ ਵਰਤਦੇ ਹਨ, ਪਰ ਪਿਛਲੇ ਕਾਫੀ ਸਮੇਂ ਤੋਂ ਲੋਕ ਇਸ ਨਹਿਰ ਵਿੱਚ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੂੜਾ ਕਰਕਟ ਸੁੱਟ ਕੇ ਇਸ ਵਿੱਚ ਵਹਿ ਰਹੇ ਜਿੰਦਗੀ ਤੇ ਅਹਿਮ ਸਰੋਤ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਦੂਸ਼ਿਤ ਕੀਤੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਨਗਰ ਨਿਗਮ ਦੀਆਂ ਟੀਮਾਂ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਗਏ, ਪਰ ਉਨ੍ਹਾਂ ਦੇ ਹੱਥ ਵੀ ਸਫਲਤਾ ਲੱਗਦੀ ਦਿਖਾਈ ਦੇ ਰਹੀ। ਸਿੱਧਵਾਂ ਨਹਿਰ ਦੇ ਸ਼ਹਿਰ ਵਿੱਚੋਂ ਲੰਘਦੇ ਹਿੱਸੇ ਨੂੰ ਲੋਕ ਜਿਆਦਾ ਦੂਸ਼ਿਤ ਕਰ ਰਹੇ ਹਨ। ਨਹਿਰ ਵਿੱਚ ਆਮ ਲੋਕਾਂ ਵੱਲੋਂ ਸੰਗੋਵਾਲ, ਲੁਹਾਰਾ, ਈਸ਼ਰ ਨਗਰ, ਗਿੱਲ ਰੋਡ, ਸ਼ਿਮਲਾਪੁਰੀ, ਧੂਰੀ ਰੇਲਵੇ ਪੁੱਲ, ਦੁੱਗਰੀ, ਜਵੱਦੀ, ਜ਼ੋ਼ਨ ਡੀ, ਫਿਰੋਜ਼ਪਰ ਰੋਡ, ਬਾੜੇਵਾਲ, ਸਾਊਥ ਸਿਟੀ ਆਦਿ ਪੁੱਲਾਂ ਦੇ ਨੇੜੇ ਤੇ ਧਾਰਮਿਕ ਤਸਵੀਰਾਂ ਅਤੇ ਹੋਰ ਸਮੱਗਰੀ ਸੁੱਟਦੇ ਆਮ ਦੇਖਿਆ ਜਾ ਸਕਦਾ ਹੈ।
ਨਹਿਰੀ ਪਾਣੀ ਵਿੱਚ ਕੂੜਾ-ਕਰਕਟ ਸੁੱਟਣ ਵਾਲਿਆਂ ਖਿਲਾਫ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਜ਼ਮੀਨੀ ਪੱਧਰ ਤੇ ਖਾਨਾਪੂਰਤੀ ਹੀ ਨਜ਼ਰ ਆ ਰਹੀ ਹੈ। ਹਿਸ ਕਾਰਨ ਨਗਰ ਨਿਗਮ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਬਣੀ ਹੋਈ ਹੈ। ਲੋਕਾਂ ਵੱਲੋਂ ਨਹਿਰ ਵਿੱਚ ਸੁੱਟੇ ਜਾ ਰਹੇ ਕੂੜੇ ਕਾਰਨ ਨਹਿਰ ਬੰਦ ਹੋਣ ਤੇ ਉਸ ਵਿੱਚੋਂ ਮਾਰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਨਗਰ ਨਿਗਮ ਪ੍ਰਸ਼ਾਸਨ ਦੀ ਕਾਰਜ਼ਗਾਰੀ ਤੇ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਰਹੀ ਹੈ। ਪੀਣ ਵਾਲੇ ਪਾਣੀ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਕੀਤੇ ਜਾ ਰਹੇ ਉਪਰਾਲੇ ਹਵਾ ਵਿੱਚ ਲਟਕਦੇ ਨਜ਼ਰ ਆ ਰਹੇ ਹਨ। ਇੱਥੇ ਹੀ ਬੱਸ ਨਹੀਂ ਸ਼ਹਿਰ ਦੀ ਹਦੂਦ ਅੰਦਰ ਆਮ ਲੋਕਾਂ ਵੱਲੋਂ ਪੀਣ ਵਾਲੇ ਪਾਣੀ ਦੀ ਕੀਤੀ ਜਾ ਰਹੀ ਬਰਾਬਦੀ ਵੀ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆ ਰਹੀ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕ ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਹਨ। ਦੂਸਰੇ ਪਾਸੇ ਪੀਣ ਵਾਲੇ ਪਾਣੀ ਨਾਲ ਘਰਾਂ ਦੇ ਬਾਹਰ ਗੱਡੀਆਂ ਧੋਣ ਤੋਂ ਲੈ ਕੇ ਸੜਕਾਂ, ਗਲੀਆਂ, ਦੁਕਾਨਾਂ ਅਤੇ ਕੋਠੀਆਂ ਦੇ ਵਿਹੜਿਆਂ ਦੀ ਧੁਲਾਈ ਕਰਕੇ ਪਾਣੀ ਦੀ ਸ਼ਰੇਆਮ ਬਰਬਾਦੀ ਕੀਤੀ ਜਾ ਰਹੀ ਹੈ।
ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪਾਣੀ ਬਚਾਉਣ ਲਈ ਬੋਰਡ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਪਰ ਉਨਾਂ ਦਾ ਜ਼ਮੀਨੀ ਪੱਧਰ ’ਤੇ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਨਿਗਮ ਸਖ਼ਤੀ ਨਾਲ ਕਾਰਵਾਈ ਕਰੇ ਤਾਂ ਹੀ ਪਾਣੀ ਦੀ ਬਰਬਾਦੀ ਰੋਕੀ ਜਾ ਸਕਦੀ ਹੈ। ਨਹਿਰੀ ਪਾਣੀ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ, ਪਰ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਬਾਦੀ ਦੇ ਮੁਕਾਬਲੇ ਇਹ ਉਪਰਾਲੇ ਨਾ ਕਾਫ਼ੀ ਸਾਬਿਤ ਹੋ ਰਹੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਦਫਤਰਾਂ ਵਿੱਚ ਬੈਠ ਕੇ ਸਿਰਫ਼ ਸ਼ਿਕਾਇਤਾਂ ਦੀ ਉਡੀਕ ਕਰਦੇ ਹਨ। ਪਾਣੀ ਦੀ ਬਰਬਾਦੀ ਰੋਕਣ ਲਈ ਨਗਰ ਨਿਗਮ ਨੂੰ ਨਿਯਮਤ ਚੈਕਿੰਗ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ’ਤੇ ਤੁਰੰਤ ਜੁਰਮਾਨੇ ਲਗਾਏ ਕੀਤੇ ਜਾਣੇ ਚਾਹੀਦੇ ਹਨ।
ਪਾਣੀ ਨੂੰ ਬਰਬਾਦ ਕਰਨ ਵਾਲਿਆਂ ’ਤੇ ਕੀਤੀ ਜਾ ਰਹੀ ਕਾਰਵਾਈ : ਨਿਗਰਾਨ ਇੰਜੀਨੀਅਰ
ਇਸ ਸਬੰਧੀ ਨਗਰ ਨਿਗਮ ਦੇ ਓਐਂਡਐਮ ਸੈਲ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਸਮੇਂ ਸਮੇਂ ’ਤੇ ਵੱਖ ਵੱਖ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾਂਦੀ ਹੈ। ਜੇਕਰ ਕੋਈ ਵੀ ਵਿਅਕਤੀ ਪਾਣੀ ਦੀ ਦੁਰਵਰਤੋਂ ਕਰਦਾ ਮਿਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਪਹਿਲੀ ਵਾਰ 1000 ਰੁਪਏ, ਦੂਜੀ ਵਾਰ 3000 ਰੁਪਏ ਅਤੇ ਤੀਜੀ ਵਾਰ 5000 ਰੁਪਏ ਤੱਕ ਜੁਰਮਾਨਾ ਕੀਤਾ ਜਾਂਦਾ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਨਿਗਮ ਖੁਦ ਮੈਦਾਨ ਵਿੱਚ ਉਤਰ ਕੇ ਸਖ਼ਤੀ ਨਹੀਂ ਕਰੇਗਾ, ਤਦ ਤੱਕ ਪਾਣੀ ਦੀ ਇਹ ਬਰਬਾਦੀ ਰੁਕਣ ਵਾਲੀ ਨਹੀਂ।