ਕਰਜ ਤੇ ਗਰੀਬੀ ਤੋਂ ਪਰੇਸ਼ਾਨ ਕਿਸਾਨ ਨੇ ਦਿੱਤੀ ਜਾਨ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਨੇ ਮ੍ਰਿਤਕ ਦੇਹ ਲੈ ਕੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ
ਜਾਣਕਾਰੀ ਅਨੁਸਾਰ ਭੂੰਦੜੀ ਵਾਸੀ 35 ਸਾਲਾਂ ਕਿਸਾਨ ਜਸਵੰਤ ਸਿੰਘ ਉਰਫ ਬੱਬੂ ਪੁੱਤਰ ਸਵਰਗੀ ਜਰਨੈਲ ਸਿੰਘ ਦੇ ਕੋਲ ਸਿਰਫ ਅੱਧਾ ਕਿੱਲਾ ਜ਼ਮੀਨ ਦਾ ਹੈ, ਜਿਸ ’ਤੇ ਉਸ ਨੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਖੇਤੀ ਲਈ ਸਮੇਂ ਸਮੇਂ ਸਿਰ ਬੈਂਕਾਂ ਤੋਂ ਤਾਂ ਕਰਜਾ ਲਿਆ ਹੀ...
Publish Date: Mon, 20 Dec 2021 04:59 PM (IST)
Updated Date: Mon, 20 Dec 2021 05:06 PM (IST)
ਸੰਜੀਵ ਗੁਪਤਾ, ਜਗਰਾਓਂ : ਬੇਟ ਇਲਾਕੇ ਦੇ ਪਿੰਡ ਭੂੰਦੜੀ ’ਚ ਕਰਜੇ ਅਤੇ ਗਰੀਬੀ ਦੇ ਸਤਾਏ ਕਿਸਾਨ ਨੇ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਹੋਣ ਉਪਰੰਤ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਨੇ ਮ੍ਰਿਤਕ ਦੇਹ ਲੈ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ।
ਜਾਣਕਾਰੀ ਅਨੁਸਾਰ ਭੂੰਦੜੀ ਵਾਸੀ 35 ਸਾਲਾਂ ਕਿਸਾਨ ਜਸਵੰਤ ਸਿੰਘ ਉਰਫ ਬੱਬੂ ਪੁੱਤਰ ਸਵਰਗੀ ਜਰਨੈਲ ਸਿੰਘ ਦੇ ਕੋਲ ਸਿਰਫ ਅੱਧਾ ਕਿੱਲਾ ਜ਼ਮੀਨ ਦਾ ਹੈ, ਜਿਸ ’ਤੇ ਉਸ ਨੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਖੇਤੀ ਲਈ ਸਮੇਂ ਸਮੇਂ ਸਿਰ ਬੈਂਕਾਂ ਤੋਂ ਤਾਂ ਕਰਜਾ ਲਿਆ ਹੀ, ਗਰੀਬੀ ਦੇ ਚੱਲਦਿਆਂ ਆੜ੍ਹਤੀ ਅਤੇ ਮਾਈਕ੍ਰੋ ਫਾਇਨਾਂਸ ਕੰਪਨੀ ਤੋਂ ਵੀ ਕਰਜ ਲੈ ਰੱਖਿਆ ਸੀ। ਬੈਂਕ ਦੀਆਂ ਕਿਸ਼ਤਾਂ ਟੁੱਟਣ ਅਤੇ ਬਾਕੀ ਕਰਜਦਾਰਾਂ ਵੱਲੋਂ ਕਰਜ ਮੰਗਣ ’ਤੇ ਅਸਮਰਥ ਕਿਸਾਨ ਜਸਵੰਤ ਸਿੰਘ ਤੰਗ ਪਰੇਸ਼ਾਨ ਰਹਿਣ ਲੱਗ ਪਿਆ। ਕਰਜੇ ਦੀ ਪੰਡ ਵਿਆਜ ਦੇ ਨਾਲ ਭਾਰੀ ਹੁੰਦੀ ਗਈ ਅਤੇ ਨਿੱਤ ਮੰਗਣ ਵਾਲਿਆਂ ਦੇ ਉਲਾਂਭਿਆਂ ਤੋਂ ਪਰੇਸ਼ਾਨ ਜਸਵੰਤ ਸਿੰਘ ਨੇ ਅੱਜ ਘਰ ਦੇ ਕਮਰੇ ਵਿਚ ਹੀ ਪੱਖੇ ਨਾਲ ਫਾਹਾ ਲੈ ਲਿਆ। ਉਸ ਦੀ ਲਾਸ਼ ਲਟਕਦਿਆਂ ਦੇਖ ਘਰ ਵਿਚ ਇਕੱਲੀ ਪਤਨੀ ਨੇ ਰੌਲਾ ਪਾਇਆ ਤਾਂ ਇਕੱਠੇ ਹੋਏ ਲੋਕਾਂ ਨੇ ਲਾਸ਼ ਉਤਾਰੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਅਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਨੇ ਰੋਸ ਪ੍ਰਦਰਸ਼ਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਕਿਸਾਨੀ ਨੂੰ ਲੈ ਕੇ ਗਲਤ ਨੀਤੀਆਂ ਕਿਸਾਨ ਨੂੰ ਕਰਜਈ ਕਰਦੀਆਂ ਆ ਰਹੀਆਂ ਹਨ। ਅਜਿਹੇ ਵਿਚ ਕਰਜੇ ਦੀ ਪੰਡ ਹੇਠਾਂ ਦੱਬੇ ਜਸਵੰਤ ਸਿੰਘ ਵਰਗੇ ਗਰੀਬ ਕਿਸਾਨ ਮੌਤ ਨੂੰ ਗਲ ਲਾ ਰਹੇ ਹਨ। ਉਨ੍ਹਾਂ ਸਰਕਾਰਾਂ ਤੋਂ ਤੁਰੰਤ ਕਿਸਾਨੀ ਕਰਜੇ ਮਾਫ ਕਰਨ ਦੀ ਮੰਗ ਕਰਦਿਆਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜੇ ਦੀ ਮੰਗ ਕੀਤੀ। ਇਸ ਮੌਕੇ ਡਾ. ਸੁੁਖਦੇਵ ਸਿੰਘ, ਬਲਦੇਵ ਸਿੰਘ ਰਸੂਲਪੁੁਰ, ਮਾਸਟਰ ਮਲਕੀਤ ਸਿੰਘ, ਜਸਵੀਰ ਸਿੰਘ ਸੀਰਾ, ਛਿੰਦਰਪਾਲ ਸਿੰਘ, ਹਾਕਮ ਸਿੰਘ, ਜਸਪਾਲ ਸਿੰਘ, ਦਰਬਾਰਾ ਸਿੰਘ, ਬੰਤ ਸਿੰਘ ਚੀਮਨਾ, ਭੁੁਪਿੰਦਰ ਸਿੰਘ ਨੰਬਰਦਾਰ, ਗੁੁਰਮੇਲ ਸਿੰਘ ਭਰੋਵਾਲ, ਨਿੱਕਾ ਸਿੰਘ ਭੂੰਦੜੀ, ਮੇਜਰ ਸਿੰਘ ਫੌਜੀ, ਮੇਜਰ ਸਿੰਘ ਦਿਉਲ ਹਾਜ਼ਰ ਸਨ।