ਵਲੀਪੁਰ ਖੁਰਦ 'ਚ ਪੁਨੀਤਾ ਸੰਧੂ ਨੇ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ
ਪਿੰਡ ਵਲੀਪੁਰ ਖੁਰਦ 'ਚ ਪੁਨੀਤਾ ਸੰਧੂ ਤੇ ਸਰਪੰਚ ਜਾਗੀਰ ਸਿੰਘ ਨੇ ਸਕੂਲ 'ਚ 8 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸੇ ਤਰ੍ਹਾਂ 15 ਲੱਖ ਦੀ ਲਾਗਤ ਨਾਲ ਬਣਨ ਵਾਲੇ ਨਰੇਗਾ ਭਵਨ ਦਾ ਨੀਂਹ ਪੱਥਰ ਵੀ ਰੱਖਿਆ
Publish Date: Sat, 01 Jan 2022 06:00 PM (IST)
Updated Date: Sat, 01 Jan 2022 06:00 PM (IST)
ਸਵਰਨ ਗੌਂਸਪੁਰੀ, ਹੰਬੜਾਂ : ਪਿੰਡ ਵਲੀਪੁਰ ਖੁਰਦ 'ਚ ਪੁਨੀਤਾ ਸੰਧੂ ਤੇ ਸਰਪੰਚ ਜਾਗੀਰ ਸਿੰਘ ਨੇ ਸਕੂਲ 'ਚ 8 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ।
ਇਸੇ ਤਰ੍ਹਾਂ 15 ਲੱਖ ਦੀ ਲਾਗਤ ਨਾਲ ਬਣਨ ਵਾਲੇ ਨਰੇਗਾ ਭਵਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੁਨੀਤਾ ਸੰਧੂ ਨੇ ਕਿਹਾ ਜੋ ਵਾਅਦੇ ਜਿਮਨੀ ਚੋਣਾਂ 'ਚ ਕੈਪਟਨ ਸੰਦੀਪ ਸੰਧੂ ਵਲੋਂ ਕੀਤੇ ਗਏ ਸਨ, ਉਨਾਂ੍ਹ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਗਿਆ ਹੈ, ਜਿਸ ਦੀ ਮਿਸਾਲ ਹਲਕਾ ਦਾਖਾ ਦੇ ਪਿੰਡਾਂ 'ਚ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਤੋਂ ਮਿਲਦੀ ਹੈ।
ਇਸ ਮੌਕੇ ਸਰਪੰਚ ਜਾਗੀਰ ਸਿੰਘ, ਬੋਬੀ ਮਡਿਆਣੀ, ਸੁਖਪ੍ਰਰੀਤ ਸਿੰਘ ਜੱਸੋਵਾਲ ਕੁਲਾਰ , ਸਰਪੰਚ ਬਲਵੰਤ ਸਿੰਘ ਰਾਣਕੇ, ਸਰਪੰਚ ਸੁਖਮਿੰਦਰ ਸਿੰਘ ਭੱਠਾ ਧੂਹਾ, ਸਰਪੰਚ ਤਰਸੇਮ ਸਿੰਘ ਤਲਵੰਡੀ ਨੋਅਬਾਦ, ਨੰਬਰਦਾਰ ਬਲਜਿੰਦਰ ਸਿੰਘ, ਜਗਵਿੰਦਰ ਸਿੰਘ ਭੱਠਾ ਧੂਹਾ, ਕੁੰਦਨ ਸਿੰਘ, ਗੁਰਦੇਵ ਸਿੰਘ, ਅਮਰਜੀਤ ਸਿੰਘ, ਸੰਦੀਪ ਕੌਰ, ਮਨਜੀਤ ਕੌਰ, ਨਗਿੰਦਰ ਸਿੰਘ, ਬੇਅੰਤ ਸਿੰਘ, ਗੁਰਪ੍ਰਰੀਤ ਸਿੰਘ, ਮੁਖਤਿਆਰ ਸਿੰਘ, ਸੁਬਿੰਦਰ ਸਿੰਘ, ਜਰਨੈਲ ਸਿੰਘ, ਅਮਰ ਸਿੰਘ, ਕਰਮਜੀਤ ਸਿੰਘ ਹਾਜ਼ਰ ਸਨ।