ਲੁਧਿਆਣਾ ਸ਼ਹਿਰ ਦੇ 6 ਹਲਕਿਆਂ ਵਿੱਚ ਬਿਜਲੀ ਕੱਟਾਂ ਤੇ ਮਾੜੀ ਸਪਲਾਈ ਦੇ ਖਿਲਾਫ਼ ਰੋਸ ਪ੍ਰਦਰਸ਼ਨ

-ਸਰਕਾਰ ਨੂੰ ਬਿਜਲੀ ਸਪਲਾਈ ਨਿਰਵਿਘਨ ਚਾਲੂ ਰੱਖਣ ਤੇ ਸਰਕਾਰੀ ਜ਼ਮੀਨਾਂ ਨਾ ਵੇਚਣ ਦੀ ਕੀਤੀ ਅਪੀਲ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸ਼੍ਰੋਮਣੀ ਆਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿੱਚ ਲੁਧਿਆਣਾ ਸ਼ਹਿਰ ਦੇ 6 ਵਿਧਾਨ ਸਭਾ ਹਲਕਿਆਂ ਵਿੱਚ ਬਿਜਲੀ ਦੇ ਕੱਟਾਂ ਤੇ ਮਾੜੀ ਬਿਜਲੀ ਸਪਲਾਈ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨਾਂ ਵਿੱਚ ਹਲਕਾ ਇੰਚਾਰਜਾਂ, ਅਕਾਲੀ ਆਗੂਆਂ ਤੇ ਵਰਕਰਾਂ ਨੇ ਵਧਚੜ੍ਹ ਦੇ ਹਿੱਯਾ ਲਿਆ ਅਤੇ ਸਰਕਾਰ ਨੂੰ ਬਿਜਲੀ ਸਪਲਾਈ ਨਿਰਵਿਘਨ ਚਾਲੂ ਰੱਖਣ ਤੇ ਸਰਕਾਰੀ ਜ਼ਮੀਨਾਂ ਨਾ ਵੇਚਣ ਦੀ ਅਪੀਲ ਕੀਤੀ ਹੈ।
ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਜਨਤਾ ਨਗਰ ਮੰਡਲ ਗਿੱਲ ਰੋਡ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਜਿਲ੍ਹਾ ਜਥੇਦਾਰ ਲੁਧਿਆਣਾ ਸ਼ਹਿਰੀ ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਕੁਲਾਰ, ਕੌਂਸਲਰ ਰਖਵਿੰਦਰ ਸਿੰਘ ਗਵੜੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰੀਨ ਅਕਾਲੀ ਅਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਫਰੰਟ ’ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸਿਰਫ ਬੋਰਡਾਂ ਤੇ ਹੀ ਨਜਰ ਆਉਂਦੇ ਹਨ, ਹਕੀਕਤ ਵਿੱਚ ਪੰਜਾਬ ਸਰਕਾਰ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਖਦੇ ਸਨ ਕਿ ਪੰਜਾਬ ਸਿਰ ਚੜਿਆ ਕਰਜਾ ਲਾਹ ਕੇ ਇਸ ਨੂੰ ਨੰਬਰ 1 ਸੂਬਾ ਬਣਾਇਆ ਜਾਵੇਗਾ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਜੇ ਤੋਂ ਮੁਕਰਦੇ ਹੋਏ ਕਹਿੰਦੇ ਹਨ ਕਿਹੜਾ ਕਰਜਾ। ਉਨ੍ਹਾਂ ਕਿਹਾ ਕਿ ਰੇਤਾ ਵਿਚੋਂ 20 ਹਜਾਰ ਕਰੋੜ ਬਚਾਉਣ ਦੀਆਂ ਗੱਲਾਂ ਵੀ ਕਰਦੇ ਸਨ, ਜੋ ਕਿ ਬਚਾਇਆ ਤਾਂ ਹੈ ਪਰ ਪੰਜਾਬ ਦੇ ਖਜਾਨੇ ਵਿੱਚ ਜਾਣ ਦੀ ਬਜਾਏ ਦਿੱਲੀ ਵਾਲੀਆਂ ਦੀਆਂ ਤਿਜੌਰੀਆਂ ਵਿੱਚ ਚੱਲਾ ਗਿਆ ਹੈ। ਗਰੇਵਾਲ ਨੇ ਦੋਸ਼ ਲਾਇਆ ਕਿ ਹੁਣ ਆਪ ਆਗੂਆਂ ਦੀ ਨਜਰ ਬਿਜਲੀ ਮਹਿਕਮੇ ਦੀਆਂ ਕੀਮਤੀ ਜਾਇਦਾਦਾਂ ’ਤੇ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਵੇਚਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਅਕਾਲੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਅਤੇ ਆਪ ਸਰਕਾਰ ਦੀਆਂ ਨਲਾਇਕੀਆਂ ਦੱਸਣ ਦੀ ਲੋੜ ਹੈ। ਸੋਖੀ ਨੇ ਵੱਡੀ ਗਿਣਤੀ ਵਿਚ ਆਏ ਹੋਏ ਅਕਾਲੀ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਸ਼ਹਿਰ ਹੈ ਅਤੇ ਫੈਕਟਰੀਆਂ ਚਲਾਉਣ ਲਈ ਬਿਜਲੀ ਦੀ ਬਹੁਤ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਸਾਡੇ ਕੋਲ ਬਿਜਲੀ ਬਹੁਤ ਹੈ ਅਤੇ ਬਿਜਲੀ ਮੰਤਰੀ ਕਹਿੰਦੇ ਨੇ ਕਿ ਸਾਡੇ ਕੋਲ ਬਿਜਲੀ ਦੀ ਘਾਟ ਹੈ ਅਤੇ ਅਸੀਂ ਖਰੀਦ ਰਹੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਮੰਤਰੀ ਦੇ ਬਿਆਨ ਹੀ ਆਪਸ ਵਿੱਚ ਨਹੀਂ ਮਿਲਦੇ ਇਹ ਪੰਜਾਬ ਦਾ ਕਿ ਭਲਾ ਕਰਨਗੇ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਦਿਨ ਬ ਦਿਨ ਵਧਦੀ ਜਾ ਰਹੀ ਹੈ ,ਪਰ ਪਿਛਲੀ ਕਾਂਗਰਸ ਦੀ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਦੀ ਪੈਦਾਵਾਰ ਲਈ ਇਕ ਵੀ ਯੂਨਿਟ ਨਹੀਂ ਲਗਾਇਆ। ਸੋਖੀ ਨੇ ਦੋਸ਼ ਲਾਇਆ ਕਿ ਆਪ ਆਗੂ ਪੰਜਾਬ ਦੇ ਪੈਸੇ ਨਾਲ ਸਾਰੇ ਦੇਸ਼ ਵਿੱਚ ਸਿਆਸਤ ਕਰ ਰਹੇ ਹਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਥਾਂ ਕੰਗਲਾ ਪੰਜਾਬ ਬਣਾਉਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਤੋਰਨਾ ਹੈ, ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਅਤਿ ਜਰੂਰੀ ਹੈ।ਇਸ ਮੌਕੇ ਹਰਪ੍ਰੀਤ ਸਿੰਘ ਡੰਗ, ਹਿਤੇਸ਼ਿੰਦਰ ਸਿੰਘ ਗਰੇਵਾਲ, ਤੇਜੀ ਸੰਧੂ, ਰਾਣੀ ਧਾਲੀਵਾਲ ਆਦਿ ਨੇ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਨੂੰ ਪੰਜਾਬ ਵਿੱਚੋ ਚਲਦਾ ਕਰਕੇ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਕਮਰਕਸੇ ਕਰਨ ਲਈ ਕਿਹਾ। ਇਸ ਮੌਕੇ ਸਰਕਲ ਜਥੇਦਾਰ ਪਰਵੀਨ ਭਾਰਤੀ, ਬਲਕਾਰ ਸਿੰਘ, ਸੰਤੋਖ ਸਿੰਘ ਭਾਰਤ ਮੋਟਰ, ਉਪਜਿੰਦਰ ਸਿੰਘ ਗੋਲਡੀ, ਅਮਨਜੋਤ ਸਿੰਘ ਗੋਲਵੜੀਆ, ਕਵਲਜੀਤ ਸਿੰਘ ਨਰੂਲਾ, ਨੂਰਜੋਤ ਸਿੰਘ ਮੱਕੜ, ਸੁਖਜੀਵਨ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਸਾਬਕਾ ਕੌਂਸਲਰ ਸਵਰਨ ਸਿੰਘ ਮਹੌਲੀ, ਬਲਵੀਰ ਸਿੰਘ ਮਣਕੂ, ਸੁਰਜੀਤ ਸਿੰਘ ਲੋਟੇ, ਅੰਮ੍ਰਿਤ ਪਾਲ ਸਿੰਘ ਪਾਲੀ, ਡਾਕਟਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਬਬਲਾ, ਲਖਵਿੰਦਰ ਸਿੰਘ ਗਿੱਲ, ਡਾ. ਕਮਲਜੀਤ ਸਿੰਘ, ਮਨਜੀਤ ਸਿੰਘ ਰੰਗੀ, ਬੀਬੀ ਗੁਰਪ੍ਰੀਤ ਕੌਰ ਪ੍ਰੀਤੀ, ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਸੁਰਜੀਤ ਕੌਰ, ਅਮਰਜੋਤ ਸਿੰਘ, ਪਰਮਪਾਲ ਸਿੰਘ ਖਾਲਸਾ, ਸ਼ਿੰਦਰ ਸਿੰਘ ਗਰੇਵਾਲ, ਰੋਨਿਤ ਵਾਲਮੀਕੀ, ਬੇਅੰਤ ਸਿੰਘ ਮਠਾੜੂ, ਅਮਰਜੀਤ ਸਿੰਘ, ਜਥੇਦਾਰ ਸੁਖਵਿੰਦਰ ਸਿੰਘ, ਜੋਂਟੀ ਨਾਹਰ, ਅਮਰ ਪ੍ਰਤਪਾਲ ਸਿੰਘ, ਪ੍ਰੇਮ ਸਿੰਘ, ਲਵਪ੍ਰੀਤ ਸਿੰਘ ਗਿੱਲ, ਸ. ਕੁਲਦੀਪ ਸਿੰਘ ਖਾਲਸਾ ਮਨਜੀਤ ਨਗਰ, ਡਾਕਟਰ ਜਸਵੀਰ ਸਿੰਘ ਜੱਸੀ, ਗੁਰਚਰਨ ਸਿੰਘ ਗੁਰੂ, ਗੁਰਮੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਹਾਜਰ ਸਨ।
ਹਲਕਾ ਲੁਧਿਆਣਾ ਪੱਛਮੀ ਦੀ ਅਗਰ ਨਗਰ ਡਵੀਜ਼ਨ ਫਿਰੋਜ਼ਪੁਰ ਰੋਡ ਦੇ ਬਾਹਰ ਹਲਕਾ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਬਿਜਲੀ ਪੱਖੋਂ ਸਰਪਲੱਸ ਸੂਬਾ ਸੀ, ਪਰ ਉਸ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਾਲੀ ਸਰਕਾਰ ਵੱਲੋਂ ਨਿਰਮਾਣ ਕੀਤਾ ਸਾਰਾ ਬਿਜਲੀ ਢਾਂਚਾ ਨਸ਼ਟ ਕਰ ਦਿੱਤਾ ਹੈ। ਬਿਜਲੀ ਦੀ ਕਿੱਲਤ ਕਾਰਨ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੇ ਜਨਤਾ ਦਾ ਬੁਰਾ ਹਾਲ ਕਰ ਦਿੱਤਾ ਹੈ। ਘੁੰਮਣ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਲੋਕਾਂ ਨੂੰ ਬਿਜਲੀ ਵਰਗੀ ਮੁੱਢਲੀ ਸਹੂਲਤ ਦੇਣ ਤੋਂ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ, ਜਿਸ ਦੇ ਵਿਰੋਧ ਵਿੱਚ ਅੱਜ ਅਕਾਲੀ ਦਲ ਵੱਲੋਂ ਸੂਬੇ ਭਰ ’ਚ ਰੋਸ ਪ੍ਰਦਰਸ਼ਨ ਕਰਕੇ ਅਰਥੀ ਫੂਕ ਮੁਜਾਹਰੇ ਕੀਤੇ ਗਏ ਹਨ। ਲੋਕਾਂ ਨੂੰ ਰਾਹਤ ਮਿਲਣ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਸੀਨੀਅਰ ਅਕਾਲੀ ਆਗੂ ਤੇ ਬੀਸੀ ਵਿੰਗ ਦੇ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਬਿਜਲੀ ਮੰਤਰੀ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਮੀਨਾਂ ਵੇਚਣ ਦੀ ਨੀਤੀ ਉੱਤੇ ਚੱਲ ਰਿਹਾ ਹੈ ਅਤੇ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਮੀਨਾਂ ਵੇਚਣ ਨਹੀਂ ਦੇਵੇਗਾ ਅਤੇ ਮੁਲਾਜ਼ਮਾਂ ਦੇ ਹੱਕ ਲਈ ਸ੍ਰੋਮਣੀ ਅਕਾਲੀ ਦੱਲ ਹਮੇਸ਼ਾ ਹੀ ਉਹਨਾਂ ਨਾਲ ਖੜ੍ਹਾ ਰਹੇਗਾ। ਇਸ ਮੌਕੇ ਨਰੇਸ਼ ਧੀਂਗਾਨ, ਭੁਪਿੰਦਰ ਸਿੰਘ ਭਿੰਦਾ, ਜਸਦੀਪ ਸਿੰਘ ਕਾਉਂਕੇ, ਡਾਕਟਰ ਅਰੁਣ ਸਿੱਧੂ, ਨਾਜਰ ਸਿੰਘ, ਹਰਪ੍ਰੀਤ ਸਿੰਘ ਡੰਗ, ਪ੍ਰਿੰਸ ਹੈਬੋਵਾਲ, ਪ੍ਰਤਾਪ ਸਿੰਘ, ਸਚਿਨ ਅਰੋੜਾ, ਅਮਨਦੀਪ ਭਨੋਟ, ਅਨਮੋਲ ਬਰਾੜ, ਕੁਲਵਿੰਦਰ ਕਿੰਦਾ, ਮਨਮੋਹਨ ਸਿੰਘ ਮਨੀ, ਚੰਨਾ ਪਰਧਾਨ, ਗਗਨਪ੍ਰੀਤ ਸਿੰਘ, ਬਲਵਿੰਦਰ ਦੁੱਗਲਚ, ਨੀਲਮ ਕੋਹਲੀ, ਰਜਿੰਦਰ ਕੌਰ ਸੰਧੂ, ਜਸਵਿੰਦਰ ਕੌਰ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਰਾਜਾ ਕੰਗ, ਭੁਪਿੰਦਰ ਸਿੰਘ ਚੀਮਾਂ, ਗੁਰਦੀਪ ਸਿੰਘ ਲੀਲ, ਸਿਮਰਨਜੀਤ ਸਿੱਘ ਸਾਭੀ, ਵਕੀਲ ਸਿਮਰਨਪ੍ਰੀਤ ਸਿੰਘ, ਦੀਪ ਕੁੰਵਰ ਸਿੰਘ, ਜੋਬਨ ਭੁੱਲਰ ਆਦਿ ਹਾਜ਼ਰ ਸਨ।
ਹਲਕਾ ਲੁਧਿਆਣਾ ਕੇਂਦਰੀ ਦਾ ਧਰਨਾ ਆਰਕੇ ਰੋਡ ਚੀਮਾ ਚੌਂਕ ਬਿਜਲੀ ਦਫ਼ਤਰ ਦੇ ਬਾਹਰ ਹਲਕਾ ਇੰਚਾਰਜ ਅਮਿਤ ਗੋਸਾਈ ਦੀ ਅਗਵਾਈ ਹੇਠ ਲਗਾਇਆ ਗਿਆ। ਸੀਨੀਅਰ ਅਕਾਲੀ ਆਗੂ ਰਵਿੰਦਰ ਪਾਲ ਸਿੰਘ ਖਾਲਸਾ ਅਤੇ ਹਰਪਾਲ ਸਿੰਘ ਕੋਹਲੀ ਨੇ ਆਖਿਆ ਕਿ ਇਹ ਸਰਕਾਰ ਵਿੱਚ ਬਿਜਲੀ ਕੱਟਾਂ ਦੇ ਨਾਲ ਨਾਲ ਵਪਾਰੀਆਂ ਦੀ ਕੋਈ ਸਾਰ ਨਹੀਂ ਲੈ ਰਹੀ। ਨਿਤ ਦਿਨ ਫਿਰੋਤੀਆਂ ਮੰਗਣ, ਲੁੱਟ ਖੋਹ ਤੇ ਕਤਲ ਦੇ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਹੁੰਦੇ ਹਨ ਅਤੇ ਸਥਾਨਕ ਵਿਧਾਇਕ ਹੀ ਮਕਾਨ ਦੁਕਾਨ ਬਣਾਉਣ ਵੇਲੇ ਹਿੱਸੇ ਭਾਲਦੇ ਹਨ। ਅਕਾਲੀ ਆਗੂ ਬਲਜੀਤ ਸਿੰਘ ਛਤਵਾਲ, ਰਾਜਾ ਜੰਗ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਦੀ ਲੁੱਟ ਮਾਰ ਦੀਆਂ ਝਾਕੀਆਂ ਪੇਸ਼ ਕੀਤੀਆਂ। ਅਕਾਲੀ ਆਗੂ ਬਲਜੀਤ ਛਤਵਾਲ ਨੇ ਆਖਿਆ ਕਿ ਰਜਿਸਟਰੀਆਂ ਵਿੱਚ ਇਨੀ ਲੁੱਟ ਅਤੇ ਖਸੁੱਟ ਤੋਂ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣੂ ਹੈ ਇੱਕ ਇੱਕ ਰਜਿਸਟਰੀ ਦੀ 10 ਤੋਂ ਲੈ ਕੇ 50 ਹਜਾਰ ਤੱਕ ਰਿਸ਼ਵਤ ਦੇਣੀ ਪੈ ਰਹੀ ਹੈ। ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਅਸ਼ੋਕ ਮਲਹੋਤਰਾ ਨੇ ਵੀ ਆਈਆਂ ਸੰਗਤਾਂ ਨੂੰ ਸੰਬੋਧਨ ਕੀਤਾ। ਧਰਨੇ ਦੌਰਾਨ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵੀ ਸੰਬੋਧਨ ਕੀਤਾ ਅਤੇ ਧਰਨੇ ਦੀ ਕਾਮਯਾਬੀ ਲਈ ਸਮੂਹ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਅਮਿਤ ਗੋਸਾਈ ਦੀ ਪਿੱਠ ਵੀ ਥਾਪੜੀ। ਗੋਸਾਈ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਜੇਕਰ ਅੱਜ ਦੇ ਬਿਜਲੀ ਕੱਟਾਂ ਦੇ ਧਰਨੇ ਵਾਂਗ ਅਸੀਂ ਸਾਰੇ ਸਰਕਾਰ ਦੀਆਂ ਨਾਕਾਮੀਆਂ ਅਤੇ ਨਲਾਇਕੀਆਂ ਖਿਲਾਫ ਇਕੱਠੇ ਹੋ ਜਾਈਏ, ਤਾਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਹਲਕਾ ਲੁਧਿਆਣਾ ਕੇਂਦਰੀ ਵੀ ਵੱਡੇ ਫਰਕ ਨਾਲ ਅਸੀਂ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਵਾਂਗੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ ਲਾਂਬਾ, ਰਾਜਦੀਪ ਸਿੰਘ ਸ਼ੰਟੀ, ਸਰੂਪ ਸਿੰਘ ਮਠਾੜੂ ,ਯੈਂਕੀ, ਸਿਮਰਨ ਉਬਰਾਏ ,ਸਿਮਰ ਸਿੰਘ ਝੰਡੋਕ, ਮੈਕੀ ਮਰਵਾਹਾ, ਅਸ਼ੋਕ ਮਲਹੋਤਰਾ, ਐਡਵੋਕੇਟ ਅਜੇ ਚਾਵਲਾ, ਗੁਰਬਖਸ਼ੀਸ਼ ਸਿੰਘ ਬੇਦੀ ,ਬਿੱਟੂ ਦੁਖੀਆ, ਪ੍ਰਭਜੋਤ ਸਿੰਘ ਗੋਰਾ, ਗੁਰਪ੍ਰੀਤ ਸਿੰਘ ਸਲੂਜਾ ,ਰਾਜ ਕੁਮਾਰ ਆਦਿ ਪ੍ਰਮੁੱਖ ਤੌਰ ’ਤੇ ਹਾਜ਼ਰ ਹੋਏ।
---
ਹਲਕਾ ਲੁਧਿਆਣਾ ਦੱਖਣੀ ’ਚ ਗਿਆਸਪੁਰਾ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਵਿਖੇ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਤੋਂ ਦੁਖੀ ਹੋ ਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਵਿੱਚ ਇਲਾਕੇ ਦੀ ਸੰਗਤ ਨਾਲ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਹਲਕਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਦੇ ਬਾਹਰ ਹੋਣ ਕਾਰਨ ਉਹਨਾਂ ਦੇ ਭਰਾ ਗੁਰਮੁੱਖ ਸਿੰਘ ਗਿਆਸਪੁਰਾ ਅਤੇ ਇਲਾਕੇ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਸ ਧਰਨੇ ਦੀ ਅਗਵਾਈ ਕੀਤੀ ਗਈ। ਗਿਆਸਪੁਰਾ,ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਨੇ ਕਿਾਹ ਕਿ ਮੌਜੂਦਾ ਸਮੇਂ ਲੱਗ ਰਹੇ ਬਿਜਲੀ ਕੱਟਾਂ ਕਾਰਨ ਆਮ ਲੋਕ ਬੇਹੱਦ ਪਰੇਸ਼ਾਨ ਹਨ ਅਤੇ ਉਹਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿਲੋਕ ਹੁਣ ਮੁੜ 2027 ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਸ ਮੌਕੇ ਜਤਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
---
ਹਲਕਾ ਲੁਧਿਆਣਾ ਪੂਰਬੀ ਦੇ ਅਕਾਲੀਆਂ ਨੇ ਪੁਤਲਾ ਫ਼ੂਕ ਦੇ ਰੋਸ ਪ੍ਰਗਟਾਇਆ
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੇ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਧਰਨੇ ਦੌਰਾਨ ਡਾ.ਅਸ਼ਵਨੀ ਪਾਸੀ, ਰਛਪਾਲ ਸਿੰਘ ਫੌਜੀ, ਬਲਵਿੰਦਰ ਸਿੰਘ ਐਮਡੀ ਸਮੇਤ ਹੋਰ ਅਕਾਲੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਧੂ ਬਿਜਲੀ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ। ਪਰ ਅਸਲ ਵਿੱਚ ਸੂਬੇ ਅੰਦਰ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਕਰਕੇ ਅਪ੍ਰੈਲ ਮਹੀਨੇ ਵਿੱਚ ਹੀ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮਈ, ਜੂਨ ਤੇ ਜੁਲਾਈ ਮਹੀਨੇ ਵਿੱਚ ਵੀ ਜੇਕਰ ਇਹ ਹੀ ਹਾਲ ਰਿਹਾ, ਤਾਂ ਪੰਜਾਬ ਅੰਦਰ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਜਲੀ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣੀ ਚਾਹੀਦੀ ਹੈ।