ਆਦਿ ਧਰਮ ਮਹਾਪਰਵ ਸਮਾਗਮ ਸਬੰਧੀ ਪ੍ਰਚਾਰ ਸਮੱਗਰੀ ਜਾਰੀ
ਆਦਿ ਧਰਮ ਮਹਾਂਪਰਵ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਜਾਰੀ
Publish Date: Thu, 07 May 2026 07:38 PM (IST)
Updated Date: Fri, 08 May 2026 04:18 AM (IST)
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਇਕ ਅਹਿਮ ਮੀਟਿੰਗ ਸੰਸਥਾ ਦੇ ਸਰਵਉਚ ਨਿਰਦੇਸ਼ਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿੱਚ ਨਗਰ ਨਿਗਮ ਜ਼ੋਨ ਏ ਨੇੜੇ ਸਥਿਤ ਸੰਸਥਾ ਦੇ ਕੇਂਦਰੀ ਦਫ਼ਤਰ ਹੋਈ। ਇਸ ਮੀਟਿੰਗ ਦੌਰਾਨ ਸਮੂਹ ਆਗੂਆਂ ਵੱਲੋਂ ਭਾਵਾਧਸ ਦੇ 62ਵੇਂ ਸਥਾਪਨਾ ਦਿਵਸ ਮੌਕੇ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਕਰਵਾਏ ਜਾਣ ਵਾਲੇ ਆਦਿ ਧਰਮ ਮਹਾਂਪਰਵ ਸਮਾਗਮ ਸੰਬੰਧੀ ਪ੍ਰਚਾਰ ਸਮੱਗਰੀ ਵੀ ਜਾਰੀ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭਾਵਾਧਸ ਦੇ ਸਥਾਪਨਾ ਦਿਹਾੜੇ ਮੌਕੇ 24 ਮਈ ਨੂੰ ਪਾਵਨ ਵਾਲਮੀਕਿ ਤੀਰਥ ਵਿਖੇ ਆਦਿ ਧਰਮ ਮਹਾਂਪਰਵ ਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ 62ਵਾਂ ਸਥਾਪਨਾ ਸਮਾਰੋਹ ਬ੍ਰਹਮਲੀਨ ਸਵਾਮੀ ਚੰਦਰਪਾਲ ਅਨਾਰਿਆ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਜਿੱਥੇ ਸਮੁੱਚੇ ਦੇਸ਼ ਤੋਂ ਭਾਵਾਧਸ ਦੇ ਸਮੂਹ ਅਹੁਦੇਦਾਰ ਆਪਣੇ ਪਰਿਵਾਰਾਂ ਸਮੇਤ ਸਿਰਕਤ ਕਰਨਗੇ, ਉਥੇ ਹੀ ਵੱਡੀ ਗਿਣਤੀ ਸਮੁੱਚੀ ਵਾਲਮੀਕਿਨ ਕੌਮ ਵੱਲੋਂ ਸਮਾਗਮ ਵਿਚ ਸ਼ਾਮਿਲ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਦੌਰਾਨ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਵਾਲਮੀਕਿ ਸਮਾਜ ਦੀ ਤਰੱਕੀ ਤੇ ਉਥਾਨ ਲਈ ਕ੍ਰਾਂਤੀਕਾਰੀ ਕੰਮ ਕੀਤਾ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਜਿੱਥੇ ਵਰਤਮਾਨ ਸਮੇਂ ਵਿੱਚ ਵਾਲਮੀਕਿ ਸਮਾਜ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਉਥੇ ਹੀ ਭਵਿੱਖ ਲਈ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਅਫ਼ਸਰਾਂ ਵੱਲੋਂ ਸਿਰਕਤ ਕੀਤੀ ਜਾਵੇਗੀ। ਇਸ ਦੌਰਾਨ ਭਜਨ ਮੰਡੀਆਂ ਵੱਲੋਂ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ ਜਦੋਂ ਕਿ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਇਸ ਮੌਕੇ ਧਰਮਵੀਰ ਅਨਾਰਿਆ, ਮਦਨ ਲਾਲ ਜੋਸ਼, ਰਾਜ ਕੁਮਾਰ ਘਾਰੂ, ਕਰਨੈਲ ਸਿੰਘ, ਵਿਕਰਮਜੀਤ ਬਾਂਸਲ, ਹਰਜੰਗ ਸਿੰਘ, ਅਸ਼ੋਕ ਸਿੰਘ ਸੰਧੂ, ਧਰਮਵੀਰ, ਹਰਨਾਮ ਸਿੰਘ, ਸੁੱਚਾ ਸਿੰਘ, ਧਰਮਪਾਲ, ਹੰਸ ਰਾਜ, ਸਤੀਸ਼ ਵਰਮਾ, ਰਵੀ ਪ੍ਰਧਾਨ ਕਰਮਚਾਰੀ ਯੂਨੀਅਨ, ਪ੍ਰਦੀਪ ਲਾਂਬਾ ਪ੍ਰਧਾਨ ਅਸਮੋ, ਪਿੰਕਾ ਚੰਡਾਲਿਆ ਜ਼ਿਲ੍ਹਾ ਪ੍ਰਧਾਨ ਭਾਵਾਧਸ, ਰਵੀ ਮਤੰਗ ਸ਼ਹਿਰੀ ਪ੍ਰਧਾਨ, ਰਾਜਵੀਰ ਚੋਟਾਲਾ ਪ੍ਰਧਾਨ ਯੂਥ ਵਿੰਗ ਪੰਜਾਬ ਅਤੇ ਹੋਰ ਹਾਜ਼ਰ ਸਨ।