ਪ੍ਰਿੰਸੀਪਲ ਜਨਗਣਨਾ ਅਧਿਕਾਰੀ ਨੇ ਗਿਣਤੀਕਾਰਾਂ ਨੂੰ ਵੰਡੇ ਨਕਸ਼ੇ ਤੇ ਪਛਾਣ ਪੱਤਰ
ਪ੍ਰਿੰਸੀਪਲ ਜਨਗਣਨਾ ਅਧਿਕਾਰੀ ਨੇ ਗਿਣਤੀਕਾਰਾਂ ਨੂੰ ਵੰਡੇ ਨਕਸ਼ੇ ਤੇ ਪਛਾਣ ਪੱਤਰ
Publish Date: Tue, 12 May 2026 09:49 PM (IST)
Updated Date: Wed, 13 May 2026 04:12 AM (IST)

ਡਿਜੀਟਲ ਜਨਗਣਨਾ 2027 : 15 ਮਈ ਤੋਂ ਸ਼ੁਰੂ ਹੋਣ ਵਾਡੇ ਫੀਲਡ ਸਰਵੇਖਣ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਗਿਣਤੀਕਾਰਾਂ ਦੀ ਪਛਾਣ ਪ੍ਰਮਾਣਿਤ ਕਰਨ ਲਈ ਬਾਰਕੋਡ ਤੇ ਪਛਾਣ ਪੱਤਰ ਦੀ ਕੀਤੀ ਜਾ ਸਕਦੀ ਜਾਂਚ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਡਿਜੀਟਲ ਜਨਗਣਨਾ 2027 ਦੇ ਤਹਿਤ 15 ਮਈ ਤੋਂ ਸ਼ੁਰੂ ਹੋਣ ਵਾਲੇ ਫੀਲਡ ਸਰਵੇਖਣ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਮੰਗਲਵਾਰ ਨੂੰ ਨਗਰ ਨਿਗਮ ਦੇ ਵੱਖ-ਵੱਖ ਜ਼ੋਨਲ ਦਫ਼ਤਰਾਂ ਵਿੱਚ ਗਿਣਤੀਕਾਰਾਂ ਨੂੰ ਕਿੱਟਾਂ ਦੀ ਵੰਡ ਦੇ ਨਾਲ ਨਾਲ ਉਨ੍ਹਾਂ ਦੇ ਪਛਾਣ ਪੱਤਰ ਅਤੇ ਇਲਾਕੇ ਦੇ ਨਕਸ਼ੇ ਵੀ ਸੌਂਪੇ ਗਏ। ਇਸ ਸਾਰੀ ਵੰਡ ਪ੍ਰਣਾਲੀ ਦਾ ਨਗਰ ਨਿਗਮ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਨੇ ਜ਼ੋਨਲ ਦਫਤਰਾਂ ਵਿੱਚ ਜਾਕੇ ਜਾਇਜ਼ਾ ਲਿਆ। ਇਸ ਦੌਰਾਨ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਹੀ ਗਣਨਾ ਲਈ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਗਿਣਤੀਕਾਰ ਸਰਕਾਰ ਵੱਲੋਂ ਸੂਚੀ ਬੱਧ ਕੀਤੇ 33 ਸਵਾਲ ਪੁੱਛਣਗੇ ਇਸ ਦੌਰਾਨ ਗਿਣਤੀਕਾਰਾਂ ਵੱਲੋਂ ਕੋਈ ਓਟੀਪੀ ਜਾਂ ਦਸਤਾਵੇਜ਼ ਨਹੀਂ ਮੰਗਿਆ ਜਾਵੇਗਾ। ਜੇਕਰ ਕਿਸੇ ਸ਼ਹਿਰਵਾਸੀ ਨੇ ਸਵੈ-ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ, ਤਾਂ ਉਨ੍ਹਾਂ ਨੂੰ ਸਿਰਫ਼ ਗਿਣਤੀਕਾਰਾਂ ਕੋਲ ਐਸਈ-ਆਈਡੀ ਜਮ੍ਹਾ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਨਗਣਨਾ ਅਧੀਨ ਇਕੱਠੀ ਕੀਤੀ ਗਈ ਜਾਣਕਾਰੀ ਸਰਕਾਰ ਨੂੰ ਵਸਨੀਕਾਂ ਲਈ ਨੀਤੀਆਂ ਅਤੇ ਹੋਰ ਭਲਾਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗੀ। ਇਸ ਮੌਕੇ ਤੇ ਨਗਰ ਨਿਗਮ ਜ਼ੋਨ ਬੀ ਦੇ ਜ਼ੋਨਲ ਕਮਿਸ਼ਨਰ-ਕਮ-ਜਨਗਣਨਾ ਚਾਰਜ ਅਫ਼ਸਰ ਨੀਰਜ ਜੈਨ, ਬੀਐਂਡਆਰ ਸ਼ਾਖਾ ਦੇ ਨਿਗਰਾਨ ਇੰਜੀਨੀਅਰ-ਕਮ-ਜਨਗਣਨਾ ਚਾਰਜ ਅਫ਼ਸਰ ਪ੍ਰਵੀਨ ਸਿੰਗਲਾ, ਸੁਪਰਡੈਂਟ ਰਾਜੀਵ ਜੈਨ, ਸੁਪਰਡੈਂਟ ਸਤੀਸ਼ ਕੁਮਾਰ ਮੌਜੂਦ ਸਨ।