ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸਬੰਧੀ ਤਿਆਰੀਆਂ ਮੁਕੰਮਲ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸਬੰਧੀ ਤਿਆਰੀਆਂ ਮੁਕੰਮਲ
Publish Date: Sat, 09 May 2026 06:35 PM (IST)
Updated Date: Sun, 10 May 2026 04:09 AM (IST)
-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਰਨਗੇ ਸੰਬੋਧਨ : ਗਾਬੜੀਆ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਅਰੋੜਾ ਪੈਲੇਸ ਗਿੱਲ ਰੋਡ ਲੁਧਿਆਣਾ ਵਿਖੇ 10 ਮਈ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਤਿਆਰੀਆਂ ਦਾ ਜਾਇਜਾ ਲਿਆ।
ਜਥੇਦਾਰ ਗਾਬੜੀਆ ਨੇ ਕਿਹਾ ਕਿ ਗਾਬੜੀਆ ਨੇ ਕਿਹਾ ਕਿ 18ਵੀਂ ਸਦੀ ਦੇ ਮਹਾਨ ਯੋਧੇ, ਰਾਮਗੜ੍ਹੀਆ ਮਿਸਲ ਦੇ ਬਾਨੀ, ਲਾਲ ਕਿਲ੍ਹੇ ਦੇ ਜੇਤੂ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਸਮਾਗਮ ਦੁਪਹਿਰ 2 ਵਜੇ ਦਾਣਾ ਮੰਡੀ, ਗਿੱਲ ਰੋਡ, ਨੇੜੇ ਅਰੋੜਾ ਪੈਲੇਸ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ। ਜੱਥੇਦਾਰ ਗਾਬੜੀਆ ਨੇ ਸਾਰੇ ਹਲਕਾ ਆਤਮ ਨਗਰ ਦੇ ਵਰਕਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਆਪੋ-ਆਪਣੇ ਸਾਥੀਆਂ ਅਤੇ ਪਾਰਟੀ ਸਮਰਥਕਾਂ ਸਮੇਤ ਵੱਡੀ ਗਿਣਤੀ ਵਿੱਚ ਸਮਾਗਮ ਵਾਲੀ ਜਗ੍ਹਾ ਪਹੁੰਚਣਗੇ। ਇਸ ਸਮੇਂ ਹਾਜ਼ਰ ਬਾਬਾ ਅਜੀਤ ਸਿੰਘ, ਰਖਵਿੰਦਰ ਸਿੰਘ ਗਾਬੜੀਆ ਕੌਂਸਲਰ, ਜਸਦੀਪ ਸਿੰਘ ਕਾਉੰਕੇ ਯੂਥ ਆਗੂ ਨੇ ਸੁਖਬੀਰ ਬਾਦਲ ਦੇ ਵਿਚਾਰ ਸੁਨਣ ਲਈ ਸਾਰਿਆਂ ਨੂੰ ਸਮੇਂ ਸਿਰ ਪੁਹੰਚਣ ਦੀ ਬੇਨਤੀ ਕਰਦਿਆਂ ਕਿਹਾ ਕਿ ਸਾਰਿਆਂ ਨੇ ਸਮੇਂ ਸਿਰ ਸਾਥੀਆਂ ਸਮੇਤ ਜਰੂਰ ਪਹੁੰਚਣਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਗੁਰਚਰਨ ਸਿੰਘ ਗੁਰੂ ਮੀਡੀਆ ਇੰਚਾਰਜ, ਰਛਪਾਲ ਸਿੰਘ ਫੌਜੀ, ਹਰਦੀਪ ਸਿੰਘ, ਗੁਰਦੀਪ ਸਿੰਘ ਲੀਲ, ਗੁਰਪ੍ਰੀਤ ਸਿੰਘ ਮਸੌਣ, ਧਰਮ ਸਿੰਘ ਬਾਜਵਾ, ਰਾਜਵਿੰਦਰ ਸਿੰਘ ਪ੍ਰਧਾਨ, ਹਰਮਨਪ੍ਰੀਤ ਸਿੰਘ ਹੂੰਝਣ, ਸੁਖਬੀਰ ਸਿੰਘ, ਦਲਬੀਰ ਸਿੰਘ, ਜਤਿੰਦਰ ਸਿੰਘ, ਹੈਰੀ ਬੈੰਸ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।