ਪਾਵਰਕਾਮ ਪੈਨਸ਼ਨਰਜ਼ ਐਸੋ. ਦੀ ਮਹੀਨਾਵਾਰ ਮੀਟਿੰਗ
ਪਾਵਰਕਾਮ ਪੈਸ਼ਨਰਜ਼ ਐਸੋ: ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਵਿੱਚ ਕੀਤੀਆਂ ਵਿਚਾਰਾਂ
Publish Date: Mon, 11 May 2026 06:52 PM (IST)
Updated Date: Tue, 12 May 2026 04:09 AM (IST)

ਸਰਕਾਰ ਵੱਲੋਂ ਮੰਗਾਂ ਜਲਦ ਨਾ ਮੰਨਣ ’ਤੇ ਚੋਣਾਂ ’ਚ ਸਿਖਾਇਆ ਜਾਵੇਗਾ ਸਬਕ : ਸਕਿੰਦਰ ਸਿੰਘ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੁਦਆਰਾ ਸਾਹਿਬ ਮੇਨ ਚੌਂਕ ਵਿਖੇ ਕੀਤੀ ਗਈ। ਸਭ ਤੋਂ ਪਹਿਲਾਂ ਵਿਛੜ ਗਏ ਪੈਨਸ਼ਨਰ ਸਾਥੀਆਂ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਬਲੇਸਰ ਕੁਮਾਰ ਲਾਈਨਮੈਨ ਅਤੇ ਉਨ੍ਹਾਂ ਦੇ ਵਿਛੋੜੇ ਵਿੱਚ ਕੁਝ ਦਿਨਾਂ ਬਾਅਦ ਅਨੀਤਾ ਰਾਣੀ ਪਤਨੀ ਬਲੇਸ਼ਰ ਕੁਮਾਰ, ਭਰਪੂਰ ਸਿੰਘ ਮਾਂਗਟ ਸਕੱਤਰ ਦੀ ਸੱਸ ਮਾਤਾ ਸੁਖਵਿੰਦਰ ਕੌਰ, ਦਲੀਪ ਸਿੰਘ ਅਧਿਆਪਕ ਆਗੂ ਦੇ ਪਿਤਾ ਨਿਰਮਲ ਸਿੰਘ ਦੇ ਬੇਵਕਤੀ ਵਿਛੋੜੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਪਿਛਲੇ ਅਰਸੇ ਦੌਰਾਨ ਪਾਵਰਕਾਮ ਪੈਨਸ਼ਨਰਾਂ ਵੱਲੋਂ ਕੀਤੇ ਸੰਘਰਸ਼ਾਂ ਦੀ ਪੜਚੌਲ ਕਰਦੇ ਹੋਏ ਮੀਟਿੰਗ ਨੂੰ ਸੰਬੋਧਨ ਹੁੰਦੇ ਹੋਏ ਸਿਕੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਪਾਵਰਕਾਮ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਪੈਨਸ਼ਨਰਾਂ ਤੇ ਜੀਵਤ ਸਰਟੀਫਿਕੇਟ ਆਨ ਲਾਈਨ ਲਾਗੂ ਕੀਤਾ ਗਿਆ ਹੈ, ਉਸਦੀ ਨਿਖੇਧੀ ਕੀਤੀ ਗਈ ਅਤੇ ਜਥੇਬੰਦੀ ਦੁਆਰਾ ਜੋ ਪੈਨਸ਼ਨਰਜ਼ ਸਾਥੀ ਬਿਰਧ ਅਵਸਥਾ, ਬੀਮਾਰ ਜਾਂ ਚੱਲਣ ਫਿਰਨ ਤੋਂ ਅਸਮਰੱਥ ਹਨ ਅਤੇ ਉਨ੍ਹਾਂ ਦੇ ਚਿਹਰੇ ਵੀ ਕੰਪਿਊਟਰ ਵੱਲੋਂ ਉਠਾਏ ਨਹੀਂ ਜਾ ਰਹੇ ਅਤੇ ਆਪ ਆਨ ਲਾਈਨ ਕਰਨਾ ਵੀ ਨਹੀਂ ਜਾਣਦੇ ਉਨ੍ਹਾਂ ਨੂੰ ਆਨ ਲਾਈਨ ਦੀ ਥਾਂ ਨਿੱਜੀ ਤੌਰ ਤੇ ਸਮਰੱਥ ਅਧਿਕਾਰੀ ਕੋਲ ਪੇਸ਼ ਹੋ ਕੇ ਜੀਵਤ ਸਰਟੀਫਿਕੇਟ ਪੇਸ਼ ਕਰਨ ਦੀ ਛੋਟ ਦਿਵਾਈ ਗਈ। ਹਾਈਕੋਰਟ ਨੇ 8 ਅ੍ਰਪੈਲ ਦੇ ਫੈਸਲੇ ਵਿੱਚ ਡੀ. ਏ. ਦੇਣ ਸਬੰਧੀ 30 ਜੂਨ ਤੱਕ ਦਾ ਜੋ ਸਮਾਂ ਨਿਯਤ ਕੀਤਾ ਹੈ, ਉਸਨੂੰ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਤੋਂ ਡਬਲ ਬੈਂਚ ਕੋਲ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪਟੀਸ਼ਨ ਪੁਆ ਦਿੱਤੀ ਗਈ, ਜਿਸਦੀ ਜਥੇਬੰਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਪੈਨਸ਼ਨਰਜ਼ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ ਮੰਗਾਂ ਜਿਨ੍ਹਾਂ ਵਿੱਚ ਡੀ. ਏ. ਦਾ ਬਕਾਇਆ, 23 ਸਾਲਾ ਸਕੇਲ ਦੇਣਾ, 2.59 ਦਾ ਫਾਰਮੂਲਾ ਲਾਗੂ ਕਰਨਾ, ਕੈਸ਼ਲੈਸ ਸਕੀਮ ਚਾਲੂ ਕਰਨੀ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣਾ ਆਦਿ ਮੰਗਾਂ ਨਾ ਮੰਨਣ ਤੋਂ ਵੀ ਇਨਕਾਰੀ ਹੋ ਰਹੀ ਹੈ। ਜੇਕਰ ਸਰਕਾਰ ਨੇ ਜਲਦੀ ਹੀ ਇਸ ਸਬੰਧੀ ਕੋਈ ਫੈਸਲਾ ਨਾ ਕੀਤਾ ਤਾਂ ਪਾਵਰਕਾਮ ਦੇ ਪੈਨਸ਼ਨਰਾਂ ਵੱਲੋਂ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ’ਚ ਇੰਜ. ਪ੍ਰੇਮ ਸਿੰਘ ਰਿਟਾ. ਐੱਸਡੀਓ, ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਜਿੰਦਰ ਪਾਲ ਵਡੇਰਾ ਰਿਟਾ. ਡਿਪਟੀ ਸੀ. ਏ. ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਦਰਸ਼ਨ ਸਿੰਘ ਵਿੱਤ ਸਕੱਤਰ, ਭੁਪਿੰਦਰਪਾਲ ਸਿੰਘ, ਦਰਸ਼ਨ ਸਿੰਘ ਕੋਟਾਲਾ, ਪ੍ਰੇਮ ਚੰਦ ਭਲਾ ਲੋਕ, ਜਸਵੰਤ ਸਿੰਘ ਢੰਡਾ, ਮਹੇਸ਼ ਕੁਮਾਰ ਖਮਾਣੋਂ, ਅਮਰੀਕ ਸਿੰਘ ਖਮਾਣੋਂ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਇੰਜ: ਭਰਪੂਰ ਸਿੰਘ ਮਾਂਗਟ ਸਕੱਤਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਨਾਲ ਨਾਲ ਆਪਣੇ ਵਿਚਾਰ ਵੀ ਰੱਖਦੇ ਰਹੇ। ਅਖੀਰ ਵਿੱਚ ਪ੍ਰਧਾਨ ਸਿਕੰਦਰ ਸਿੰਘ ਵੱਲੋਂ ਮੀਟਿੰਗ ਵਿੱਚ ਸ਼ਾਮਲ ਪੈਨਸ਼ਨਰਾਂ ਦਾ ਧੰਨਵਾਦ ਕੀਤਾ।