ਬਿਜਲੀ ਨਿਗਮ ਮੈਨੇਜਮੈਂਟ ਤੇ ਮੁਲਾਜ਼ਮ ਜਥੇਬੰਦੀਆਂ ਦਾ ਮੁੱਕਿਆ ਰੇੜਕਾ, ਮੁਅੱਤਲ ਜੇਈ ਨੂੰ ਕੀਤਾ ਬਹਾਲ
ਬਿਜਲੀ ਨਿਗਮ ਮੈਨੇਜਮੈਂਟ ਅਤੇ ਮੁਲਾਜ਼ਮ ਜੱਥੇਬੰਦੀਆਂ ਦਾ ਮੁੱਕਿਆ ਰੇੜਕ, ਮੁਅੱਤਲ ਜੇਈ ਨੂੰ ਕੀਤਾ ਬਹਾਲ
Publish Date: Wed, 29 Apr 2026 08:28 PM (IST)
Updated Date: Wed, 29 Apr 2026 08:31 PM (IST)

- ਜੇਈ ਨੂੰ ਬਹਾਲ ਕਰਵਾਉਣ ਲਈ ਦੋ ਦਿਨ ਤੋਂ ਪੀਐਂਡਐੱਮ ਦੇ ਚੀਫ ਦਫ਼ਤਰ ’ਚ ਬਾਇਆ ਸੀ ਧਰਨਾ ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਪਿਛਲੇ ਦੋ ਦਿਨਾਂ ਤੋਂ ਸਾਥੀ ਜੇਈ ਨੂੰ ਬਹਾਲ ਕਰਵਾਉਣ ਲਈ ਚੀਫ ਇੰਜੀਨੀਅਰ (ਪੀਐਂਡਐੱਮ) ਪੰਜਾਬ ਪੁਨਰਦੀਪ ਸਿੰਘ ਬਰਾੜ ਦੇ ਦਫ਼ਤਰ ਦੇ ਮੁੱਖ ਗੇਟ ’ਤੇ ਧਰਨਾ ਦੇ ਰਹੀਆਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਮੰਗ ਨੂੰ ਆਖਿਰ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਮੰਨ ਲਿਆ ਹੈ ਤੇ ਮੁਅੱਤਲ ਜੇਈ ਬਲਵੀਰ ਚੰਦ ਨੂੰ ਬਹਾਲ ਕਰ ਦਿੱਤਾ ਹੈ। ਪਹਿਲੇ ਦਿਨ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀਆਂ ਚੀਫ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਨਾਲ ਮੀਟਿੰਗਾਂ ਹੋਈਆਂ, ਪਰ ਹੱਲ ਨਹੀਂ ਨਿਕਲਿਆ, ਜਿਸ ਤੋਂ ਬਾਅਦ ਚੀਫ ਇੰਜੀਨੀਅਰ ਪੁਨਰਦੀਪ ਸਿੰਘ ਬਰਾੜ ਦੀ ਗੈਰ ਹਾਜ਼ਰੀ ਵਿੱਚ ਨੂਰਵਾਲ ਦੇ ਕਾਰਜਕਾਰੀ ਇੰਜੀਨੀਅਰ ਹਰਪ੍ਰੀਤ ਸਿੰਘ ਸੰਧੂ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਦੋਵੇਂ ਧਿਰਾਂ ਵਿਚਕਾਰ ਚੱਲੀ ਲੰਮੀ ਮੀਟਿੰਗ ਵਿੱਚ ਮੁਅੱਤਲ ਜੇਈ ਨੂੰ ਬਹਾਲ ਕਰਨ ਤੇ ਸਹਿਮਤੀ ਬਣ ਗਈ। ਜਿਸ ਤੋਂ ਬਾਅਦ ਬਿਜਲੀ ਨਿਗਮ ਵੱਲੋਂ ਮੁਅੱਤਲ ਜੇਈ ਬਲਵੀਰ ਚੰਦ ਨੂੰ ਬਹਾਲ ਕਰ ਉਨ੍ਹਾਂ ਦੀ ਸਹਿਮਤੀ ਨਾਲ 66 ਕੇਵੀ ਸਿੰਗਲਾ ਸਾਈਕਲ ਗਰਿੱਡ ’ਤੇ ਤਾਇਨਾਤ ਕਰ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ ਅਤੇ ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਨਿਗਮ ਵੱਲੋਂ ਉਨ੍ਹਾਂ ਦੀ ਮੰਗ ਨੂੰ ਮੰਨਦੇ ਹੋਏ ਬਿਨਾਂ ਕਸੂਰ ਮੁਅੱਤਲ ਕੀਤੇ ਜੇਈ ਬਲਵੀਰ ਚੰਦ ਨੂੰ ਬਹਾਲ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਕੇਵਲ ਸਿੰਘ ਬਨਵੈਤ, ਸਤੀਸ਼ ਭਾਰਦਵਾਜ, ਸੋਬਨ ਸਿੰਘ ਠਾਕੁਰ, ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ, ਇੰਟਕ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਤੇ ਸਵਰਨ ਸਿੰਘ, ਗਰਿੱਡ ਯੂਨੀਅਨ ਭਾਰਦਵਾਜ ਦੇ ਸੂਬਾ ਪ੍ਰੈੱਸ ਸਕੱਤਰ ਵਿੱਕੀ ਕੁਮਾਰ, ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਜ਼ੋਨ ਸਕੱਤਰ ਅਕਾਸ਼ਦੀਪ ਸ਼ਰਮਾ ਤੋਂ ਇਲਾਵਾ ਕਨਵੀਨਰ ਅਸ਼ੋਕ ਕੁਮਾਰ ਬੰਗੜ, ਸਬ ਅਰਬਨ ਸਰਕਲ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਸਰਕਲ ਪੂਰਬੀ ਦੇ ਖਜ਼ਾਨਚੀ ਮੁਨੀਸ਼ ਕੁਮਾਰ, ਟੀਐੱਸਯੂ ਦੇ ਸਰਕਲ ਸਕੱਤਰ ਸੋਬਨ ਸਿੰਘ, ਟੀਐੱਸਯੂ ਦੇ ਡਵੀਜ਼ਨ ਪ੍ਰਧਾਨ ਧਰਮਪਾਲ, ਵਲਦੀਪ ਸਿੰਘ ਗਰੇਵਾਲ, ਜਸਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਭੱਠਾ ਧੂਆ, ਸਰਤਾਜ ਸਿੰਘ, ਰਵਿੰਦਰ ਸਿੰਘ ਖੰਨਾ, ਕਮਲਦੀਪ ਸਿੰਘ ਰਣੀਆ, ਕਮਲਜੀਤ ਸਿੰਘ ਐੱਸਡੀਓ, ਸ਼ਿਵਰਾਜ ਸਿੰਘ ਐੱਸਡੀਓ, ਰਤਨ ਚੰਦ, ਅਕਾਸ਼ਦੀਪ ਸਿੰਘ, ਦੀਪਕ ਕੁਮਾਰ, ਕਰਤਾਰ ਸਿੰਘ, ਹਿਰਦੇ ਰਾਮ, ਅਮਰਜੀਤ ਸਿੰਘ, ਕੇਵਲ ਸਿੰਘ, ਹਰਜੀਤ ਸਿੰਘ, ਪ੍ਰਿੰਸ ਕੁਮਾਰ, ਹਰਜਿੰਦਰ ਸਿੰਘ ਸਰੀਂਹ, ਪਰਮਪਾਲ ਸਿੰਘ, ਰਾਕੇਸ਼ ਕੁਮਾਰ, ਰਮਨਦੀਪ ਸਿੰਘ, ਗੁਰਮੀਤ ਸਿੰਘ ਅਤੇ ਹੋਰ ਹਾਜ਼ਰ ਸਨ।