ਮੁੱਲਾਂਪੁਰ ’ਚ ਦੁਸਹਿਰੇ ਸਬੰਧੀ ਪ੍ਰੋਗਰਾਮ ਦਾ ਪੋਸਟਰ ਜਾਰੀ
ਮੁੱਲਾਂਪੁਰ ’ਚ ਦੁਸਹਿਰਾ ਸਮਾਗਮ ਦਾ ਪੋਸਟਰ ਕੀਤਾ ਜਾਰੀ
Publish Date: Mon, 15 Sep 2025 07:07 PM (IST)
Updated Date: Mon, 15 Sep 2025 07:08 PM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸ਼੍ਰੀ ਰਾਮਲੀਲਾ ਦੁਸਹਿਰਾ ਕਮੇਟੀ ਮੰਡੀ ਮੁੱਲਾਂਪੁਰ ਦੀ ਮੀਟਿੰਗ ਪ੍ਰਧਾਨ ਜੈ ਕਿਸ਼ਨ ਭੂਸ਼ਣ ਦੀ ਪ੍ਰਧਾਨਗੀ ਹੇਠ ਹੋਈ। ਜਿਸਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਭੂਸ਼ਣ ਨੇ ਦੱਸਿਆ ਕਿ 2 ਅਕਤੂਬਰ ਨੂੰ ਸਥਾਨਕ ਸ਼ਹਿਰ ਦੀ ਸਿਨੇਮਾ ਘਰ ਨਜਦੀਕ ਦੁਸਹਿਰਾ ਗਰਾਉਂਡ ਵਿਖੇ ਦੁਸਹਿਰਾ ਮੇਲਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਦੁਸਹਿਰਾ ਸਮਾਗਮ ਦਾ ਪੋਸਟਰ ਵੀ ਕੀਤਾ ਜਾਰੀ ਗਿਆ। ਕਮੇਟੀ ਦੇ ਚੇਅਰਮੈਨ ਕੌਂਸਲ ਬਲਵਿੰਦਰ ਸਿੰਘ ਵੱਸਣ ਨੇ ਦੱਸਿਆ ਕਿ ਦੁਸਹਿਰੇ ਮੇਲੇ ਸਮੇਂ ਪੁਤਲਿਆਂ ਨੂੰ ਅਗਨੀ ਭੇਟ ਕਰਨ ਦੀ ਰਸਮ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਹਲਕਾ ਇੰਚਾਰਜ ਆਪ ਆਗੂ ਡਾ. ਕੇ.ਐਨ.ਐਸ.ਕੰਗ ਅਤੇ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਨਿਭਾਉਣਗੇ। ਉਹਨਾਂ ਦੱਸਿਆ ਕਿ ਦੁਸਹਿਰੇ ਵਿੱਚ ਪੁੱਜਣ ਵਾਲੇ ਦਰਸ਼ਕਾਂ ਲਈ ਪੰਜਾਬੀ ਕਲਾਕਾਰ ਨਿੰਜਾ ਆਪਣੇ ਗੀਤਾਂ ਰਾਹੀਂ ਮਨੋਰੰਜਨ ਕਰਨਗੇ। ਭੂਸ਼ਣ ਅਤੇ ਵੱਸਣ ਨੇ ਦੱਸਿਆ ਕਿ 22 ਸਤਬੰਰ ਤੋਂ 1 ਅਕਤੂਬਰ ਤਕ ਜੈਨ ਭਵਨ ਵਿਖੇ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਪੰਡਿਤ ਪੁਨੀਤ ਭਗਤ ਮਾਲੀ ਰਾਮ ਕਥਾ ਕਰਨਗੇ, ਜਦਕਿ ਦੁਸਿਹਰੇ ਵਾਲੇ ਦਿਨ ਸਥਾਨਕ ਜਗਰਾਓਂ ਰੋਡ ’ਤੇ ਸਥਿਤ ਸ਼ਿਵ ਮੰਦਿਰ ਤੋਂ ਝਾਕੀਆਂ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਰਵਾਨਾ ਕਰਨਗੇ। ਇਸ ਮੌਕੇ ਮਾਸਟਰ ਸੁਖਦੇਵ ਸਿੰਘ, ਕੌਂਸਲਰ ਬਲਬੀਰ ਚੰਦ ਬੀਰ੍ਹਾ, ਨਵਲ ਕਿਸ਼ੋਰ, ਰਾਜੇਸ਼ ਕੁਮਾਰ (ਰਾਜੂ) ਕਾਂਸਲ, ਰਾਹੁਲ ਜੋਸ਼ੀ, ਪੰਚ ਬੂਟਾ ਸਿੰਘ ਧਨੋਆ, ਬਿੰਦਰ ਬਾਂਸਲ ਪਰਮਿੰਦਰ ਸਿੰਘ ਮਾਨ, ਜਸਪ੍ਰੀਤ ਸਿੰਘ, ਪਿ੍ਰੰਸ ਕੁਮਾਰ ਤੇ ਰਾਜੂ ਆਦਿ ਹਾਜ਼ਰ ਸਨ।