ਪੁਲਿਸ ਵੱਲੋਂ 4.10 ਗ੍ਰਾਮ ਹੈਰੋਇਨ ਬਰਾਮਦ, ਇਕ ਕਾਬੂ
ਪੁਲਿਸ ਵੱਲੋਂ 4.10 ਗ੍ਰਾਮ ਹੈਰੋਇਨ ਬ੍ਰਾਮਦ, ਇੱਕ ਕਾਬੂ
Publish Date: Wed, 06 May 2026 07:01 PM (IST)
Updated Date: Thu, 07 May 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਪਾਹਿਲ ਪੁਲਿਸ ਵੱਲੋਂ 4.10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਮਾਮਲੇ ’ਚ ਗੁਰਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਜਗਰੂਪ ਸਿੰਘ ਵਾਸੀ ਜੱਲ੍ਹਾਂ, ਥਾਣਾ ਪਾਇਲ ਨੂੰ ਕਾਬੂ ਕੀਤਾ ਗਿਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਕਰਦੇ ਹੋਏ ਬੱਸ ਸਟੈਂਡ ਘੁਡਾਣੀ ਖੁਰਦ ਕੋਲ ਪੁੱਜੇ ਤਾਂ ਬੱਸ ਸਟੈਂਡ ਕੋਲ ਇੱਕ ਵਿਅਕਤੀ ਦਿਖਾਈ ਦਿੱਤਾ। ਸ਼ੱਕ ਹੋਣ ’ਤੇ ਪੁੱਛਗਿੱਛ ਕੀਤੀ ਤਾਂ ਵਿਅਕਤੀ ਨ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ ਗਿੰਦੂ ਪੁੱਤਰ ਜਗਰੂਪ ਸਿੰਘ ਵਾਸੀ ਜੱਲ੍ਹਾਂ ਦੱਸਿਆ। ਤਲਾਸ਼ੀ ਲੈਣ ’ਤੇ 04.10 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।