ਪੀਐਮ ਸ੍ਰੀ ਸਰਕਾਰੀ ਸਕੂਲ ਡੇਹਲੋਂ ਦਾ ਨਤੀਜਾ ਰਿਹਾ ਸ਼ਾਨਦਾਰ
ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 08:56 PM (IST)
Updated Date: Fri, 15 May 2026 04:16 AM (IST)
ਬਿੰਨੀ ਡੇਹਲੋਂ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ 10ਵੀਂ ਦੀ ਪ੍ਰੀਖਿਆ ਦੇ ਨਤੀਜਾ ਐਲਾਨੇ ਗਏ ਸਨ। ਜਿਸ ਵਿੱਚ ਬਲਾਕ ਡੇਹਲੋਂ-1 ਦੇ ਅਧੀਨ ਆਉਦੇਂ ਆਉਦੇ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਾਲ ਡੇਹਲੋਂ ਸਕੂਲ ਦੇ 119 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀਆਂ ਬਹੁਤ ਹੀ ਵਧੀਆਂ ਨੰਬਰ ਨਾਲ ਪਾਸ ਹੋਏ।
ਇਸ ਤਰ੍ਹਾਂ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ, ਪੇਂਡੂ ਇਲਾਕੇ ਦਾ ਇਹ ਨਾਮਵਾਰ ਸਕੂਲ ਜਿੱਥੇ ਖੇਡਾਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ, ਉੱਥੇ ਹੀ ਪੜਾਈ ਦੇ ਖੇਤਰ ਵਿੱਚ ਵੀ ਬਹੁਤ ਵੱਡੀ ਮੱਲਾ ਮਾਰੀਆਂ ਹਨ । ਇਸ ਮੌਕੇ ਸਕੂਲ ਦੇ ਮੀਡੀਆ ਇੰਚਾਰਜ ਅਜੀਤ ਪਾਲ ਸਿੰਘ ਜੱਸੋਵਾਲ ਨੇ ਦੱਸਿਆ ਕਿ ਸਕੂਲ ਦੇ ਇੱਕ ਵਿਦਿਆਰਥੀ ਰਾਜਵੀਰ ਸਿੰਘ ਨੇ 597 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਤਹਿਤ ਅੱਜ ਸਕੂਲ ਵਿੱਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ 10ਵੀਂ ਵਿੱਚੋਂ ਵਧੀਆ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਰਾਜਵੀਰ ਸਿੰਘ, ਖੁਸ਼ਮੀਤ ਕੌਰ, ਜਸਮੀਨ ਕੌਰ, ਸੁਖਬੀਰ ਕੌਰ, ਰੌਸ਼ਨੀ, ਗੁਰਨੂਰ ਸਿੰਘ, ਬਲਜੀਤ ਸਿੰਘ, ਅਨਮੋਲ ਸਿੰਘ, ਸੰਦੀਪ ਕੌਰ ਨੂੰ ਸਕੂਲ ਮੁਖੀ ਜਗਦੀਸ਼ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਹਰਪ੍ਰੀਤ ਕੌਰ ,ਬਲਦੀਪ ਕੌਰ, ਮਨਪ੍ਰੀਤ ਕੌਰ , ਅਮਨਦੀਪ ਕੌਰ, ਬਲਜਿੰਦਰ ਕੌਰ, ਸਨਦੀਪ ਕੌਰ, ਮਨਪ੍ਰੀਤ ਕੌਰ, ਦੀਪਿਕਾ ਰਾਣੀ,ਪਰਦੀਪ ਕੌਰ,ਪਰਮਜੀਤ ਕੌਰ ,ਪੂਜਾ ਰਾਣੀ,ਆਸ਼ਾ ਰਾਣੀ,ਹਰਜੋਤ ਕੌਰ,ਪਰਮਜੀਤ ਕੌਰ,ਨਰਿੰਦਰ ਕੁਮਾਰ,ਅਜੇ ਸਿੰਘ,ਬਲਜੀਤ ਸਿੰਘ,ਕੁਲਵਿੰਦਰ ਸਿੰਘ, ਮੇਜਰ ਸਿੰਘ, ਗੁਰਤੇਜ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।