PM ਮੋਦੀ ਨੇ ਪੰਜਾਬ 'ਚ ED-CBI ਭੇਜ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ, ਪੰਜਾਬੀਆਂ ਦਾ ਵੋਟ ਅਧਿਕਾਰ ਨਹੀਂ ਖੋਹਣ ਦਿਆਂਗੇ: ਮਨੀਸ਼ ਸਿਸੋਦੀਆ
ਭਾਜਪਾ ਨੇ ਪੰਜਾਬ ’ਚ ਈਡੀ ਤੇ ਸੀਬੀਆਈ ਨੂੰ ਭੇਜ ਕੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਹੁਣ ਐੱਸਆਈਆਰ ਸ਼ੁਰੂ ਕਰ ਕੇ ਲੱਖਾਂ ਵੋਟਾਂ ਨੂੰ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਪੰਜਾਬ ’ਚ ਕਿਸੇ ਇਕ ਵਿਅਕਤੀ ਦੇ ਵੋਟ ਦੇ ਅਧਿਕਾਰ ਨੂੰ ਖੋਹਣ ਨਹੀਂ ਦੇਵੇਗੀ, ਚਾਹੇ ਮੋਦੀ ਸਰਕਾਰ ਕਿੰਨੀ ਵੀ ਕੋਸ਼ਿਸ਼ ਕਰ ਲਵੇ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪ੍ਰਗਟ ਕੀਤੇ। ਉਹ ਮੰਗਲਵਾਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਭਵਨ ’ਚ ਕਾਰਜਕਾਰਨੀ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਹ ਮੀਟਿੰਗ ਐੱਸਆਈਆਰ 'ਤੇ ਵਿਚਾਰ-ਚਰਚਾ
Publish Date: Wed, 20 May 2026 09:26 AM (IST)
Updated Date: Wed, 20 May 2026 09:27 AM (IST)

ਜਾਗਰਣ ਸੰਵਾਦਦਾਤਾ, ਲੁਧਿਆਣਾ : ਭਾਜਪਾ ਨੇ ਪੰਜਾਬ ’ਚ ਈਡੀ ਤੇ ਸੀਬੀਆਈ ਨੂੰ ਭੇਜ ਕੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਹੁਣ ਐੱਸਆਈਆਰ ਸ਼ੁਰੂ ਕਰ ਕੇ ਲੱਖਾਂ ਵੋਟਾਂ ਨੂੰ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਪੰਜਾਬ ’ਚ ਕਿਸੇ ਇਕ ਵਿਅਕਤੀ ਦੇ ਵੋਟ ਦੇ ਅਧਿਕਾਰ ਨੂੰ ਖੋਹਣ ਨਹੀਂ ਦੇਵੇਗੀ, ਚਾਹੇ ਮੋਦੀ ਸਰਕਾਰ ਕਿੰਨੀ ਵੀ ਕੋਸ਼ਿਸ਼ ਕਰ ਲਵੇ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪ੍ਰਗਟ ਕੀਤੇ। ਉਹ ਮੰਗਲਵਾਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਭਵਨ ’ਚ ਕਾਰਜਕਾਰਨੀ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਹ ਮੀਟਿੰਗ ਐੱਸਆਈਆਰ 'ਤੇ ਵਿਚਾਰ-ਚਰਚਾ ਕਰਨ ਲਈ ਬੁਲਾਈ ਗਈ ਸੀ। ਇਸ ਮੀਟਿੰਗ ’ਚ ਸਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ ਸੀ।
ਸਿਸੋਦੀਆ ਨੇ ਸੂਬੇ ’ਚ ਸ਼ੁਰੂ ਹੋ ਰਹੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਬਾਰੇ ਕਿਹਾ ਕਿ ਭਾਜਪਾ ਇਕ ਐਂਟੀ-ਪੰਜਾਬ ਪਾਰਟੀ ਹੈ। ਭਾਜਪਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਪੰਜਾਬ ਖ਼ਿਲਾਫ਼ ਗਤੀਵਿਧੀਆਂ ’ਚ ਲੱਗ ਜਾਂਦੀ ਹੈ। ਕਦੇ ਸੋਚਦੀ ਹੈ ਕਿ ਪੰਜਾਬ ਤੋਂ ਚੰਡੀਗੜ੍ਹ ਖੋਹ ਲਓ, ਕਦੇ ਕਹਿੰਦੀ ਹੈ ਕਿ ਪੰਜਾਬ ਤੋਂ ਭਾਖੜਾ ਬੰਨ੍ਹ ਖੋਹ ਲਓ, ਕਦੇ ਕਹਿੰਦੀ ਹੈ ਕਿ ਪੰਜਾਬ ਯੂਨੀਵਰਸਿਟੀ ਖੋਹ ਲਓ। ਹੁਣ ਇਹ ਪੰਜਾਬੀਆਂ ਖ਼ਿਲਾਫ਼ ਐੱਸਆਈਆਰ ਲੈ ਕੇ ਆਏ ਹਨ। ਪੰਜਾਬੀ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਸਿਸੋਦੀਆ ਨੇ ਕਿਹਾ ਕਿ ਅਰੋੜਾ ਇਕ ਮਜ਼ਬੂਤ ਇਨਸਾਨ ਹੈ, ਉਹ ਮੋਦੀ ਸਾਹਮਣੇ ਨਹੀਂ ਝੁਕੇ। ਉਨ੍ਹਾਂ ਨੂੰ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਵਿਅਕਤੀ ਆਪਣੇ ਪਰਿਵਾਰ ਨਾਲ ਭਾਵਨਾਤਮਕ ਤਾਂ ਹੁੰਦਾ ਹੈ, ਪਰ ਮੈਨੂੰ ਪਤਾ ਹੈ ਕਿ ਉਹ ਪੰਜਾਬ ਤੇ ਦੇਸ਼ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਤਰ੍ਹਾਂ ਦੇ ਇਮਾਨਦਾਰ ਲੋਕਾਂ ਨੂੰ ਮੋਦੀ ਸਰਕਾਰ ਦੁਆਰਾ ਝੁਕਾਉਣਾ ਸੰਭਵ ਨਹੀਂ ਹੈ, ਕੁਝ ਲੋਕ ਟੁੱਟ ਜਾਂਦੇ ਹਨ, ਕੁਝ ਗੱਦਾਰ ਨਿਕਲਦੇ ਹਨ।
ਚੋਣ ਕਮਿਸ਼ਨ ਦੀ ਆੜ ’ਚ ਪੰਜਾਬ ਜਿੱਤਣ ਦੀ ਤਿਆਰੀ : ਅਰੋੜਾ
‘ਆਪ’ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ’ਚ ਐੱਸਆਈਆਰ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਪਤਾ ਹੈ ਕਿ ਉਹ ਪੰਜਾਬ ਨੂੰ ਸਿੱਧੇ ਤਰੀਕੇ ਨਾਲ ਨਹੀਂ ਜਿੱਤ ਸਕਦੀ। ਇਸ ਲਈ ਚੋਣ ਕਮਿਸ਼ਨ ਦੀ ਆੜ ’ਚ ਐੱਸਆਈਆਰ ਨੂੰ ਲੈ ਕੇ ਜਿੱਤਣ ਦੀ ਯੋਜਨਾ ਬਣਾਈ ਗਈ ਹੈ। ਐੱਸਆਈਆਰ ਤਹਿਤ ਵੋਟ ਕੱਟ ਕੇ ਤੇ ਫਰਜ਼ੀ ਵੋਟ ਬਣਾ ਕੇ ਪੰਜਾਬ ਨੂੰ ਨਹੀਂ ਜਿੱਤ ਸਕਣਗੇ। ਕਿਉਂਕਿ ਪੰਜਾਬੀ ਇਸ ਖੇਡ ਨੂੰ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦੇਣਗੇ। ਤੇਲ ਕੀਮਤਾਂ ’ਚ ਵਾਧੇ ਦੇ ਸਵਾਲ 'ਤੇ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਪੱਧਰ 'ਤੇ ਫੇਲ੍ਹ ਹੋ ਚੁਕੀ ਹੈ। ਰਾਜ ਸਭਾ ਮੈਂਬਰ ਰਵਨੀਤ ਬਿੱਟੂ ਦੇ ‘ਸਭ ਫੜੇ ਜਾਣਗੇ’ 'ਤੇ ਅਰੋੜਾ ਨੇ ਕਿਹਾ ਕਿ ਏਜੰਸੀ ਦਾ ਇਸਤੇਮਾਲ ਕਰ ਕੇ ਸੱਤਾਧਾਰੀਆਂ ਨੂੰ ਫੜਿਆ ਜਾ ਰਿਹਾ ਹੈ। ਫਿਰ ਉਨ੍ਹਾਂ ਨੂੰ ਭਾਜਪਾ ਦੀ ਵਾਸ਼ਿੰਗ ਮਸ਼ੀਨ ’ਚ ਧੋ ਕੇ ਪਾਰਟੀ ’ਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਅਜਿਹਾ ਕਰ ਕੇ ਪੰਜਾਬ ਦੇ ਲੋਕਤੰਤਰ ਨੂੰ ਲੁੱਟਿਆ ਜਾ ਸਕਦਾ ਹੈ। ਪਰ ਲੋਕਾਂ ਦੇ ਦਿਲ ਨਹੀਂ ਜਿੱਤੇ ਜਾ ਸਕਣਗੇ।
ਐੱਸਆਈਆਰ ਮੋਦੀ ਸਰਕਾਰ ਦਾ ਵੱਡਾ ਹਥਿਆਰ : ਸੰਧਵਾਂ
ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਐੱਸਆਈਆਰ ਮੋਦੀ ਸਰਕਾਰ ਦਾ ਇਕ ਵੱਡਾ ਘਾਤਕ ਹਥਿਆਰ ਹੈ। ਜੋ ਕਿ ਲੋਕਤੰਤਰ ਨੂੰ ਲੁੱਟਣ ਦਾ ਇਕ ਜ਼ਰੀਆ ਹੈ। ਇਸ ’ਤੇ ਮੀਟਿੰਗ ’ਚ ਵਿਸਤ੍ਰਿਤ ਚਰਚਾ ਹੋਈ ਹੈ। ਵਿਦੇਸ਼ ’ਚ ਰਹਿਣ ਵਾਲੇ ਲੋਕਾਂ ਦੇ ਵੋਟ ਦੇ ਸਵਾਲ 'ਤੇ ਸੰਧਵਾਂ ਨੇ ਕਿਹਾ ਕਿ ਐੱਨਆਈਆਰ ਤਾਂ ਬਾਅਦ ਦੀ ਗੱਲ ਹੈ, ਇਹ ਤਾਂ ਪੰਜਾਬੀਆਂ ਦੀ ਵੋਟ ਕੱਟਣ ਲਈ ਮੈਦਾਨ ’ਚ ਉਤਰ ਚੁੱਕੇ ਹਨ। ਸੰਜੀਵ ਅਰੋੜਾ ਦੀ ਗ੍ਰਿਫਤਾਰੀ 'ਤੇ ਸੰਧਵਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਧੱਕਾ ਹੈ, ਉਹ ਅਰੋੜਾ ਦੇ ਪਰਿਵਾਰ ਨਾਲ ਹੈ। ਈਡੀ ਦੀ ਰੇਡ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਚੋਣ ਨੇੜੇ ਆਉਣਗੀਆਂ, ਹੋਰ ਏਜੰਸੀਆਂ ਦੀ ਰੇਡ ਤੇਜ਼ ਹੋ ਜਾਵੇਗੀ। ਇਹ ਉਨ੍ਹਾਂ ਦੀ ਇਲੈਕਸ਼ਨ ਮਸ਼ੀਨ ਹੈ। ਤੇਲ ਦੀ ਕੀਮਤ 'ਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੇਲ ਬਚਾਉਣ ਦੀ ਨਸੀਹਤ ਦੇ ਰਹੇ ਹਨ, ਖ਼ੁਦ ਪੀਐਮ ਵਿਦੇਸ਼ੀ ਦੌਰੇ 'ਤੇ ਹਨ।