ਫਿੱਕੀ ਫਲੋ ਨੇ ‘ਰੀਰਾਈਟਿੰਗ ਇਨਰੈਟਿਵਜ਼, ਵੈਲਨੈੱਸ ਐਂਡ ਮਾਈਂਡਫੁੱਲਨੈੱਸ’ ਸ਼ੈਸ਼ਨ ਕਰਵਾਇਆ
ਫਿੱਕੀ ਫਲੋ ਖਬਰ ਦੀ ਫਾਈਲ ਨੰਬਰ 13 ਦੇ ਫੋਟੋ ਨੰਬਰ
Publish Date: Wed, 13 May 2026 06:58 PM (IST)
Updated Date: Thu, 14 May 2026 04:10 AM (IST)

ਫੋਟੋ ਨੰਬਰ 1,2,3,4,5,6 ਹਿੰਦੀ ਵਿੱਚੋਂ--ਬਾਈਲਾਈਨ ਅਜੇ ਸ਼ਰਮਾ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਫਿੱਕੀ ਫਲੋ ਲੇਡੀਜ਼ ਆਰਗੇਨਾਈਜੇਸ਼ਨ ਦੇ ਲੁਧਿਆਣਾ ਚੈਪਟਰ ਵੱਲੋਂ ਚੇਅਰਪਰਸਨ ਐਸ਼ਨੀ ਸੇਠੀ ਦੀ ਅਗਵਾਈ ਹੇਠ ਫਿਰੋਜਪੁਰ ਰੋਡ ਸਥਿੱਤ ਸਥਾਨਕ ਹੋਟਲ ਵਿਖੇ ‘ਰੀਰਾਈਟਿੰਗ ਇਨਰੈਟਿਵਜ਼ - ਵੈਲਨੈੱਸ ਐਂਡ ਮਾਈਂਡਫੁੱਲਨੈੱਸ’ ਨਾਮਕ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਬ੍ਰਹਮਾ ਕੁਮਾਰੀਜ਼ ਮਿਸ਼ਨ ਨਾਲ ਜੁੜੀ ਪ੍ਰਸਿੱਧ ਅਧਿਆਤਮਿਕ ਗਾਈਡ, ਸਪੀਕਰ ਅਤੇ ਅਭਿਆਸੀ ਸਿਸਟਰ ਬੀਕੇ. ਸ਼ਿਵਾਨੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਈਸ਼ੂ ਅਰੋੜਾ (ਕਾਰਜਕਾਰੀ ਮੈਂਬਰ) ਦੁਆਰਾ ਸਿਸਟਰ ਸ਼ਿਵਾਨੀ ਦਾ ਸਵਾਗਤ ਕੀਤਾ ਗਿਆ ਜਦ ਕਿ ਕੀਰਤੀ ਗਰੋਵਰ (ਕਾਰਜਕਾਰੀ ਕਮੇਟੀ ਮੁਖੀ) ਨੇ ਬੁਲਾਰੇ ਦੀ ਜਾਣ-ਪਛਾਣ ਕਰਵਾਈ। ਸਿਸਟਰ ਬੀਕੇ. ਸ਼ਿਵਾਨੀ ਨੇ ਸੰਬੋਧਨ ਕਰਦੇ ਹੋਏ ਸਮਾਗਮ ਵਿੱਚ ਸ਼ਾਮਲ ਹਰ ਇੱਕ ਨੂੰ ਉਤਸ਼ਾਹਜਨਕ ਵਿਚਾਰਾਂ ਨਾਲ ਭਰ ਦਿੱਤਾ। ਇਸ ਮੌਕੇ ਚੇਅਰਪਰਸਨ ਐਸ਼ਨੀ ਸੇਠੀ ਨੇ ਕਿਹਾ ਕਿ ਇਹ ਸੈਸ਼ਨ ਮਾਨਸਿਕਤਾ, ਸਕਾਰਾਤਮਕਤਾ ਅਤੇ ਅੰਦਰੂਨੀ ਪਰਿਵਰਤਨ ਦੁਆਲੇ ਕੇਂਦਰਿਤ ਸੀ। ਸਿਸਟਰ ਬੀਕੇ. ਸ਼ਿਵਾਨੀ ਨੇ ਆਪਣੀ ਸ਼ਾਂਤ ਮੌਜੂਦਗੀ ਅਤੇ ਸ਼ਕਤੀਸ਼ਾਲੀ ਸੂਝ ਦੁਆਰਾ ਹਾਜ਼ਰੀਨ ਨੂੰ ਸਵੈ-ਜਾਗਰੂਕਤਾ, ਮਾਨਸਿਕ ਸ਼ਾਂਤੀ ਅਤੇ ਜੀਵਨ ਪ੍ਰਤੀ ਇੱਕ ਵਧੇਰੇ ਸੰਤੁਲਿਤ ਪਹੁੰਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸਿਸਟਰ ਸ਼ਿਵਾਨੀ ਦੁਆਰਾ ਸਾਂਝੇ ਕੀਤੇ ਗਏ ਪ੍ਰੇਰਨਾਦਾਇਕ ਸ਼ਬਦਾਂ ਨੇ ਸਭ ਨੂੰ ਅਜਿਹਾ ਪ੍ਰਭਾਵਿਤ ਕੀਤਾ ਗਿਆ ਜਿਸ ਨਾਲ ਹਰ ਕੋਈ ਆਪਣੇ ਰੋਜ਼ਾਨਾ ਜੀਵਨ ਵਿੱਚ ਸਕਾਰਾਤਮਕਤਾ ਅਤੇ ਸਵੈ-ਜਾਗਰੂਕਤਾ ਨੂੰ ਅਪਣਾਉਣ ਲਈ ਪ੍ਰੇਰਿਤ ਹੋਇਆ। ਚੇਅਰਪਰਸਨ ਸੇਠੀ ਨੇ ਅੱਜ ਦੇ ਤੇਜ਼ ਰਫ਼ਤਾਰ ਵਾਲੇ ਸੰਸਾਰ ਵਿੱਚ ਅੰਦਰੂਨੀ ਤੰਦਰੁਸਤੀ ਨੂੰ ਪੋਸ਼ਣ ਦੇਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਉਜਾਗਰ ਕੀਤਾ ਕਿ ਕਿਵੇਂ ਸੁਚੇਤ ਜੀਵਨ ਵਿਅਕਤੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਭਾਵਨਾਤਮਕ ਤਾਕਤ ਅਤੇ ਸਕਾਰਾਤਮਕਤਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਜਸਲੀਨ ਨਨਕਾਣਾ (ਕਾਰਜਕਾਰੀ ਕਮੇਟੀ ਮੁਖੀ) ਨੇ ਵਚਨਬੱਧਤਾ ਦੇ ਪ੍ਰਤੀਕ ਵਜੋਂ ਗ੍ਰੀਨ ਸਰਟੀਫਿਕੇਟ ਪੇਸ਼ ਕੀਤਾ। ਆਰੋਹੀ ਬਜਾਜ (ਵਰਟੀਕਲ ਮੁਖੀ) ਅਤੇ ਗਗਨ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ। --