ਪ੍ਰਧਾਨ ਮੰਤਰੀ ਨੂੰ ਪੈਟਰੋਲੀਅਮ ਪਦਾਰਥਾਂ ਦਾ ਭਾਅ ਘਟਾਉਣ ਦੀ ਅਪੀਲ
ਕੇਂਦਰ ਦੀ ਅੱਛੇ ਦਿਨਾਂ ਵਾਲੀ ਸਰਕਾਰ ਵਿੱਚ ਪੈਟ੍ਰੋਲ ਹੋਇਆ 100 ਤੋਂ ਪਾਰ-ਸਲੂਜਾ
Publish Date: Sat, 16 May 2026 06:44 PM (IST)
Updated Date: Sat, 16 May 2026 06:45 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਅੱਛੇ ਦਿਨਾਂ ਦਾ ਸੁਪਨਾ ਦਿਖਾਉਣ ਵਾਲੀ ਭਾਜਪਾ ਸਰਕਾਰ ਨੇ ਪੈਟ੍ਰੋਲ ਦੇ ਰੇਟ 3 ਰੁਪਏ ਵਧਾਉਣ ਨਾਲ 100 ਰੁਪਏ ਤੋਂ ਵਧਾ ਕੇ ਅਤੇ ਡੀਜ਼ਲ ਦੇ ਰੇਟ ਵੀ 3 ਰੁਪਏ ਵਧਾ ਕੇ ਆਮ ਜਨਤਾ ਦੀ ਜੇਬ ’ਤੇ ਭਾਰੀ ਬੋਝ ਪਾਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸੋਸ਼ਲ ਆਗੂ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕੀਤਾ। ਸਲੂਜਾ ਨੇ ਕਿਹਾ ਪਿਛਲੇ ਚੰਦ ਦਿਨਾਂ ਵਿਚ ਦੁੱਧ ਤੇ ਵਪਾਰਕ ਗੈਸ ਦੇ ਅਤੇ ਹੁਣ ਡੀਜਲ ਪੈਟ੍ਰੋਲ ਦੇ ਰੇਟ ਵਧਾ ਕੇ ਕੇਂਦਰ ਸਰਕਾਰ ਨੇ ਆਮ ਆਦਮੀ ਦੇ ਘਰੇਲੂ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਖਾੜੀ ਜੰਗ ਦੇ ਚੱਲਦਿਆਂ ਕੱਚੇ ਤੇਲ ਵਿਚ ਆਏ ਉਛਾਲ ਦਾ ਹਵਾਲਾ ਦੇ ਕੇ ਕੇਂਦਰ ਸਰਕਾਰ ਨੇ ਰੇਟ ਵਧਾਏ ਹਨ, ਪਰ ਪਿੱਛਲੇ ਲੰਬੇ ਸਮੇਂ ਤੋਂ ਕੱਚੇ ਤੇਲ ਦੇ ਰੇਟ 60 ਤੋਂ 70 ਡਾਲਰ ਪ੍ਰਤੀ ਡਾਲਰ ਦੇ ਲੱਗਭਗ ਚਲਦਾ ਰਿਹਾ ਹੈ, ਤਾਂ ਜਿਨ੍ਹਾਂ ਤੇਲ ਕੰਪਨੀਆਂ ਨੇ ਅਰਬਾਂ ਰੁਪਏ ਦਾ ਮੁਨਾਫਾ ਕਮਾਇਆ ਹੈ। ਹੁਣ ਜੇ ਰੇਟ ਵਧੇ ਹਨ, ਤਾਂ ਆਮ ਜਨਤਾ ਤੇ ਬੋਝ ਪਾਉਣ ਦੀ ਬਜਾਏ ਕੇਂਦਰ ਸਰਕਾਰ ਇਹ ਘਾਟਾ ਵੀ ਉਨ੍ਹਾਂ ਮੁਨਾਫਾ ਖਾਣ ਵਾਲੀਆਂ ਕੰਪਨੀਆਂ ਤੇ ਪਾਵੇ।ਸਲੂਜਾ ਨੇ ਕਿਹਾ ਕਿ ਡੀਜ਼ਲ ਪੈਟ੍ਰੋਲ ਦੇ ਰੇਟ ਵਧਣ ਨਾਲ ਮਾਲ ਭਾੜਾ ਤੇ ਆਵਾਜਾਈ ਦੇ ਸਾਧਨ ਮਹਿੰਗੇ ਹੋ ਜਾਣਗੇ, ਜਿਸ ਨਾਲ ਨਿੱਤ ਵਰਤੋਂ ਦੀਆਂ ਵਸਤੂਆਂ ਵੀ ਅਸਮਾਨ ਛੂਹਣ ਲੱਗਣਗੀਆਂ ਤੇ ਪਹਿਲਾਂ ਤੋਂ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਆਮ ਆਦਮੀ ਦਾ ਜਿਊਣਾ ਮੁਹਾਲ ਹੋ ਜਾਏਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਫੈਸਲੇ ਤੇ ਮੁੜ ਵਿਚਾਰ ਕਰਕੇ ਤੇਲ ਦੀਆਂ ਕੀਮਤਾਂ ਘੱਟ ਕਰਨ, ਤਾਂ ਕੇ ਆਮ ਜਨਤਾ ਨੂੰ ਰਾਹਤ ਮਿਲ ਸਕੇ।