ਪੈਨਸ਼ਨਰਜ਼ ਯੂਨੀਅਨ ਵੱਲੋਂ ਇਕੱਤਰਤਾ
ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਹੋਈ
Publish Date: Mon, 15 Sep 2025 07:22 PM (IST)
Updated Date: Mon, 15 Sep 2025 07:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਖੰਨਾ : ਤਹਿਸੀਲ ਖੰਨਾ ਤੇ ਜ਼ਿਲ੍ਹਾ ਪੁਲਿਸ ਖੰਨਾ ਦੀ ਹਦੂਦ ਅੰਦਰ ਆਉਂਦੇ ਪੈਨਸ਼ਨਰਾਂ ਦੀ ਮੀਟਿੰਗ ਭੰਡਾਰੀ ਪਾਰਕ ਨਗਰ ਕੌਂਸਲ ਖੰਨਾ ’ਚ ਬਲਬੀਰ ਚੰਦ ਦੀ ਅਗਵਾਈ ਹੇਠ ਸਪੰਨ ਹੋਈ। ਇਸ ਮੀਟਿੰਗ ’ਚ ਜ਼ਿਆਦਾ ਬਰਸਾਤਾਂ ਤੇ ਦਰਿਆਵਾਂ ’ਚ ਹੜ੍ਹਾਂ ਕਾਰਨ ਜਾਨੀ ਮਾਲੀ ਹੋਏ ਨੁਕਸਾਨ, ਇਸ ਦੌਰਾਨ ਜਿਹੜੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਤੇ ਮੌਤਾਂ ਹੋਈਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੰਵੇਦਨਾ ਪ੍ਰਗਟ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਣਦੇ ਮੁਆਵਜ਼ਾ ਜਲਦੀ ਤੋਂ ਜਲਦੀ ਦੇਣ ਦੀ ਕਾਰਵਾਈ ਕਰੇ। ਇਸ ਮੀਟਿੰਗ ’ਚ ਪਲਵਿੰਦਰ ਸਿੰਘ ਬਲਵੰਤ ਰਾਏ ਤੇ ਚੰਦਨ ਨੇਗੀ ਵੱਲੋਂ ਸਰਕਾਰ ਤੋਂ ਬਕਾਇਆ 13 ਪ੍ਰਤੀਸ਼ਤ ਡੀਏ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਜਲਦੀ ਰਿਲੀਜ਼ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਬਲਵੰਤ ਰਾਏ, ਬਲਬੀਰ ਚੰਦ, ਅਜੀਤ ਸਿੰਘ, ਜਗਤਾਰ ਸਿੰਘ, ਚਰਨ ਸਿੰਘ ਭੱਟੀ, ਪਲਵਿੰਦਰ ਸਿੰਘ, ਅਸੋਕ ਕੁਮਾਰ, ਜਸਪਾਲ ਸਿੰਘ, ਬੀਰਦਵਿੰਦਰ ਸਿੰਘ, ਸਾਗਰ ਮਹੁੰਮਦ, ਸਕਤੀ ਲਾਲ, ਗੁਰਮੇਲ ਸਿੰਘ ਕੈਸ਼ੀਅਰ, ਨਿਰਮਲ ਸਿੰਘ, ਰਣਜੀਤ ਸਿੰਘ, ਲਾਭ ਸਿੰਘ ਹਰਭਜਨ ਸਿੰਘ, ਚੰਦਨ ਨੇਗੀ ਆਦਿ ਹਾਜ਼ਰ ਸਨ।