ਖੰਨਾ ਦੇ ਪੈਨਸ਼ਨਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਖੰਨਾ ਦੇ ਪੈਨਸ਼ਨਰਾ ਨੇ ਮੰਗਾਂ ਮਨਾਓੁਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਵਿਸ਼ਾਲ ਰੋਸ ਪਰਦਰਸ਼ਨ .
Publish Date: Mon, 25 May 2026 07:44 PM (IST)
Updated Date: Tue, 26 May 2026 04:11 AM (IST)

-ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਮੁਲਾਜ਼ਮ ਤੇ ਪੈਨਸ਼ਨਰ ਸਾਝਾ ਫਰੰਟ ਦੇ ਮਿਤੀ 17 ਮਈ 2026 ਨੂੰ ਕੀਤੀ ਕਨਵੈਸ਼ਨ ਦੇ ਫੈਸਲੇ ਅਨੁਸਾਰ ਬੀਤੇ ਦਿਨੀਂ ਖੰਨਾ ਸਰਕਲ ਦੇ ਪੈਨਸ਼ਨਰਾਂ ਨੇ ਇਕੱਠੇ ਹੋਕੇ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਵਿਸ਼ਾਲ ਰੋਸ ਪਰਦਰਸ਼ਨ ਪਰਦੀਪ ਕੁਮਾਰ ਸਰਕਲ ਆਗੂ ਦੀ ਪਰਧਾਨਗੀ ਹੇਠ ਕੀਤਾ। ਰੋਸ ਪਰਦਰਸ਼ਨ ਸਬੰਧੀ ਜਾਣਕਾਰੀ ਇੰਦਰਜੀਤ ਸਿੰਘ ਅਕਾਲ ਸੱਕਤਰ ਤੇ ਪਰਦੀਪ ਕੁਮਾਰ ਪ੍ਰੈੱਸ ਸੱਕਤਰ ਪੈਨਸ਼ਨਰ ਐਸੋਸੀਏਸ਼ਨ ਰਜਿ. ਨੰਬਰ 56 ਪਾਵਰਕਾਮ ਤੇ ਟਰਾਂਸਮਿਸ਼ਨ ਸਰਕਲ ਵਰਕਿੰਗ ਕਮੇਟੀ ਖੰਨਾ ਨੇ ਸਾਂਝੇ ਰੂਪ ਵਿੱਚ ਦਿੰਦੇ ਹੋਏ ਦੱਸਿਆ ਕਿ ਰੋਸ ਪਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਸੁਰਜੀਤ ਸਿੰਘ, ਬਲਜੀਤ ਸਿੰਘ ਗੁਰਮੀਤ ਸਿੰਘ, ਮੇਹਰਪਾਲ ਸਿਆਣ, ਜਗਦੇਵ ਸਿੰਘ, ਤਰਸੇਮ ਲਾਲ, ਮੋਹਨ ਸਿੰਘ ਸੰਭੂ, ਗੁਰਸੇਵਕ ਸਿੰਘ ਮੋਹੀ, ਰਲਦਾ ਸਿੰਘ, ਜਸਵੰਤ ਰਾਏ, ਵਰਿਆਮ ਸਿੰਘ, ਵਿਧੀ ਚੰਦ, ਰਛਪਾਲ ਸਿੰਘ, ਸੁਰਿੰਦਰ ਕੌਂਸਲ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਥਾਣੇਦਾਰ ਆਗੂ ਪੈਨਸ਼ਨਰ ਮਹਾਸੰਘ ਨੇ ਮੰਗ ਕੀਤੀ ਕਿ ਹਰੇਕ ਮਹਿਕਮੇ ’ਚ ਨਿੱਜੀਕਰਨ ਦੀ ਨੀਤੀ ਨੂੰ ਬੰਦ ਕੀਤਾ ਜਾਵੇ। ਸੇਵਾ ਸ਼ਰਤਾਂ ਤੇ ਕਾਨੂੰਨਾਂ ’ਚ ਕੀਤੀ ਜਾ ਰਹੀ ਤਬਦੀਲੀ ਬੰਦ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਤੇ ਡੀਏ ਦਾ ਬਕਾਇਆ ਛੇਤੀ ਦਿੱਤਾ ਜਾਵੇ, ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਮੈਡੀਕਲ ਕੈਸਲੈਸ਼ ਸਕੀਮ ਚਾਲੂ ਕਰਕੇ ਉਸਦਾ ਲਾਭ ਦਿੱਤਾ ਜਾਵੇ.ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਅਤੇ ਮਹਿਕਮਿਆ ਨੂੰ ਕਾਰਪੋਰੇਟ ਘਰਾਣਿਆਂ ਅਤੇ ਨਿੱਜੀ ਵੱਡੀਆਂ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਵੇਚਣ ਬੰਦ ਕੀਤਾ ਜਾਵੇ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ, ਨਿਹੱਕੀਆ ਜੰਗਾਂ ਨੂੰ ਬੰਦ ਕਰਾਉਣ ਲਈ ਯਤਨ ਤੇਜ਼ ਕੀਤੇ ਜਾਣ .ਵੱਖ ਵੱਖ ਦੇਸ਼ਾ ਨਾਲ ਲੋਕ, ਮੁਲਾਜ਼ਮ ਪੈਨਸ਼ਨਰ ਵਿਰੋਧੀ ਸਮਝੌਤੇ ਕਰਨੇ ਬੰਦ ਕੀਤੇ ਜਾਣ, ਵੱਧ ਰਹੇ ਨਸ਼ਿਆ ਨੂੰ ਰੋਕਿਆ ਜਾਵੇ, ਫਿਰਕਾਪ੍ਰਸਤੀ ਨੂੰ ਨੱਥ ਪਾਈ ਜਾਵੇ। ਮੁਲਾਜ਼ਮ ਅਤੇ ਪੈਨਸ਼ਨਰਾ ਦੇ ਹੱਕ ’ਚ ਹੋਏ ਹਾਈਕੋਰਟ ਦੇ ਫੈਸਲਿਆ ਨੂੰ ਲਾਗੂ ਕੀਤਾ ਜਾਵੇ ਆਦਿ। ਆਗੂਆਂ ਨੇ ਸਰਕਾਰਾਂ ਅਤੇ ਮੈਨੇਜਮੈਂਟਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਛੇਤੀ ਨਾ ਕੀਤਾ ਗਿਆ ਸੰਘਰਸ਼ ਨੂੰ ਸਾਝੇ ਰੂਪ ’ਚ ਹੋਰ ਤੇਜ਼ ਕੀਤਾ ਜਾਵੇਗਾ।